ਜਗਰਾਉਂ ਲਹਿੰਦੀ ਭੈਣੀ ਵਿੱਚ ਤਿੰਨ ਸਾਲਾਂ ਬੱਚੀ ਹੋਈ ਅਗਵਾਹ
ਦੀਪਕ ਜੈਨ
ਜਗਰਾਉਂ/16/ਅਗਸਤ 2025 - ਜਗਰਾਉਂ ਦੇ ਅਗਵਾੜ ਖਵਾਜਾ ਬਾਜੂ, ਨੇੜੇ ਲੈਂਦੀ ਭੈਣੀ ਚੌਂਕ ਤੋਂ ਇੱਕ ਤਿੰਨ ਸਾਲਾ ਬੱਚੀ ਸ਼ਨੀਵਾਰ ਦੀ ਦੁਪਹਿਰ ਤਿੰਨ ਵਜੇ ਦੇ ਕਰੀਬ ਸ਼ੱਕੀ ਹਾਲਾਤਾਂ ਵਿੱਚ ਅਗਵਾਹ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇਆਂ ਬੱਚੀ ਦੇ ਦਾਦੇ ਨੇ ਦੱਸਿਆ ਕੀ ਉਸ ਦਾ ਛੋਟਾ ਭਰਾ ਜੋ ਕਿ ਬਾਜ਼ਾਰ ਵਿੱਚ ਬੱਚੀ ਨੂੰ ਚੀਜ਼ ਲੈ ਕੇ ਦੇਣ ਲਈ ਬੱਚੀ ਨੂੰ ਨਾਲ ਲੈ ਕੇ ਗਿਆ ਸੀ, ਜਦ ਉਹ ਬਾਜ਼ਾਰ ਪਹੁੰਚਿਆ ਤਾਂ ਇੱਕ ਔਰਤ ਜਿਸ ਨੇ ਆਪਣਾ ਮੂੰਹ ਬੰਨਿਆ ਹੋਇਆ ਸੀ ਅਤੇ ਕਾਲੇ ਕੱਪੜੇ ਪਾਏ ਹੋਏ ਸਨ ਬੱਚੀ ਨੂੰ ਖੋਹ ਕੇ ਆਪਣੇ ਬਾਈਕ ਸਵਾਰ ਸਾਥੀ ਨਾਲ ਮੌਕੇ ਤੋਂ ਫਰਾਰ ਹੋ ਗਈ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਤੁਰੰਤ ਇਸ ਦੀ ਜਾਣਕਾਰੀ ਜਗਰਾਉਂ ਪੁਲਿਸ ਨੂੰ ਦਿੱਤੀ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀਐਸਪੀ ਸਿਟੀ ਜਸਜੋਤ ਸਿੰਘ ਅਤੇ ਸਿਟੀ ਇੰਚਾਰਜ ਪਰਮਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਅਤੇ ਜਾਂਚ ਆਰੰਭ ਕਰ ਦਿੱਤੀ। ਮੌਕੇ ਤੇ ਪਹੁੰਚੇ ਡੀਐਸਪੀ ਨੇ ਦੱਸਿਆ ਕਿ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਆ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਜਲਦੀ ਹੀ ਅਗਵਾਹ ਹੋਈ ਬੱਚੀ ਨੂੰ ਬਰਾਮਦ ਕਰਕੇ ਮਾਪਿਆਂ ਹਵਾਲੇ ਕਰ ਦਿੱਤਾ ਜਾਵੇਗਾ।