ਮਿੱਟੀ ਰੇਤਾ ਦੇ ਭਰੇ ਟਿੱਪਰਾਂ ਕਾਰਨ ਇੱਕ ਸਾਈਡ ਤੋਂ ਬੈਠਿਆ ਪੁੱਲ ਬਣ ਸਕਦਾ ਵੱਡੇ ਹਾਦਸੇ ਦਾ ਸਬਬ
ਰੋਹਿਤ ਗੁਪਤਾ
ਗੁਰਦਾਸਪੁਰ 15 ਜੁਲਾਈ 2025 : ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਪੈਂਦੇ ਪਿੰਡ ਜਾਗੋਵਾਲ ਬਾਂਗਰ ਕੋਲ ਨਹਿਰ ਦੇ ਪੁਲ ਉੱਪਰੋਂ ਰੇਤ, ਮਿੱਟੀ ਦੇ ਵੱਡੇ ਓਵਰਲੋਡ ਟਰਾਲੇ ਲੰਘਣ ਕਾਰਨ ਘੱਟ ਘੱਟ ਸਮਰੱਥਾ ਭਾਰ ਝੱਲਣ ਵਾਲਾ ਪੁਲ ਕਈ ਥਾਵਾਂ ਤੋਂ ਬੈਠ ਗਿਆ ਹੈ। ਪਿੰਡ ਜਾਗੋਵਾਲ ਬਾਂਗਰ ,ਜਾਫਲਪੁਰ ਅਤੇ ਰਾਊਵਾਲ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਪੁਲ ਦੇ ਹੋ ਰਹੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਘੱਟ ਭਾਰ ਸਮਰੱਥਾ ਵਾਲੇ ਪੁਲ ਉੱਪਰੋਂ 80-80 ਟਨ ਰੇਤਾ ਅਤੇੇ ਮਿੱਟੀ ਨਾਲ ਭਰੇ ਗੁਜਰਨ ਕਾਰਨ ਕੋਈ ਵੱਡਾ ਨੁਕਸਾਨ ਜਾਂ ਹਾਦਸਾ ਵਾਪਰ ਸਕਦਾ ਹੈ। ਕਰੀਬ 40 ਸਾਲ ਪਹਿਲਾਂ ਬਣਿਆ ਪੁੱਲ ਇੱਕ ਸਾਈਡ ਤੋਂ ਬੈਠ ਗਿਆ ਹੈ ਪਰ ਫਿਰ ਵੀ ਇਸ ਦੇ ਉੱਪਰੋਂ ਰੋਜ਼ਾਨਾ ਕਰੀਬ 25 ਤੋਂ 30 ਓਵਰਲੋਡ ਟਿੱਪਰ ਗੁਜ਼ਰਦੇ ਹਨ। ਬੱਚਿਆਂ ਨੂੰ ਸਕੂਲਾਂ ਵਿੱਚ ਲੈ ਕੇ ਜਾਣ ਅਤੇ ਘਰ ਛੱਡਣ ਆਉਣ ਵਾਲੀਆਂ ਬੱਸਾਂ ਵੀ ਖਤਰੇ ਦੇ ਬਾਵਜੂਦ ਇਸੇ ਪੁੱਲ ਤੋਂ ਗੁਜ਼ਰ ਰਹੀਆਂ ਹਨ ਪਰ ਖਤਰੇ ਦਾ ਖਦਸ਼ਾ ਵਿਭਾਗ ਅੱਗੇ ਜਾਹਿਰ ਕਰਨ ਦੇ ਬਾਵਜੂਦ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।, ਇਹ ਅਣਗੈਲੀ ਕਦੇ ਵੀ ਖਤਰਨਾਕ ਸਾਬਤ ਹੋ ਸਕਦੀ ਹੈ।