Canada: ਇੰਗਲੈਂਡ ਨਿਵਾਸੀ ਡਾ. ਨਵਦੀਪ ਸਿੰਘ ਬਾਂਸਲ ਦਾ ਗੁਰਦੁਆਰਾ ਬਰੁੱਕਸਾਈਡ ਪੁੱਜਣ ‘ਤੇ ਨਿੱਘਾ ਸਵਾਗਤ
ਹਰਦਮ ਮਾਨ
ਸਰੀ, 18 ਜੁਲਾਈ 2025-ਬੀਤੇ ਦਿਨ ਇੰਗਲੈਂਡ ਨਿਵਾਸੀ ਡਾ. ਨਵਦੀਪ ਸਿੰਘ ਬਾਂਸਲ ਦਾ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਚ ਪਹੁੰਚਣ ‘ਤੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਅਤੇ ਹਾਜ਼ਰ ਲਾਈਫ ਮੈਬਰਾਂ ਵੱਲੋਂ ਨਿੱਘਾ ਸੁਵਾਗਤ ਕੀਤਾ ਗਿਆ।
ਡਾ.ਨਵਦੀਪ ਸਿੰਘ ਬਾਂਸਲ ਵਿਸ਼ਵ ਪੱਧਰ ਦਾ 14ਵਾਂ ਸਾਲਾਨਾ ਸਿੱਖ ਅਵਾਰਡ ਸਮਾਰੋਹ ਇਸ ਵਾਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ ਵਿਚ ਕਰਵਾਉਣ ਦੇ ਸਿਲਸਿਲੇ ਵਿਚ ਇੱਥੇ ਆਏ ਹੋਏ ਹਨ। ਤਿਮਾਹੀ ਮੈਗਜ਼ੀਨ “ਕੈਨੇਡਾ ਟੈਬਲਾਇਡ” ਦੇ ਮੈਨੇਜਿੰਗ ਐਡੀਟਰ ਜਸਵਿੰਦਰ ਸਿੰਘ ਦਿਲਾਵਰੀ ਬਾਂਸਲ ਸਾਹਿਬ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਨਤਮਸਤਕ ਹੋਣ ਲਈ ਲੈ ਕੇ ਆਏ। ਸੁਸਾਇਟੀ ਦੇ ਪਬਲਿਕ ਰੀਲੇਸ਼ਨ ਸੁਰਿੰਦਰ ਸਿੰਘ ਜੱਬਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸੁਸਾਇਟੀ ਵੱਲੋਂ ਸੁਆਗਤ ਕੀਤਾ। ਜਸਵਿੰਦਰ ਦਿਲਾਵਰੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਲਈ ਬੇਹੱਦ ਸੁਭਾਗ ਦੀ ਗੱਲ ਹੈ ਕਿ ਵਿਸ਼ਵ ਭਰ ਵਿਚ ਪ੍ਰਮਾਣਿਤ ਸਿੱਖ ਅਵਾਰਡ ਸਮਾਗਮ ਇਸ ਵਾਰ ਪਹਿਲੀ ਨਵੰਬਰ ਨੂੰ ਵੈਨਕੂਵਰ ਵਿਖੇ ਹੋ ਰਿਹਾ ਹੈ।
ਅੰਤ ਵਿਚ ਸੁਸਾਇਟੀ ਮੈਂਬਰਾਂ ਵੱਲੋਂ ਡਾ.ਨਵਦੀਪ ਸਿੰਘ ਬਾਂਸਲ ਨੂੰ ਸਿਰੋਪੇ ਅਤੇ ਕੈਨਡੀਅਨ ਰਾਮਗੜ੍ਹੀਆ ਸੁਸਾਇਟੀ ਦੀਆਂ ਯਾਦਗਾਰੀ ਪਿੰਨਾਂ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਤਿੰਨ ਸੌ ਸਾਲਾ ਸੋਵੀਨਰ ਨਾਲ ਸਨਮਾਨਿਤ ਕੀਤਾ ਗਿਆ।