ਸਾਰੇ ਸ਼ਹਿਰ ਦੀਆਂ ਅੱਖਾਂ ਨਮ ਕਰ ਗਿਆ BDS ਦਾ ਅਨਮੋਲ ਹੀਰਾ
ਰੋਹਿਤ ਗੁਪਤਾ
ਗੁਰਦਾਸਪੁਰ 4 ਸਤੰਬਰ ਪਿਛਲੇ ਦਿਨੀ ਮਣੀਮਹੇਸ਼ ਯਾਤਰਾ ਦੌਰਾਨ, ਗੁਰਦਾਸਪੁਰ ਦੇ ਇੱਕ ਨੌਜਵਾਨ ਅਤੇ ਟੀਮ ਬਲੱਡ ਸੋਸਾਇਟੀ ਦੇ ਮੈਂਬਰ ਅਨਮੋਲਦੀਪ ਦਾ ਆਕਸੀਜਨ ਲੈਵਲ ਘੱਟ ਜਾਣ ਨਾਲ ਦੇਹਾਂਤ ਹੋ ਗਿਆ ਸੀ ਜਿਸ ਦਾ 10-11 ਦਿਨਾਂ ਬਾਅਦ, ਉਨ੍ਹਾਂ ਦੀ ਮ੍ਰਿਤਕ ਦੇਹ ਕੱਲ ਹੈਲੀਕਾਪਟਰ ਰਾਹੀਂ ਪਠਾਨਕੋਟ ਪਹੁੰਚੀ ਅਤੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਅਨਮੋਲ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਜਿਸ ਦਾ ਅੰਤਿਮ ਸੰਸਕਾਰ ਦਾ ਅੰਤਿਮ ਸੰਸਕਾਰ ਵੀਰਵਾਰ ਸਵੇਰੇ 10:30 ਵਜੇ ਸ਼ਿਵਭੂਮੀ ਬਟਾਲਾ ਰੋਡ ਗੁਰਦਾਸਪੁਰ ਵਿਖੇ ਕੀਤਾ ਗਿਆ।
ਅੰਤਿਮ ਸੰਸਕਾਰ ਮੌਕੇ ਪਹੁੰਚੇ ਬੀਡੀਐਸ ਦੇ ਮੁੱਖ ਸਲਾਹਕਾਰ ਅਵਤਾਰ ਸਿੰਘ ਘੁੰਮਣ, ਸੀਨੀਅਰ ਮੀਤ ਪ੍ਰਧਾਨ ਮਨੂ ਸ਼ਰਮਾ, ਸ਼ਹਿਰੀ ਪ੍ਰਧਾਨ ਅਭੇ ਮਹਾਜਨ, ਅਤੇ ਟੀਮ ਦੇ ਸੰਸਥਾਪਕ ਰਜੇਸ਼ ਬੱਬੀ ਨੇ ਦੱਸਿਆ, ਕਿ ਅਨਮੋਲ ਬਲੱਡ ਡੋਨਰਜ਼ ਸੋਸਾਇਟੀ ਗੁਰਦਾਸਪੁਰ ਦਾ ਸੱਚ ਮੁੱਚ ਹੀ ਇੱਕ ਅਨਮੋਲ ਹੀਰਾ ਸੀ। ਅਨਮੋਲ ਦਾ ਆਪਣਾ ਬਲੱਡ ਗਰੁੱਪ ਏ ਬੀ ਪੋਜਿਟਿਵ ਸੀ ਸੋ ਇਸ ਲਈ ਜਦ ਵੀ ਕਿਸੇ ਨੂੰ ਜਦ ਵੀ ਕਿਸੇ ਨੂੰ ਏਬੀ ਪੋਜਿਟਿਵ ਬਲੱਡ ਦੀ ਲੋੜ ਪੈਂਦੀ ਤਾਂ ਅਨਮੋਲ ਸਭ ਤੋਂ ਪਹਿਲਾਂ ਖੂਨ ਦੇਣ ਵਾਸਤੇ ਪਹੁੰਚ ਜਾਂਦਾ ਸੀ। ਉਹਨਾਂ ਅੱਗੇ ਦੱਸਿਆ ਕਿ ਅਨਮੋਲ ਆਪਣੀ ਮਨੀ ਮਹੇਸ਼ ਦੀ ਯਾਤਰਾ ਤੇ ਜਾਣ ਤੋਂ ਪਹਿਲਾਂ ਦੋ ਅਗਸਤ ਨੂੰ ਕਿਸੇ ਲੋੜਵੰਦ ਮਰੀਜ਼ ਲਈ ਖੂਨ ਦੇ ਕੇ ਗਿਆ ਸੀ।
ਅਨਮੋਲ ਦੇ ਇਸ ਤਰ੍ਹਾਂ ਬੇਵਕਤ ਤੁਰ ਜਾਣਾ ਨਾਲ ਸਿਰਫ ਬੀ.ਡੀ.ਐੱਸ ਹੀ ਨਹੀਂ ਸਗੋਂ ਸਮੁੱਚੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਅਨਮੋਲ ਦੇ ਅੰਤਿਮ ਸੰਸਕਾਰ ਮੌਕੇ ਸ਼ਹਿਰ ਦੇ ਮੁੱਖ ਕਾਰੋਬਾਰੀਆਂ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਤੇ ਹਲਕਾ ਗੁਰਦਾਸਪੁਰ ਦੇ ਐਮਐਲਏ ਬਰਿੰਦਰਮੀਤ ਸਿੰਘ ਪਹਾੜਾ ਨੇ ਵੀ ਅਨਮੋਲ ਦੀਪ ਸਿੰਘ ਨੂੰ ਸ਼ਰਧਾਂਜਲੀ ਦਿੱਤੀ।