ਇਤਿਹਾਸਿਕ ਮੰਦਰ ਲਈ ਤੀਸਰੀ ਵਾਰ 50 ਕਿਲੋਮੀਟਰ ਲੰਬੀ ਪੈਦਲ ਯਾਤਰਾ ਤੇ ਨਿਕਲੇ ਨੌਜਵਾਨ
ਵਿਧਾਇਕ ਸ਼ੈਰੀ ਕਲਸੀ ਨੇ ਨੌਜਵਾਨਾਂ ਦੀ ਕੀਤੀ ਹੌਸਲਾ ਅਫਜਾਈ
ਰੋਹਿਤ ਗੁਪਤਾ
ਬਟਾਲਾ : ਬਟਾਲਾ ਤੋਂ ਨੌਜਵਾਨਾਂ ਵੱਲੋਂ ਤੀਸਰੀ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ ਜੋ ਬਟਾਲਾ ਤੋਂ ਸ਼ੁਰੂ ਕਰਕੇ ਕਲਾਨੌਰ ਭਗਵਾਨ ਸ਼ੰਕਰ ਦੇ ਇਤਿਹਾਸਿਕ ਮੰਦਰ ਤੱਕ ਜਾਏਗੀ। ਅੱਜ ਤੀਸਰੀ ਯਾਤਰਾ ਦੀ ਸ਼ੁਰੂਆਤ ਬਟਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਕਰਵਾਈ ਗਈ।
ਇਸ ਮੌਕੇ ਵਿਧਾਇਕ ਸੈ਼ਰੀ ਕਲਸੀ ਨੇ ਜਿੱਥੇ ਅਜਿਹੀ ਹਿੰਮਤ ਲਈ ਨੌਜਵਾਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਉੱਥੇ ਹੀ ਨੌਜਵਾਨਾ ਨੇ ਦਸਿਆ ਕਿ ਇਹ ਤੀਸਰੀ ਯਾਤਰਾ ਹੈ ।ਸਾਵਨ ਦੇ ਮਹੀਨੇ ਵਿੱਚ ਹਰ ਸਾਲ ਅਸੀਂ ਬਟਾਲਾ ਤੋਂ ਇਹ ਯਾਤਰਾ ਸ਼ੁਰੂ ਕਰਕੇ ਕਲਾਨੌਰ ਭਗਵਾਨ ਸ਼ੰਕਰ ਦੇ ਇਤਿਹਾਸਿਕ ਮੰਦਰ ਤੱਕ ਲੈ ਕੇ ਜਾਦੇ ਹਾਂ ਜਿਸ ਦੀ ਦੂਰੀ ਕਰੀਬ 50 ਕਿਲੋਮੀਟਰ ਬਣਦੀ ਹੈ। ਭਗਵਾਨ ਸ਼ੰਕਰ ਦਾ ਸਾਵਣ ਮਹੀਨਾ ਬੜਾ ਖਾਸ ਮਹੀਨਾ ਹੁੰਦਾ ਹੈ ਇਸ ਲਈ ਸ਼ਰਧਾ ਭਾਵਨਾ ਦੇ ਨਾਲ ਅਸੀਂ ਪੈਦਲ ਯਾਤਰਾ ਕਰਕੇ ਕਲਾਨੌਰ ਪਹੁੰਚਦੇ ਹਾਂ