ਕੈਮਿਸਟ ਐਸੋਸੀਏਸ਼ਨ ਵੱਲੋਂ ਮਨਾਏ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਪ੍ਰਧਾਨ ਨੇ ਲਹਿਰਾਇਆ ਤਿਰੰਗਾ
ਅਸ਼ੋਕ ਵਰਮਾ
ਬਠਿੰਡਾ, 16 ਅਗਸਤ 2025 : ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਬਠਿੰਡਾ ਨੇ ਸਥਾਨਕ ਗਾਂਧੀ ਮਾਰਕੀਟ ਵਿੱਚ 79ਵਾਂ ਆਜ਼ਾਦੀ ਦਿਵਸ ਮਨਾਇਆ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਪ੍ਰੋਗ੍ਰਾਮ ਵਿੱਚ ਹੋਲਸੇਲ, ਰਿਟੇਲ ਅਤੇ ਜ਼ਿਲ੍ਹਾ ਬਠਿੰਡਾ ਦੀਆਂ ਸਾਰੀਆਂ ਯੂਨਿਟਾਂ ਨੇ ਹਿੱਸਾ ਲਿਆ। ਇਸ ਮੌਕੇ ਬਾਲਿਆਂਵਾਲੀ ਨੇ ਕਿਹਾ ਕਿ ਭਾਰਤ ਨੂੰ ਇਹ ਆਜ਼ਾਦੀ ਲੱਖਾਂ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ ਅਤੇ ਅੱਜ ਭਾਰਤ ਦੇ ਨਾਗਰਿਕਾਂ ਨੂੰ ਇਸ ਆਜ਼ਾਦੀ ਦਿਵਸ 'ਤੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤੀ ਫੌਜ ਦੇ ਜਵਾਨਾਂ ਨੂੰ ਸਲਾਮ ਕਰਦੇ ਹਨ ਜਿਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਤਹਿਤ ਪਹਿਲਗਾਮ ਵਿੱਚ ਭੈਣਾਂ-ਧੀਆਂ ਦੀ ਵਿਆਹੁਤਾ ਜ਼ਿੰਦਗੀ ਬਰਬਾਦ ਕਰਨ ਵਾਲੇ ਅੱਤਵਾਦੀਆਂ ਨੂੰ ਆਪ੍ਰੇਸ਼ਨ ਸਿੰਧੂਰ ਦੇ ਤਹਿਤ ਮੂੰਹ ਤੋੜਵਾਂ ਜਵਾਬ ਦਿੱਤਾ।
ਉਨ੍ਹਾਂ ਕਿਹਾ ਕਿ ਅੱਜ ਨਸ਼ਾ ਸਮਾਜ ਵਿੱਚ ਇੱਕ ਭਿਆਨਕ ਬਿਮਾਰੀ ਬਣ ਗਈ ਹੈ, ਜਿਸ ਕਾਰਨ ਸਮਾਜ ਖ਼ਤਮ ਹੋਣ ਦੇ ਕੰਢੇ ਪਹੁੰਚ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਸਾਰਿਆਂ ਨੂੰ ਅੱਜ ਨਸ਼ਾਖੋਰੀ ਨੂੰ ਜੜ੍ਹ ਤੋਂ ਖਤਮ ਕਰਨ ਦਾ ਪ੍ਰਣ ਲੈਣਾ ਪਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ, ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਇਸ ਸਮਾਗਮ ਵਿੱਚ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਗੋਇਲ ਅਤੇ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ, ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਹੋਲਸੇਲ ਪ੍ਰਧਾਨ ਕ੍ਰਿਸ਼ਨ ਗੋਇਲ, ਜ਼ਿਲ੍ਹਾ ਸਕੱਤਰ ਰੇਵਤੀ ਕਾਂਸਲ, ਨਥਾਣਾ ਯੂਨਿਟ ਪ੍ਰਧਾਨ ਵਿਜੇਂਦਰ ਸ਼ਰਮਾ, ਰਾਮਪੁਰਾ ਯੂਨਿਟ ਪ੍ਰਧਾਨ ਛਿੰਦਰਪਾਲ ਸਿੰਗਲਾ, ਜਨਰਲ ਸਕੱਤਰ ਅਜੀਤ ਅਗਰਵਾਲ, ਰਾਮਾ ਯੂਨਿਟ ਪ੍ਰਧਾਨ ਰਾਜੀਵ ਗੋਸ਼ਾ, ਯੂਨਿਟ ਤਲਵੰਡੀ ਦੇ ਸਾਬਕਾ ਪ੍ਰਧਾਨ ਚੌਧਰੀ ਵਿਜੇ ਸਿੰਘ, ਸੰਗਤ ਯੂਨਿਟ ਦੇ ਜਨਰਲ ਸਕੱਤਰ ਰਾਮਸਵਰੂਪ ਗਰਗ, ਮੌੜ ਯੂਨਿਟ ਦੇ ਜਨਰਲ ਸਕੱਤਰ ਹਰੀਸ਼ ਕੁਮਾਰ, ਆਰ.ਸੀ.ਏ ਦੇ ਚੇਅਰਮੈਨ ਪ੍ਰੀਤਮ ਸਿੰਘ ਵਿਰਕ, ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਗੁਰਜਿੰਦਰ ਸਿੰਘ ਸਾਹਨੀ, ਮਿੱਤਰਪਾਲ ਕੁੱਕੂ, ਹੋਲਸੇਲ ਤੋਂ ਵਰਿੰਦਰ ਡਿੰਮੀ, ਚੇਅਰਮੈਨ ਅੰਮ੍ਰਿਤ ਸਿੰਗਲਾ, ਹਰੀਸ਼ ਟਿੰਕੂ, ਅਨਿਲ ਗਰਗ, ਵੇਦ ਪ੍ਰਕਾਸ਼ ਬੇਦੀ, ਮਨੋਜ ਸ਼ੰਟੀ, ਮਹਿੰਦਰ ਕੁਮਾਰ, ਭਾਰਤ ਭੂਸ਼ਨ ਗੋਗਾ, ਸੰਦੀਪ ਭਾਰਤੀ, ਨਰੇਸ਼, ਆਰਸੀਏ ਤੋਂ ਅਸ਼ਵਨੀ ਠਾਕੁਰ, ਗੋਰਵ ਕੁਮਾਰ, ਬਲਜੀਤ ਸਿੰਘ, ਪੋਰਿੰਦਰ ਕੁਮਾਰ, ਸੰਦੀਪ ਸਿਡਾਨਾ, ਡਾ: ਧਰਮਿੰਦਰ, ਸੰਦੀਪ ਗਰਗ, ਪ੍ਰਿੰਸ ਗਰਗ, ਪ੍ਰਿੰਸ ਆਈ.ਟੀ.ਆਈ., ਹਰਨੇਕ ਸਿੰਘ ਆਦਿ ਹਾਜ਼ਰ ਸਨ।