ਸਾਦਕੀ ਚੌਕੀ ਤੇ 79ਵੇਂ ਅਜਾਦੀ ਦਿਹਾੜੇ ਮੌਕੇ 200 ਫੁੱਟ ਉੱਚੇ ਤਿਰੰਗੇ ਝੰਡੇ ਦਾ ਉਦਘਾਟਨ
-ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕੀਤਾ ਲੋਕ ਸਮਰਪਿਤ
ਫਾਜ਼ਿਲਕਾ, 15 ਅਗਸਤ 2025 - ਪੰਜਾਬ ਦੇ ਮੁੱਖ ਮੰਤਰੀ ਸ: ਭਗਗੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਾਰਤ ਪਾਕਿ ਸਰਹੱਦ ਤੇ ਸਾਦਕੀ ਚੈਕ ਪੋਸਟ ਤੇ ਅੱਜ ਦੇਸ਼ ਦੇ 79ਵੇਂ ਆਜਾਦੀ ਦਿਹਾੜੇ ਮੌਕੇ 200 ਫੁੱਟ ਉੱਚੇ ਲਗਾਏ ਗਏ ਕੌਮੀ ਝੰਡੇ ਤਿਰੰਗੇ ਦਾ ਉਦਘਾਟਨ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕੀਤਾ।
ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਅੱਜ ਦਾ ਦਿਨ ਫਾਜ਼ਿਲਕਾ ਲਈ ਇਤਿਹਾਸਕ ਹੈ। ਉਨ੍ਹਾਂ ਨੇ ਕਿਹਾ ਕਿ ਇਹ 200 ਫੁੱਟ ਉੱਚਾ ਤਿਰੰਗਾ ਝੰਡਾ ਦੇਸ਼ ਦੀ ਸ਼ਾਨ ਹੈ ਅਤੇ ਇਹ ਗੁਆਂਢੀ ਮੁਲਕ ਦੇ ਝੰਡੇ ਤੇ ਉੱਚਾ ਆਸਮਾਨ ਦੀਆਂ ਬੁਲੰਦੀਆਂ ਨੂੰ ਛੁੰਹਦਾ ਹੋਏ ਲਹਿਰਾਏਗਾ ਅਤੇ ਦੇਸ਼ ਦਾ ਗੌਰਵ ਬਣੇਗਾ।
ਵਿਧਾਇਕ ਨੇ ਆਖਿਆ ਕਿ ਕੌਮੀ ਝੰਡਾ ਕਿਸੇ ਵੀ ਮੁਲਕ ਦੇ ਵਸਨੀਕਾਂ ਲਈ ਜਾਨ ਤੋਂ ਵੀ ਪਿਆਰਾ ਹੁੰਦਾ ਹੈ ਅਤੇ ਅੱਜ ਸਾਡਾ ਕੌਮੀ ਤਿਰੰਗਾ ਅੰਬਰਾਂ ਵਿਚ ਲਹਿਰਾ ਰਿਹਾ ਹੈ, ਜੋ ਕਿ ਸਾਨੂੰ ਅਜ਼ੀਮ ਖੁ਼ਸੀ ਦੇ ਰਿਹਾ ਹੈ।
ਸਵਨਾ ਨੇ ਕਿਹਾ ਕਿ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਸਾਦਕੀ ਚੌਕੀ ਤੇ ਹਰ ਰੋਜ ਸ਼ਾਮ ਸਮੇਂ ਝੰਡਾ ਉਤਾਰਨ ਦੀ ਰਸਮ ਹੁੰਦੀ ਹੈ ਅਤੇ ਹਜਾਰਾਂ ਦੀ ਗਿਣਤੀ ਵਿਚ ਲੋਕ ਇਸ ਰਸਮ ਨੁੰ ਵੇਖਣ ਆਉਂਦੇ ਹਨ। ਪਰ ਪਹਿਲਾਂ ਇੱਥੇ ਪਾਕਿਸਤਾਨ ਦਾ ਝੰਡਾ ਉੱਚਾ ਲੱਗਿਆ ਹੋਇਆ ਸੀ ਜਿਸ ਕਾਰਨ ਸਾਰੇ ਲੋਕਾਂ ਅਤੇ ਬੀਐਸਐਫ ਦੀ ਮੰਗ ਸੀ ਕਿ ਸਾਡੇ ਮੁਲਕ ਦਾ ਤਿਰੰਗਾ ਝੰਡਾ ਉੱਚਾ ਹੋਣਾ ਚਾਹੀਦਾ ਹੈ।
ਇਸ ਲਈ ਉਨ੍ਹਾਂ ਨੇ ਇਹ ਮੰਗ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਕੋਲ ਰੱਖੀ ਅਤੇ ਉਨ੍ਹਾਂ ਨੇ ਬਿਨ੍ਹਾਂ ਦੇਰੀ ਮੰਗ ਪ੍ਰਵਾਨ ਕੀਤੀ। ਇਸ ਸਾਲ ਗਣਤੰਤਰ ਦਿਵਸ ਵੇਲੇ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਅੱਜ਼ ਇਸ ਦਾ ਸੁਤੰਤਰਤਾ ਦਿਵਸ ਵਾਲੇ ਅਸੀਂ ਇਸ ਦਾ ਉਦਘਾਟਨ ਕਰ ਰਹੇ ਹਾਂ।
ਇਸ ਮੌਕੇ ਬੀਐਸਐਫ ਦੇ ਡੀਆਈਜੀ ਵਿਜੈ ਕੁਮਾਰ, ਐਸਐਸਪੀ ਗੁਰਮੀਤ ਸਿੰਘ ਅਤੇ ਬੀਐਸਐਫ ਦੇ ਹੋਰ ਸੀਨਿਅਰ ਅਧਿਕਾਰੀ ਵੀ ਵਿਸੇਸ਼ ਤੌਰ ਤੇ ਹਾਜਰ ਸਨ।
ਇਸ ਮੌਕੇ ਸ੍ਰੀਮਤੀ ਖੁਸਬੂ ਸਾਵਨ ਸੁੱਖਾ ਸਵਨਾ ਨੇ ਕਿਹਾ ਕਿ ਬੀਤੇ ਕੱਲ ਤਿਰੰਗਾ ਯਾਤਰਾ ਦੇ ਰੂਪ ਵਿਚ ਇਹ ਝੰਡਾ ਅਸੀਂ ਫਾਜ਼ਿਲਕਾ ਤੋਂ ਲਿਆ ਕੇ ਬੀਐਸਐਫ ਨੂੰ ਸੌਂਪਿਆਂ ਸੀ ਅਤੇ ਹੁਣ ਅੱਜ਼ ਇਸ ਦਾ ਉਦਘਾਟਨ ਹੋਇਆ ਹੈ। ਇਹ ਝੰਡਾ ਸਾਡੇ ਨੌਜਵਾਨਾਂ ਅਤੇ ਬੱਚਿਆਂ ਵਿਚ ਦੇਸ਼ ਭਗਤੀ ਦਾ ਜਜਬ਼ਾ ਪੈਦਾ ਕਰੇਗਾ।
ਇਸ ਮੌਕੇ ਉਨ੍ਹਾਂ ਨੇ ਰਟਰੀਟ ਦੀ ਰਸਮ ਵੀ ਵੇਖੀ ਅਤੇ ਆਜਾਦੀ ਦਿਹਾੜੇ ਮੌਕੇ ਅੱਜ ਹਜਾਰਾਂ ਦੀ ਗਿਣਤੀ ਵਿਚ ਲੋਕ ਇਹ ਰਸਮ ਵੇਖਣ ਪਹੁੰਚੇ ਸਨ।