ਸ਼੍ਰੀ ਸਨਾਤਨ ਚੇਤਨਾ ਮੰਚ ਦੇ ਜਨਮ ਅਸ਼ਟਮੀ ਨੂੰ ਸਮਰਪਿਤ ਸਮਾਗਮ ਵਿੱਚ ਸਕੂਲੀ ਬੱਚਿਆਂ ਨੇ ਖੂਬਸੂਰਤ ਪੇਸ਼ਕਾਰੀਆ ਨਾਲ ਬੰਨੇ ਰੰਗ
- ਆਪਣੀਆਂ ਧਾਰਮਿਕ ਵਿਰਾਸਤਾਂ ਨੂੰ ਨਾ ਭੁੱਲਣ ਅਗਲੀ ਪੀੜੀ ਦੇ ਨੌਜਵਾਨ
ਰੋਹਿਤ ਗੁਪਤਾ
ਗੁਰਦਾਸਪੁਰ, 17 ਅਗਸਤ 2025 - ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਸਮਰਪਿਤ ਬੇਹਦ ਆਕਰਸ਼ਕ ਪ੍ਰੋਗਰਾਮ ਕੱਦ ਵਾਲੀ ਮੰਡੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਛੋਟੇ ਛੋਟੇ ਸਕੂਲੀ ਬੱਚਿਆਂ ਨੇ ਸ਼੍ਰੀ ਰਾਤ ਦਾ ਕ੍ਰਿਸ਼ਨ ਦੇ ਜੀਵਨ ਨਾਲ ਸੰਬੰਧਿਤ ਬੇਹਦ ਖੂਬਸੂਰਤ ਧਾਰਮਿਕ ਪੇਸ਼ਕਾਰੀਆਂ ਦਿੱਤੀਆਂ । ਸਮਾਗਮ ਇਨਾਂ ਦਿਲ ਖਿੱਚਵਾਂ ਸੀ ਕਿ ਅੱਧੀ ਰਾਤ ਤੱਕ ਸ਼ਹਿਰ ਦੇ ਸੈਂਕੜਿਆਂ ਲੋਕ ਇਸ ਸਮਾਗਮ ਦਾ ਆਨੰਦ ਮਾਣਦੇ ਰਹੇ । ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਐਸਐਸਪੀ ਅਦਿਤਿਆ ਵੀ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਛੋਟੇ ਛੋਟੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਧਾਰਮਿਕ ਕੁਇਜ਼ ਕੰਪੀਟੀਸ਼ਨ , ਚਲੋ ਨਾ ਰਾਧਾ ਕ੍ਰਿਸ਼ਨ ਦੇ ਜੀਵਨ ਨਾਲ ਸੰਬੰਧਿਤ ਪ੍ਰਸੰਗ ,ਨਾਚ ਅਤੇ ਭਜਨ ਸਮਾਗਮ ਸਮਾਗਮ ਦਾ ਮੁੱਖ ਆਕਰਸ਼ਣ ਸਨ । ਸ਼ਰਧਾਲੂਆਂ ਨੇ ਰਾਧਾ ਕ੍ਰਿਸ਼ਨ ਦੇ ਸਵਰੂਪ ਦਾ ਪੰਚਮਰਿਤ ਅਭਿਸ਼ੇਕ ਵੀ ਕੀਤਾ । ਸਮਾਗਮ ਦੇ ਦੌਰਾਨ ਅਟੁੱਟ ਲੰਗਰ ਪ੍ਰਸ਼ਾਦ ਵੀ ਲਗਾਤਾਰ ਚਲਦਾ ਰਿਹਾ ।
ਉੱਥੇ ਹੀ ਸਮਾਗਮ ਦੇ ਆਯੋਜਕਾਂ ਅਤੇ ਸ਼੍ਰੀ ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਨੇ ਕਿਹਾ ਕਿ ਆਪਣੇ ਧਾਰਮਿਕ ਵਿਰਸੇ ਨਾਲ ਨਵੀਂ ਪੀੜੀ ਜੁੜੀ ਰਹੇ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਅਜਿਹੇ ਸਮਾਗਮ ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਲਗਾਤਾਰ ਕਰਵਾਏ ਜਾਂਦੇ ਹਨ। ਉਹਨਾਂ ਕਿਹਾ ਕਿ ਲਗਾਤਾਰ ਚਾਰ ਸਾਲ ਤੋਂ ਸ਼੍ਰੀ ਸਨਾਤਨ ਚੇਤਨਾ ਮੰਚ ਸਨਾਤਨੀ ਤਿਉਹਾਰ ਵੱਖਰੇ ਢੰਗ ਨਾਲ ਮਨਾਉਂਦਾ ਰਿਹਾ ਹੈ ਤਾਂ ਜੋ ਬੱਚੇ ਅਤੇ ਨੌਜਵਾਨ ਪੀੜੀ ਨੂੰ ਧਾਰਮਿਕ ਵਿਰਸੇ ਦੀ ਜਾਣਕਾਰੀ ਮਿਲਣ ਦੇ ਨਾਲ ਨਾਲ ਉਹਨਾਂ ਦੀ ਦਿਲਚਸਪੀ ਵੀ ਆਪਣੀ ਵਿਰਸੇ ਵਿੱਚ ਬਣੀ ਰਹੇ।
ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਐਸਐਸਪੀ ਅਦਿਤਿਆ ਤੇ ਚੇਅਰਮੈਨ ਰਮਨ ਬਹਿਲ ਨੇ ਸ਼੍ਰੀ ਸਨਾਤਨ ਚੇਤਨਾ ਮੰਚ ਦੇ ਇਸ ਉਪਰਾਲੇ ਦੀ ਪੁਰਜੋਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹਨਾਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਅਤੇ ਛੋਟੇ ਛੋਟੇ ਬੱਚਿਆਂ ਦੀਆਂ ਬੇਹਦ ਖੂਬਸੂਰਤ ਪੇਸ਼ਕਾਰੀਆਂ ਦੇਖ ਕੇ ਕਰਕੇ ਦਿਲੀ ਖੁਸ਼ੀ ਹੋਈ ਹੈ।
ਸਮਾਗਮ ਵਿੱਚ ਸੇਵਾ ਭਾਰਤੀ, ਸ਼੍ਰੀ ਰਾਮ ਨੌਮੀ ਉਤਸਵ ਮੰਚ ਸ਼੍ਰੀ ਸਾਈ ਪਰਿਵਾਰ , ਵਿਸ਼ਵ ਹਿੰਦੂ ਪਰਿਸ਼ਦ ਅਤੇ ਭਾਰਤ ਵਿਕਾਸ ਪਰਿਸ਼ਦ ਆਦਿ ਸੰਸਥਾਵਾਂ ਦਾ ਸਹਿਯੋਗ ਰਿਹਾ ਜਦਕਿ ਭਰਤ ਗਾਬਾ, ਰਿੰਕੂ ਮਹਾਜਨ, ਅਤੁਲ ਮਹਾਜਨ, ਰਾਕੇਸ਼ ਕੁਮਾਰ, ਅਮ੍ਰਿਤੇਸ਼ ਕੁਮਾਰ, ਤ੍ਰਿਭੁਵਨ ਮਹਾਜਨ, ਵਿਸ਼ਾਲ ਅਗਰਵਾਲ, ਮੋਹਿਤ ਅਗਰਵਾਲ, ਸੰਜੀਵ ਪ੍ਰਭਾਕਰ, ਅਮਿਤ ਭੰਡਾਰੀ, ਵਿਕਾਸ ਮਹਾਜਨ,ਜੁਗਲ ਕਿਸ਼ੋਰ, ਸੁਭਾਸ਼ ਭੰਡਾਰੀ, ਓਮ ਪ੍ਰਕਾਸ਼ ਸ਼ਰਮਾ, ਅਸ਼ੋਕ ਸਾਹੋਵਾਲੀਆ, ਹੀਰੋ ਮਹਾਜਨ, ਮਨੂ ਅਗਰਵਾਲ, ਵਿਪਨ ਕੁਮਾਰ, ਅਸ਼ਵਨੀ ਮਹਾਜਨ, ਅਭੈ ਮਹਾਜਨ, ਨਿਖਿਲ ਮਹਾਜਨ, ਪਰਬੋਧ ਗਰੋਵਰ, ਵਿੱਕੀ ਮਹਾਜਨ, ਜਲੂਜ ਅਰੋੜਾ, ਕਰਨ ਮਹਾਜਨ, ਸੁਰਿੰਦਰ ਮਹਾਜਨ, ਪਰਮਜੀਤ ਕੋਰ, , ਰੇਨੂ, ਆਸਾ ਬਮੋਤਰਾ,ਰਜਤ ਕੁਮਾਰ, ਸੰਨੀ ਅਰੋੜਾ, ਲੱਕੀ, ਰੰਜੂ ਮਹਾਜਨ,ਅਸ਼ੋਕ ਵੈਦ, ਪਰਦੁਮਨ ਅਗਰਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।