ਸੱਤਾ ਵਿਚ ਬਣੇ ਰਹਿਣ ਦੀ ਲਾਲਚ ਵਿੱਚ ਚੋਣ ਕਮਿਸ਼ਨ ਦੀ ਦੁਰਵਰਤੋਂ ਕਰ ਰਹੀ ਹੈ ਭਾਜਪਾ: ਐੱਮ.ਪੀ ਮਨੀਸ਼ ਤਿਵਾੜੀ
ਪ੍ਰਮੋਦ ਭਾਰਤੀ
ਲੁਧਿਆਣਾ, 16 ਅਗਸਤ,2025 - ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਸੱਤਾ ਵਿਚ ਬਣੇ ਰਹਿਣ ਦੀ ਲਾਲਚ ਵਿੱਚ ਭਾਜਪਾ ਵੱਲੋਂ ਚੋਣ ਕਮਿਸ਼ਨ ਦੀ ਦੁਰਵਰਤੋਂ ਕਰ ਰਹੀ ਹੈ, ਜੋ ਇਸਦੀ ਨੀਅਤ ਵਿਚ ਖੋਟ ਨੂੰ ਦਰਸਾਉਂਦਾ ਹੈ।
ਲੁਧਿਆਣਾ ਫੇਰੀ ਦੌਰਾਨ ਪਾਰਟੀ ਵਰਕਰਾਂ ਨਾਲ ਗੱਲਬਾਤ ਦੌਰਾਨ ਤਿਵਾੜੀ ਨੇ ਕਿਹਾ ਕਿ ਭਾਜਪਾ ਵੱਲੋਂ ਵੋਟਾਂ ਚੋਰੀ ਕਰਨ ਦੀ ਸਾਜ਼ਿਸ਼ ਨੂੰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਲੋਕਾਂ ਸਾਹਮਣੇ ਲਿਆ ਦਿੱਤਾ ਹੈ ਕਿ ਕਿਸ ਤਰੀਕੇ ਨਾਲ ਇਸਨੇ ਚੋਣਾਂ ਜਿੱਤਣ ਵਾਸਤੇ ਵੋਟਾਂ ਦੀ ਧਾਂਦਲੀ ਕੀਤੀ। ਜਿਹੜੀ ਭਾਜਪਾ ਨੂੰ ਵੋਟਾਂ ਚੋਰੀ ਨਾਲ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਜਿੱਤ ਤੋਂ ਬਾਅਦ ਲੋਕ ਸਭਾ ਵਿਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ।
ਜਦਕਿ ਹੁਣ ਬਿਹਾਰ ਵਿੱਚ ਦਲਿਤਾਂ, ਘੱਟ ਗਿਣਤੀਆਂ ਤੇ ਹੋਰ ਵਰਗਾਂ ਦੀਆਂ ਵੋਟਾਂ ਨੂੰ ਸਿਰਫ ਇਸ ਲਈ ਹਟਾਇਆ ਗਿਆ ਹੈ, ਕਿਉਂਕਿ ਭਾਜਪਾ ਨੂੰ ਲਗਦਾ ਹੈ ਕਿ ਉਹ ਉਸਨੂੰ ਵੋਟ ਨਹੀਂ ਪਾਉਣਗੇ। ਲੇਕਿਨ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਹਟਾਈਆਂ ਗਈਆਂ ਵੋਟਾਂ ਨੂੰ ਪਬਲਿਕ ਕਰਨ ਦਾ ਹੁਕਮ ਦੇ ਕੇ ਇੱਕ ਅਹਿਮ ਆਦੇਸ਼ ਦਿੱਤਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਾਬਕਾ ਜਿਲਾ ਕਾਂਗਰਸ ਪ੍ਰਧਾਨ ਪਵਨ ਦੀਵਾਨ, ਇੰਦਰਜੀਤ ਕਪੂਰ, ਸੁਸ਼ੀਲ ਮਲਹੋਤਰਾ, ਦੀਪਕ ਹੰਸ, ਸਾਬਕਾ ਕੌਂਸਲਰ ਕੁਲਦੀਪ ਜੰਡਾ, ਧਰਮਿੰਦਰ ਵਰਮਾ, ਜੋਗਿੰਦਰ ਜੰਗੀ, ਸੁਨੀਲ ਸਹਿਗਲ, ਰਕੇਸ਼ ਕੌਸ਼ਲ, ਰੋਹਿਤ ਪਾਹਵਾ, ਰਜਨੀਸ਼ ਚੋਪੜਾ, ਹਰਭਗਤ ਸਿੰਘ ਗਰੇਵਾਲ, ਤਰਸੇਮ ਲਾਲ ਵੀ ਮੌਜੂਦ ਰਹੇ।