ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਹੜੇ ਸਾਦੇ ਢੰਗ ਨਾਲ ਆਜ਼ਾਦੀ ਦਿਹਾੜੇ ਦਾ ਸਮਾਗਮ ਮਨਾਇਆ ਗਿਆ
ਐੱਸ.ਏ.ਐੱਸ. ਨਗਰ, 16 ਅਗਸਤ 2025 - ਦੇਸ਼ ਦੇ 79ਵੇਂ ਸੁਤੰਤਰਤਾ ਦਿਵਸ ਮੌਕੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਹੜੇ ਬਹੁਤ ਹੀ ਸਾਦੇ ਢੰਗ ਨਾਲ ਆਜ਼ਾਦੀ ਦਿਹਾੜੇ ਦਾ ਸਮਾਗਮ ਮਨਾਇਆ ਗਿਆ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਆਈ.ਏ.ਐੱਸ (ਰਿਟਾ:) ਜੀ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਬੋਰਡ ਦੇ ਸਕੱਤਰ ਸ੍ਰੀ ਗੁਰਿੰਦਰ ਸਿੰਘ ਸੋਢੀ (ਪੀ.ਸੀ.ਐਸ) ਨੇ ਬੋਰਡ ਅਧਿਕਾਰੀਆ/ਕਰਮਚਾਰੀ ਅਤੇ ਜੱਥੇਬੰਦੀ ਦੇ ਨੁਮਾਇੰਦਿਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ।
ਅਜ਼ਾਦੀ ਦੇ ਇਸ ਪਵਿਤਰ ਮੌਕੇ ਤੇ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਆਈ.ਏ.ਐੱਸ (ਰਿਟਾ:) ਜੀ ਨੇ ਬੋਰਡ ਦੀ ਸੁਰੱਖਿਆ ਗ੍ਰਾਡਾਂ ਅਤੇ ਮੋਹਾਲੀ ਫੇਜ਼ 8 ਤੋਂ ਆਈ ਪੁਲਿਸ ਬਲ ਦੀ ਇੱਕ ਟੁਕੜੀ ਨਾਲ ਰਾਸ਼ਟਰੀ ਝੰਡੇ ਨੂੰ ਸਲਾਮੀ ਮਗਰੋਂ ਸਮਾਗਮ ਵਿੱਚ ਹਾਜ਼ਰ ਬੋਰਡ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਭਾਰਤ ਦੇਸ਼ ਲਈ ਅਜ਼ਾਦੀ ਪਰਵਾਨਿਆ ਦੀ ਸਖਤ ਘਾਲਣਾ ਨਾਲ ਦੇਸ਼ ਨੂੰ ਮਿਲੀ ਇਸ ਅਜ਼ਾਦੀ ਨੂੰ ਕਿਸੇ ਵੀ ਪੱਖੋਂ ਅਜਾਂਈ ਨਹੀਂ ਗਵਾਉਣਾ ਚਾਹੀਦਾ ਅਤੇ ਆਜ਼ਾਦੀ ਦੇ ਸੰਗਰਸ਼ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਤੇ ਦੇਸ਼-ਭਗਤਾਂ ਨੂੰ ਯਾਦ ਕੀਤਾ। ਉਹਨਾਂ ਕਿਹਾ ਕਿ ਸ਼ਹੀਦਾਂ ਦੇ ਬਲਿਦਾਨ ਨਾਲ ਹੀ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਏ ਤੇ ਖੁੱਲ੍ਹੀ ਹਵਾ ਵਿੱਚ ਸਾਹ ਲੈਣ ਦਾ ਹੱਕ ਮੀਲਿਆ ਪਰੰਤੂ ਅਜ ਵੀ ਸਾਨੂੰ ਗਰੀਬੀ, ਅਸਮਾਨਤਾ ਤੇ ਪੁਰਾਣੀ ਸੋਚ ਦੀ ਗੁਲਾਮੀ ਤੋਂ ਬਾਹਰ ਆਉਣ ਦੀ ਲੋੜ ਹੈ। ਟੈਕਨਾਲੋਜੀ ਦੇ ਇਸ ਜ਼ਮਾਨੇ ਵਿੱਚ, ਅਸੀਂ ਮਨੁੱਖਤਾ ਤੇ ਏਕਤਾ ਨੂੰ ਸਾਂਭਦੇ ਹੋਏ ਦੇਸ਼ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਈਏ ਅਤੇ ਅਗਲੀ ਪੀੜ੍ਹੀ ਲਈ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਦਾ ਸੰਕਲਪ ਲਈਏ। ਸਾਨੂੰ ਸਾਰਿਆਂ ਨੂੰ ਮਿਲ ਕੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਅਤੇ ਨੌਜਵਾਨੀ ਨੂੰ ਸਹੀ ਰਾਹ ਦਿਖਾਉਣ ਦੀ ਲੋੜ ਹੈ, ਕਿਉਂਕਿ ਨੌਜਵਾਨੀ ਹੀ ਦੇਸ਼ ਦਾ ਧੂਰਾ ਅਤੇ ਭਵਿੱਖ ਹੈ।
ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀ ਗੁਰਿੰਦਰ ਸਿੰਘ ਸੋਢੀ (ਪੀ.ਸੀ.ਐੱਸ), ਸੰਯੁਕਤ ਸਕੱਤਰ, ਉੱਪ ਸਕੱਤਰ ਸਾਹਿਬਾਨ, ਹੋਰ ਅਧਿਕਾਰੀ/ਕਰਮਚਾਰੀ ਦੇ ਨਾਲ-ਨਾਲ ਜੱਥੇਬੰਦੀ ਦੇ ਨੁਮਾਇੰਦੇ ਵੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਸਟੇਜ ਕੋਆਰਡੀਨੇਟਰ, ਸ੍ਰੀ ਹਰਮਨਜੀਤ ਸਿੰਘ ਨੇ ਜਿਥੇ ਆਜ਼ਾਦੀ ਸੰਗਰਾਮ ਵਿੱਚ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ ਅਤੇ ਸ਼ਹੀਦਾਂ ਨੂੰ ਨਮਨ ਕੀਤਾ ਉੱਥੇ ਇਸ ਸਮਾਗਮ ਵਿੱਚ ਪਹੁੰਚੇ ਬੋਰਡ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਇਸ ਪਾਵਨ ਮੌਕੇ ਤੇ ਹਾਜ਼ਰ ਹੋਣ ਲਈ ਧੰਨਵਾਦ ਵੀ ਕੀਤਾ।