ਗੁਰਦਾਸਪੁਰ: ਧੁੱਸੀ ਬੰਨ੍ਹ 'ਚ ਪਾੜ, ਲੋਕ ਪ੍ਰੇਸ਼ਾਨ
ਰੋਹਿਤ ਗੁਪਤਾ
ਗੁਰਦਾਸਪੁਰ, 3 ਸਤੰਬਰ 2025- ਪਿਛਲੇ ਦਿਨੀਂ ਰਾਵੀ ਦਰਿਆ ਵਿੱਚ ਆਏ ਹੜਾਂ ਦੌਰਾਨ ਗੁਰਦਾਸਪੁਰ ਦੇ ਕਈ ਪਿੰਡਾਂ ਵਿੱਚ ਧੁੱਸੀ ਵਿੱਚ ਪਾੜ ਪੈ ਚੁੱਕੇ ਹਨ ਪਰ ਕਈ ਜਗ੍ਹਾ ਤੇ ਪਏ ਪਾੜ੍ਹਾ ਨੂੰ ਲੋਕਾਂ ਅਤੇ ਪ੍ਰਸਾਸਨ ਦੀ ਮਦਦ ਨਾਲ ਪੁਰਿਆ ਜਾ ਚੁੱਕਾ ਹੈ ਪਰ ਕਈ ਪਾਠ ਹਜੇ ਤੱਕ ਪੂਰੇ ਨਹੀਂ ਗਏ ਹਨ। ਅੱਜ ਜਦੋਂ ਸਾਡੀ ਟੀਮ ਨੇ ਪਿੰਡਾਂ ਵਿੱਚ ਜਾ ਕੇ ਰਿਆਲਟੀ ਚੈਕ ਕੀਤਾ ਤਾਂ ਵੇਖਣ ਨੂੰ ਮਿਲਿਆਂ ਕਿ ਗੁਰਦਾਸਪੁਰ ਦੇ ਦੀਨਾਨਗਰ ਹਲਕੇ ਦੇ ਕਈ ਪਿੰਡਾਂ ਉਗਰਾ ਅਤੇ ਜੇਨਪੂਰ ਵਿੱਚ ਜੋ ਧੁੱਸੀ ਵਿੱਚ ਪਾੜ੍ਹ ਪਿਆ ਸੀ ਉਹ ਕਿਸੇ ਵੀ ਸੰਸਥਾ ਜਾ ਪ੍ਰਸਾਸਨ ਵੱਲੋ ਨਹੀ ਪੂਰਿਆ ਗਿਆ ਜਦੋ ਇਨ੍ਹਾਂ ਪਿੰਡਾਂ ਦੇ ਲੋਕਾਂ ਲਵਪ੍ਰੀਤ ਸਿੰਘ ਪਿੰਡ ਦੇ ਸਰਪੰਚ ਅਰਜੁਨ ਦੇਵ ਅਮਰਜੀਤ ਸਿੰਘ ਸਰਪੰਚ ਡਾਕਟਰ ਹਰਵਿੰਦਰ ਸਿੰਘ ਜੇਨਪੂਰ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕੇ 25 ਅਗਸਤ ਨੂੰ ਦਰਿਆ ਵਿੱਚ ਆਏ ਹੜ੍ਹ ਦੌਰਾਨ ਸਾਡੇ ਪਿੰਡਾਂ ਨੇੜੇ ਧੂੱਸੀ ਵਿੱਚ ਪਾੜ ਪਿਆ ਸੀ।
ਪਰ ਅਜੇ ਤੱਕ ਸਾਡੇ ਤੱਕ ਕੋਈ ਵੀ ਅਧਿਕਾਰੀ ਜਾ ਸੰਸਥਾਵਾਂ ਇਸ ਪਾੜ ਨੂੰ ਪੂਰਨ ਵਾਸਤੇ ਨਹੀ ਪਹੁੱਚੀ ਜਦੋ ਕੇ ਇਨਾਂ ਪਾੜਾ ਨਾਲ ਸਾਡੇ ਪਿੰਡਾਂ ਦਾ ਰਸਤਾ ਬਿੱਲਕੁਲ ਬੰਦ ਹੋ ਚੁਕਿਆ ਹੈ ਸਾਨੂ ਆਪਣੇ ਹੀ ਪਿੰਡ ਵਿੱਚ ਜਾਣ ਵਾਸਤੇ 8 ਕਿਲੋਮੀਟਰ ਦੂਸਰੇ ਰਸਤੇ ਰਹੀ ਆਉਣਾ ਪੈ ਰਿਹਾ ਉਨ੍ਹਾਂ ਨੇ ਕਿਹਾ ਜਦੋ ਇਨ੍ਹਾਂ ਧੁੱਸੀਆ ਵਿੱਚ ਪਾੜ ਪੈਣਾ ਸ਼ੁਰੂ ਹੋਇਆ ਤਾਂ ਅਸੀ ਸਰਕਾਰ ਵਲੋਂ ਦਿੱਤੇ ਹੈਲਪਲਾਈਨ ਨੰਬਰ ਤੇ ਬੜੇ ਫੋਨ ਕੀਤੇ ਪਾਰ ਕੋਈ ਵੀ ਸਾਡੀ ਹੇਲਪ ਵਾਸਤੇ ਨਹੀ ਆਇਆ ਉਨ੍ਹਾਂ ਦਾ ਕਹਿਣਾ ਹੈ ਕੇ ਅਗਰ ਉਸ ਟਾਈਮ ਸਾਨੂ ਸਿਰਫ ਮਿੱਟੀ ਦੇ ਬੋਰੇ ਹੀ ਗਈ ਮਿਲ ਜਾਂਦੇ ਤਾਂ ਅਸੀ ਆਪਣੇ ਪਿੰਡਾਂ ਵਿੱਚ ਪੈਣ ਵਾਲੇ ਪਾੜ੍ਹਾ ਨੂੰ ਰੋਕ ਸਕਦੇ ਸੀ ਇਸ ਕਰਕੇ ਅਸੀ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਦੇ ਹਾ ਕੇ ਸਾਡੇ ਪਿੰਡਾਂ ਵਿੱਚ ਧੁੱਸੀ ਵਿੱਚ ਪਏ ਪਾੜਾ ਨੂੰ ਪੂਰਿਆ ਜਾਵੇ।