ਨਸ਼ਿਆਂ ਖ਼ਿਲਾਫ਼ ਕਾਰਵਾਈ: ਹੈਰੋਇਨ ਸਮੇਤ ਵਿਅਕਤੀ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ 3 ਸਤੰਬਰ 2025 ਪੁਲਿਸ ਕਮਿਸ਼ਨਰ ਆਈ.ਪੀ.ਐਸ. ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਨਸ਼ਿਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਪੈਸ਼ਲ ਸੈੱਲ ਲੁਧਿਆਣਾ ਨੂੰ ਵੱਡੀ ਸਫਲਤਾ ਮਿਲੀ ਹੈ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਹਰਪਾਲ ਸਿੰਘ PPS, DCP/ ਇਨਵੈਸਟੀਗੇਸ਼ਨ, ਅਮਨਦੀਪ ਸਿੰਘ ਬਰਾੜ PPS, ADCP/ ਇਨਵੈਸਟੀਗੇਸ਼ਨ ਅਤੇ ਹਰਸ਼ਪ੍ਰੀਤ ਸਿੰਘ PPS ACP/ਡਿਟੈਕਟਿਵ-1 ਨੇ ਦੱਸਿਆ ਕਿ INSP ਨਵਦੀਪ ਸਿੰਘ ਇੰਚਾਰਜ ਸਪੈਸ਼ਲ ਸੈੱਲ ਲੁਧਿਆਣਾ ਦੀ ਟੀਮ Insp. ਮੋਹਣ ਸਿੰਘ ਨੇ ਮਿਤੀ 02.09.2025 ਨੂੰ ਥਾਣਾ ਬਸਤੀ ਜੋਧੇਵਾਲ, ਲੁਧਿਆਣਾ ਦੇ ਏਰੀਆ ਗਹਿਲੇਵਾਲ ਚੌਂਕ ਵਿਖੇ ਮੁਖਬਰੀ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਦੋਸ਼ੀ ਦੀਪਕ ਗੋਇਲ ਉਰਫ ਪ੍ਰਿੰਸ ਉਰਫ ਜਿੰਦੀ ਪੁੱਤਰ ਰਾਜ ਕੁਮਾਰ ਉਰਫ ਰਾਜੂ ਵਾਸੀ ਲੁਧਿਆਣਾ ਨੂੰ ਸਮੇਤ ਬਿਨਾ ਨੰਬਰੀ ਐਕਟਿਵਾ ਰੰਗ ਗਰੇਅ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 120 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਹੈ। ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 120 ਮਿਤੀ 02.09.2025 ਅਧੀਨ ਧਾਰਾ 21, 21 B, 61, 85 NDPS ਐਕਟ ਤਹਿਤ ਥਾਣਾ ਬਸਤੀ ਜੋਧੇਵਾਲ ਲੁਧਿਆਣਾ ਵਿੱਚ ਦਰਜ ਕੀਤਾ। ਜਿਸਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਗ੍ਰਿਫਤਾਰ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਚੋਰੀ ਦਾ ਮਾਮਲਾ ਦਰਜ ਹੈ।