ਪੰਜਾਬ ਦੌਰੇ ਤੇ ਆ ਰਹੇ ਕੇਂਦਰੀ ਖੇਤੀਬਾੜੀ ਮੰਤਰੀ ਵੱਡੇ ਆਰਥਿਕ ਪੈਕਜ ਦਾ ਐਲਾਨ ਕਰਨ - ਗਿਆਨੀ ਹਰਪ੍ਰੀਤ ਸਿੰਘ
ਐਨਆਰਆਈਜ਼ ਨੂੰ ਕੀਤੀ ਅਪੀਲ,ਪ੍ਰਭਾਵਿਤ ਪਿੰਡਾਂ ਨੂੰ ਗੋਦ ਲੈਕੇ ਕੀਤੀ ਜਾਵੇ ਮੱਦਦ
ਪ੍ਰਮੋਦ ਭਾਰਤੀ
ਨਵਾਂਸ਼ਹਿਰ 1 ਸਤੰਬਰ,2025
ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋ ਪਾਰਟੀ ਦੇ ਸੀਨੀਅਰ ਆਗੂ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨਾਲ ਅੱਜ ਫਾਜ਼ਿਲਕਾ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਓਹਨਾ ਵੱਲੋ ਮੰਡੀ ਲਾਧੁਕੇ ਵਿਖੇ ਪਕੇ ਤੌਰ ਤੇ ਚੱਲ ਰਹੇ ਰਾਹਤ ਕੈਂਪ ਦਾ ਨਿਰੀਖਣ ਕੀਤਾ ਅਤੇ ਪਾਰਟੀ ਵਰਕਰਾਂ ਨੂੰ ਹੋਰ ਤੇਜ਼ੀ ਨਾਲ ਰਾਹਤ ਕਾਰਜਾਂ ਵਿੱਚ ਜੁਟਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ, ਓਹਨਾਂ ਨੇ ਹਮੇਸ਼ਾ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਹੈ,ਪਰ ਅੱਜ ਪੰਜਾਬ ਦੀ ਜ਼ਿੰਦਗੀ ਲੀਹ ਤੋਂ ਟੁੱਟ ਚੁੱਕੀ ਹੈ, ਇਸ ਲਈ ਐਨਆਰਆਈਜ਼ ਭਰਾ ਪ੍ਰਭਾਵਿਤ ਪਿੰਡਾਂ ਨੂੰ ਗੋਦ ਲੈਕੇ ਆਰਥਿਕ ਮਦਦ ਜਰੂਰ ਕਰਨ।
ਆਪਣੇ ਫਾਜ਼ਿਲਕਾ ਦੌਰੇ ਮੌਕੇ ਓਹਨਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, ਇਸ ਕੁਦਰਤੀ ਕ੍ਰੋਪੀ ਨੇ ਪੰਜਾਬ ਦੇ ਆਰਥਿਕ ਢਾਂਚੇ ਨੂੰ ਵੱਡੀ ਸੱਟ ਮਾਰੀ ਹੈ। ਕੇਂਦਰ ਦੇ ਵੱਡੇ ਆਰਥਿਕ ਪੈਕਜ ਬਗੈਰ ਇਸ ਨੁਕਸਾਨ ਦੀ ਭਰਪਾਈ ਹੋਣਾ ਨਾ ਮੁਮਕਿਨ ਹੈ। ਜੱਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ, ਚੰਗੀ ਗੱਲ ਹੈ ਕਿ ਕੇਂਦਰ ਸਰਕਾਰ ਪੰਜਾਬ ਪ੍ਰਤੀ ਜਾਗੀ ਹੈ। ਕੇਂਦਰੀ ਖੇਤਬਾੜੀ ਸ਼ਿਵਰਾਜ ਚੌਹਾਨ ਦੀ ਪੰਜਾਬ ਫੇਰੀ ਨੂੰ ਲੈਕੇ ਓਹਨਾ ਕਿਹਾ ਕਿ, ਪੂਰਾ ਪੰਜਾਬ ਉਮੀਦ ਕਰਦਾ ਹੈ ਜਦੋਂ ਕੇਂਦਰੀ ਖੇਤੀਬਾੜੀ ਪੰਜਾਬ ਆਉਣਗੇ, ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਤਾਂ ਲਾਜ਼ਮੀ ਤੌਰ ਤੇ ਓਹ ਇਸ ਵੱਡੇ ਘਾਟੇ ਦੀ ਭਰਪਾਈ ਲਈ ਵੱਡੇ ਆਰਥਿਕ ਪੈਕਜ ਦਾ ਐਲਾਨ ਕਰਨਗੇ, ਨਾ ਕਿ ਸਿਰਫ ਤੇ ਸਿਰਫ ਸਿਆਸੀ ਕਲਾਬਾਜ਼ੀ ਅਤੇ ਬਿਆਨਬਾਜੀ ਤੱਕ ਸੀਮਤ ਰਹਿਣਗੇ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੰਗ ਕੀਤੀ ਕਿ, ਕਿਸਾਨਾਂ ਨੂੰ ਪ੍ਰਤੀ ਏਕੜ ਵੱਧ ਤੋਂ ਵੱਧ ਵਿੱਤੀ ਮਦਦ ਮਿਲੇ, ਤਾਂ ਜੋ ਕਿਸਾਨਾਂ ਨੂੰ ਫਸਲ ਮਰੀ ਦੇ ਨੁਕਸਾਨ ਤੋ ਰਾਹਤ ਮਿਲੇ ਉਥੇ ਹੀ ਹੜ ਦੀ ਮਿੱਟੀ ਨੂੰ ਖੇਤਾਂ ਵਿੱਚੋਂ ਚੁੱਕਣ ਲਈ ਪ੍ਰਤੀ ਏਕੜ ਦੇ ਹਿਸਾਬ ਨਾਲ ਸੌ ਫ਼ੀਸਦ ਸਬਸਿਡੀ ਤੇ ਡੀਜ਼ਲ ਮਿਲੇ। ਦੁਕਾਨਦਾਰਾਂ ਦੇ ਹੋਏ ਨੁਕਸਾਨ ਤੇ ਮੁਆਵਜਾ ਮਿਲੇ,ਅਤੇ ਮਜ਼ਦੂਰ ਵਰਗ ਨੂੰ ਛੇ ਮਹੀਨੇ ਦੇ ਉਜਰਤ ਭੱਤੇ ਦੇ ਨਾਲ ਨਾਲ ਘਰਾਂ ਦੇ ਹੋਏ ਨੁਕਸਾਨ ਲਈ ਵਿੱਤੀ ਮਦਦ ਮਿਲੇ।
ਓਹਨਾ ਕਿਹਾ ਕਿ, ਅੱਜ ਸਵੇਰੇ ਹੀ ਓਹਨਾ ਨੇ ਟਵੀਟ ਦੇ ਜਰੀਏ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਪ੍ਰਤੀ ਸੁਹਿਰਦਤਾ ਨਾਲ ਵਿਚਾਰਿਆ ਜਾਵੇ ਕਿਉ ਕਿ ਪੰਜਾਬ ਵੀ ਦੇਸ਼ ਦਾ ਹਿੱਸਾ ਦਾ ਹੈ।
ਇਸ ਮੌਕੇ ਉਹਨਾਂ ਦੇ ਨਾਲ ਜੱਥੇਦਾਰ ਇਕਬਾਲ ਸਿੰਘ ਝੂੰਦਾ ,ਸ: ਸੁਖਵੰਤ ਸਿੰਘ ਪੰਜਲੈਂਡ ਡਾ: ਮੁਖ਼ਤਿਆਰ ਸਿੰਘ ਜਥੇ: ਕਰਨੈਲ ਸਿੰਘ ਭਾਵੜਾ,ਜਥੇ: ਚਰਨ ਸਿੰਘ ਕੰਧਵਾਲਾ,ਜਥੇ: ਗੁਰਲਾਲ ਸਿੰਘ ਜੰਡਵਾਲਾ
ਐਡਵੋਕੇਟ ਗੁਰਜਿੰਦਰ ਸਿੰਘ ਗਰੇਵਾਲ
ਜਥੇ: ਗੁਰਭੇਜ ਸਿੰਘ ਫਾਜਿਲਕਾ ਖਾਸ ਤੌਰ ਤੇ ਨਾਲ ਰਹੇ