ਮੁਹੱਲਿਆਂ ਦੀ ਨਿਕਾਸੀ ਦਾ ਪਾਣੀ ਕਲੋਨੀ ਵਿੱਚ ਹੋ ਰਿਹਾ ਜਮਾਂ
10 ਮਹੀਨੇ ਤੋਂ ਪਰੇਸ਼ਾਨ ਲੋਕਾਂ ਨੇ ਕੱਢੀ ਭੜਾਸ , ਕਹਿੰਦੇ ਕਰ ਦਿਆਂਗੇ ਨਾਲਾ ਬੰਦ
ਰੋਹਿਤ ਗੁਪਤਾ
ਗੁਰਦਾਸਪੁਰ , 4 ਸਤੰਬਰ 2025 : ਦੀਨਾ ਨਗਰ ਦੇ ਸਰਕੁਲਰ ਕਲੋਨੀ ਵਿੱਚ ਰਹਿਣ ਵਾਲੇ ਇਨੀ ਦਿਨੀਂ ਨਿਕਾਸੀ ਦਾ ਪਾਣੀ ਘਰਾਂ ਵਿੱਚ ਆਉਣ ਕਾਰਨ ਬਹੁਤ ਪਰੇਸ਼ਾਨ ਹਨ ਅਤੇ ਚੇਤਾਵਨੀ ਦਿੱਤੀ ਹੈ ਕਿ ਜਿਨਾਂ 15 ਇਲਾਕਿਆਂ ਦੀ ਨਿਕਾਸੀ ਦਾ ਪਾਣੀ ਉਹਨਾਂ ਦੇ ਇਲਾਕੇ ਵਿੱਚ ਜਮਾ ਹੋ ਰਿਹਾ ਉਹ ਨਾਲਾ ਹੀ ਉਹ ਬੰਦ ਕਰ ਦੇਣਗੇ ਉਸ ਤੋਂ ਬਾਅਦ ਪਿਛਲੇ ਮਹੱਲੇ ਪਾਣੀ ਵਿੱਚ ਡੁੱਬਦੇ ਹਨ ਤਾਂ ਜਿੰਮੇਵਾਰ ਨਗਰ ਕੌਂਸਲ ਅਤੇ ਪ੍ਰਸ਼ਾਸਨ ਹੋਣਗੇ। ਕਲੋਨੀ ਦੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ ਸਾਲ ਤੋਂ ਉਹਨਾਂ ਨੂੰ ਇਹ ਸਮੱਸਿਆ ਪੇਸ਼ ਆ ਰਹੀ ਹੈ ਕਿਉਂਕਿ ਨਿਕਾਸੀ ਨਾਲਾ ਅੱਗੇ ਰੇਲਵੇ ਪੁਲੀ ਨੂੰ ਕਰਾਸ ਕਰਕੇ ਜਾਂਦਾ ਸੀ ਪਰ ਰੇਲਵੇ ਪੁਲੀ ਰੇਲਵੇ ਵਿਭਾਗ ਵੱਲੋਂ ਬੰਦ ਕਰ ਦਿੱਤੀ ਗਈ ਹੈ ਜਿਸ ਕਾਰਨ ਸਾਰਾ ਪਾਣੀ ਉਹਨਾਂ ਦੀ ਕਲੋਨੀ ਵਿੱਚ ਅਤੇ ਘਰਾਂ ਵਿੱਚ ਇਕੱਠਾ ਹੋ ਰਿਹਾ ਹੈ। ਹਾਲਤ ਇਹ ਹੈ ਕਿ ਗੰਦਾ ਪਾਣੀ ਕਈ ਕਈ ਫੁੱਟ ਤੱਕ ਕਲੋਨੀ ਦੀਆਂ ਗਲੀਆਂ ਵਿੱਚ ਖੜਾ ਹੋ ਗਿਆ ਹੈ ਤੇ ਉਹਨਾਂ ਦੀ ਘਰਾਂ ਵਿੱਚ ਵੜ ਚੁੱਕਿਆ ਹੈ ਅਤੇ ਉਹਨਾਂ ਦਾ ਘਰੋਂ ਬਾਹਰ ਆਉਣਾ ਜਾਂ ਘਰ ਵਿੱਚ ਦਾਖਲ ਹੋਣਾ ਵੀ ਮੁਸ਼ਕਿਲ ਹੋ ਚੁੱਕਿਆ ਹੈ। ਵਾਧੂ ਪਾਣੀ ਨੇੜੇ ਦੇ ਇੱਕ ਪਲਾਟ ਵਿੱਚ ਇਕੱਠਾ ਹੋ ਰਿਹਾ ਹੈ। ਜਿਸ ਨਾਲ ਕਲੋਨੀ ਚ ਬਿਮਾਰੀ ਫੈਲਣ ਦਾ ਖਤਰਾ ਵੀ ਬਣ ਗਿਆ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਹ ਦੱਸ ਮਹੀਨੇ ਤੋਂ ਲਗਾਤਾਰ ਨਗਰ ਕੌਂਸਲ ਅਧਿਕਾਰੀਆਂ ਨੂੰ ਮਿਲ ਕੇ ਦਫਤਰ ਵਿੱਚ ਲਿਖੇ ਤੇ ਸ਼ਿਕਾਇਤ ਵੀ ਕਰ ਰਹੇ ਹਨ ਪਰ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ । ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਹੱਲ ਨਾ ਹੋਇਆ ਤਾਂ ਉਹ ਸ਼ਾਮ ਨੂੰ ਪਿੱਛੋਂ ਆਉਂਦਾ ਨਾਲਾ ਬੰਦ ਕਰ ਦੇਣਗੇ ਤੇ ਫਿਰ ਪਿਛਲੇ ਮਹੱਲੇ ਡੁੱਬਦੇ ਹਨ ਤਾਂ ਇਸ ਦੀ ਜਿੰਮੇਵਾਰੀ ਨਗਰ ਕੌਂਸਲ ਦੀ ਹੋਵੇਗੀ।
ਉੱਥੇ ਹੀ ਮੌਕੇ ਤੇ ਪਹੁੰਚੇ ਨਗਰ ਕੌਂਸਲ ਦੇ ਸੁਪਰੀਡੈਂਟ ਨੇ ਕਿਹਾ ਕਿ ਜਲਦੀ ਹੀ ਇਲਾਕਾ ਨਿਵਾਸੀਆਂ ਦੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ।