ਸੋਨੀਆ ਅਲਗ ਨੂੰ ਮੰਤਰੀ ਅਮਨ ਅਰੋੜਾ ਨੇ ਸਪੋਰਟਸ ਪ੍ਰਮੋਟਰ ਐਵਾਰਡ ਨਾਲ ਕੀਤਾ ਸਨਮਾਨਿਤ
ਲੁਧਿਆਣਾ, 15 ਅਗਸਤ 2025 - 79ਵੇਂ ਆਜਾਦੀ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਰੋਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਪੋਰਟਸ ਮੈਦਾਨ ਵਿੱਚ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਸਮਾਰੋਹ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੱਖ ਵੱਖ ਖੇਤਰਾਂ ਵਿੱਚ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਦੀ ਜਿਲ੍ਹਾਂ ਪ੍ਰਧਾਨ ਸੋਨੀਆ ਅਲਗ ਨੂੰ ਸਪੋਰਟਸ ਪ੍ਰਮੋਟਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਸੋਨੀਆ ਅਲਗ ਨੇ ਗੱਲਬਾਤ ਕਰਦਿਆ ਦੱਸਿਆ ਕਿ ਉਨ੍ਹਾਂ ਨੂੰ ਇਹ ਐਵਾਰਡ ਖਿਡਾਰੀਆ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੋਂ ਹੱਲ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਜਿਸ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਜਿਲ੍ਹਾ ਸਪੋਰਟਸ ਅਫ਼ਸਰ ਵੱਲੋਂ ਸੋਨੀਆ ਅਲਗ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਉਹਨਾਂ ਨੇ ਬਾਸਕਿਟਬਾਲ ਗਰਾਊਂਡ ਦੇ ਵਾਸ਼ਰੂਮ ਤੇ ਖਿਡਾਰੀਆਂ ਦੇ ਕਮਰਿਆਂ ਦੀ ਹਾਲਤ ਦੇਖਦੇ ਹੋਏ ਪੰਜਾਬ ਸਰਕਾਰ ਤੋਂ ਟੈਂਡਰ ਪਾਸ ਕਰਵਾ ਕੇ ਦਿੱਤਾ।
ਇਸ ਤੋਂ ਇਲਾਵਾ ਖਿਡਾਰੀਆਂ ਦੀ ਮੰਗ ਤੇ ਵਾਲੀਬਾਲ ਗਰਾਊਂਡ ਨੂੰ ਇੰਡੋਰ ਬਣਾਉਣ ਲਈ ਟੈਂਡਰ ਪਾਸ ਕਰਵਾ ਕੇ ਦਿੱਤਾ ਅਤੇ ਜਮੀਨੀ ਪੱਧਰ 'ਤੇ ਖਿਲਾਰੀਆਂ ਦੀ ਸਮੱਸਿਆਵਾਂ ਨੂੰ ਸੁਣਦੇ ਹੋਏ ਸਰਕਾਰ ਕੋਲੋਂ ਉਹਨਾਂ ਨੂੰ ਕਾਫੀ ਹੱਦ ਤੱਕ ਮਦਦ ਲੈਕੇ ਦਿੱਤੀ। ਪ੍ਰਧਾਨ ਸੋਨੀਆ ਅਲਗ ਨੂੰ ਐਵਾਰਡ ਮਿਲਣ ਤੋਂ ਬਾਅਦ ਖਿਡਾਰੀਆ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਧਾਨ ਸੋਨੀਆ ਅਲਗ ਨੂੰ ਜਲਦ ਤੋਂ ਜਲਦ ਸਪੋਰਟਸ ਡਿਪਾਰਟਮੈਂਟ ਵਿੱਚ ਵਧੀਆਂ ਪੁਜੀਸ਼ਨ 'ਤੇ ਲਿਆਂਦਾ ਜਾਵੇ।