Chandigarh : ਖੋਲ੍ਹ ਦਿੱਤੇ Sukhna Lake ਦੇ Flood Gate, ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ! ਟੁੱਟ ਗਿਆ ਪੁਲ
Babushahi Bureau
Chandigarh News : ਇਸ ਵੇਲੇ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਅਤੇ ਬਾਰਿਸ਼ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ। ਚੰਡੀਗੜ੍ਹ ਵਿੱਚ ਵੀ ਬੀਤੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਦੀ ਸੁਖ਼ਨਾ ਲੇਕ (Sukhna Lake) ਇਸ ਵੇਲੇ ਉਫ਼ਾਨ ਤੇ ਹੈ ਅਤੇ ਲੇਕ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ, ਅੱਜ ਫਲੱਡ ਗੇਟ (Flood Gate) ਖੋਲ੍ਹ ਦਿੱਤੇ ਗਏ ਹਨ। ਸੂਤਰਾਂ ਦਾ ਦਾਅਵਾ ਹੈ ਕਿ ਸੁਖ਼ਨਾ ਲੇਕ (Sukhna Lake) ਤੋਂ ਫਲੱਡ ਗੇਟ ਵੱਲ ਜਾਣ ਵਾਲਾ ਪੁਲ ਪੂਰੀ ਤਰ੍ਹਾਂ ਟੁੱਟ ਗਿਆ ਹੈ। ਪਾਣੀ ਦਾ ਬਹਾਅ ਬਹੁਤ ਜਿਆਦਾ ਤੇਜ਼ ਹੋਣ ਕਰਕੇ ਪੁਲ ਤੇ ਆਲੇ ਦੁਆਲੇ ਦੇ ਘੇਰੇ ਪਾਣੀ 'ਚ ਵਹਿ ਗਏ ਹਨ।
Traffic Advisory ਜਾਰੀ
ਦੱਸ ਦਈਏ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਪਾਣੀ ਭਰਨ ਕਾਰਨ ਕੁਝ ਸੜਕਾਂ 'ਤੇ ਆਵਾਜਾਈ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰਭਾਵਿਤ ਖੇਤਰਾਂ ਵਿੱਚ ਦੱਖਣ ਮਾਰਗ (ਧਨਾਸ), ਆਈਐਸਬੀਟੀ-43 ਦੇ ਪਿੱਛੇ ਵਾਲੀ ਸੜਕ, ਦੱਖਣ ਮਾਰਗ (ਸੈਕਟਰ-23ਡੀ), ਮੱਖਣ ਮਾਜਰਾ, ਸੈਕਟਰ 10/11 ਨੂੰ ਵੰਡਣ ਵਾਲੀ ਸੜਕ (ਸੈਕਟਰ-10 ਦੇ ਨੇੜੇ), ਅਤੇ ਸੈਕਟਰ-15ਏ ਅਤੇ 15ਬੀ ਸ਼ਾਮਲ ਹਨ। ਲੋਕਾਂ ਨੂੰ ਇਨ੍ਹਾਂ ਰਸਤਿਆਂ 'ਤੇ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣ ਅਤੇ ਵਿਕਲਪਿਕ ਰਸਤਿਆਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।
ਮੌਸਮ ਵਿਭਾਗ ਵੱਲੋਂ Red Alert ਜਾਰੀ
ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਚੇਤਾਵਨੀ ਤੋਂ ਬਾਅਦ ਚੰਡੀਗੜ੍ਹ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਸੂਚਨਾ ਇਹ ਹੈ ਕਿ 7 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਹੁਣ ਕਰ ਦਿੱਤਾ ਗਿਆ ਹੈ। ਪ੍ਰਸਾਸ਼ਨਿਕ ਅਧਿਕਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਮੌਸਮੀ ਤਬਦੀਲੀ ਅਤੇ ਹੜ੍ਹਾਂ ਦੇ ਕਾਰਨ ਇੲ ਫ਼ੈਸਲਾ ਲਿਆ ਗਿਆ ਹੈ।
MA