← ਪਿਛੇ ਪਰਤੋ
ਚੌਂਕੀ ਵਿੱਚ ਦਰਖਾਸਤ ਦੇਣ ਆਏ ਵਿਅਕਤੀ ਦਾ ਡਿੱਗ ਗਿਆ ਬਟੂਆ, ਏਐਸਆਈ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ
ਰੋਹਿਤ ਗੁਪਤਾ
ਗੁਰਦਾਸਪੁਰ
ਬੇਸ਼ਕ ਪੰਜਾਬ ਪੁਲਿਸ ਕਿੰਨੀ ਵੀ ਬਦਨਾਮ ਕਿਉਂ ਨਾ ਰਹੀ ਹੋਵੇ ਪਰ ਫਿਰ ਵੀ ਕੁਝ ਇਮਾਨਦਾਰ ਤੇ ਚੰਗੇ ਪੁਲਿਸ ਅਧਿਕਾਰੀ ਸਮੇਂ ਸਮੇਂ ਤੇ ਇਮਾਨਦਾਰੀ ਦੀਆ ਮਿਸਾਲਾਂ ਪੇਸ਼ ਕਰਦੇ ਰਹੇ ਹਨ। ਅਜਿਹਾ ਹੀ ਇੱਕ ਵਾਕਿਆ ਜੋੜਾ ਛਤਰਾਂ ਚੌਂਕੀ ਵਿੱਚ ਵਾਪਰਿਆ ਜਿੱਥੇ ਇੱਕ ਦਰਖਾਸਤ ਦੇਣ ਆਇਆ ਵਿਅਕਤੀ ਅਣਜਾਣੇ ਵਿੱਚ ਆਪਣਾ ਪਰਸ ਸੁੱਟ ਗਿਆ । ਦਿਆਲ ਮਸੀਹ ਨਾਮ ਦਾ ਇਹ ਵਿਅਕਤੀ ਛੋਟੀ ਜਿਹੀ ਮੀਟ ਦੀ ਦੁਕਾਨ ਚਲਾਉਂਦਾ ਹੈ। ਪਰਸ ਵਿੱਚ 5000 ਰੁਪਏ ਅਤੇ ਕੁਝ ਜਰੂਰੀ ਕਾਗਜ ਸਨ । ਇਹ ਪਰਸ ਚੌਂਕੀ ਵਿੱਚ ਤੈਨਾਤ ਐਸ ਆਈ ਵੀਰ ਸਿੰਘ ਨੂੰ ਮਿਲਿਆ ਤਾਂ ਪਹਿਲਾਂ ਉਸਨੇ ਆਪਣੇ ਤੌਰ ਤੇ ਇਸ ਦੇ ਮਾਲਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਮੁਲਾਜ਼ਮਾਂ ਕੋਲੋਂ ਵੀ ਪੁੱਛਿਆ ਤੇ ਫੇਰ ਜਦੋਂ ਲੱਭਦਾ ਲੱਭਦਾ ਵੀਰ ਮਸੀਹ ਚੌਂਕੀ ਵਿਖੇ ਪਹੁੰਚਿਆ ਤਾਂ ਪਰਸ ਬਾਰੇ ਥੋੜੀ ਜਿਹੀ ਪੁੱਛ ਗਿੱਛ ਕਰਕੇ ਉਸਨੂੰ ਉਸਦਾ ਪਰਸ ਪੈਸੇ ਸਮੇਤ ਵਾਪਸ ਕਰ ਦਿੱਤਾ ਗਿਆ । ਵੀਰ ਮਸੀਹ ਨੇ ਪੁਲਿਸ ਅਧਿਕਾਰੀ ਦਾ ਧੰਨਵਾਦ ਕੀਤਾ ਹੈ।
Total Responses : 107