ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕ ਐਕਟ 25 , ਮਾਨ ਸਰਕਾਰ ਦਾ ਫੈਸਲਾ ਪ੍ਰਸੰਸਾ ਯੋਗ, ਐਸ ਐਮ ਰੰਧਾਵਾ
ਰੋਹਿਤ ਗੁਪਤਾ
ਗੁਰਦਾਸਪੁਰ 15 ਜੁਲਾਈ 2025 - ਨਹਿਰੂ ਪਾਰਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਸ਼ਨ ਏ ਮਸੀਹ ਏਕਤਾ ਕਮੇਟੀ ਦੇ ਪੰਜਾਬ ਪ੍ਰਧਾਨ ਐਸ ਐਮ ਰੰਧਾਵਾ ਜੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਰੇ ਧਰਮ ਸਤਿਕਾਰ ਯੋਗ ਹਨ, ਬੇਅਦਬੀ ਕਿਸੇ ਵੀ ਧਰਮ ਦੀ ਹੋਵੇ, ਉਹ ਬਰਦਾਸ਼ਤ ਤੋਂ ਬਾਹਰ ਹੈ , ਪਵਿੱਤਰ ਬਾਈਬਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ , ਗੀਤਾ, ਕੁਰਾਨ ਦਾ ਹਰ ਇੱਕ ਨੂੰ ਸਤਿਕਾਰ ਕਰਨਾ ਚਾਹੀਦਾ ਹੈ, ਉਹਨਾਂ ਕਿਹਾ , ਬੇਅਦਬੀ ਦੀ ਰੋਕ ਥਾਮ ਲਈ ਕਨੂੰਨ 2016 ਅਤੇ 2018 ਨੂੰ ਦੋ ਵਾਰ ਲਾਗੂ ਕਰਨ ਦੀ, ਪਹਿਲਾਂ ਵੀ, ਸਮੇਂ ਦੀਆਂ ਸਰਕਾਰਾਂ ਵੱਲੋਂ ਕੋਸ਼ਿਸ ਕੀਤੀ ਸੀ , ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ , ਸੈਂਟਰ ਸਰਕਾਰ ਤੋਂ ਮੰਗ ਕੀਤੀ ਗਈ ਸੀ ਪਰ ਸੈਂਟਰ ਸਰਕਾਰ ਨੇ ਕਨੂੰਨ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ , ਜੋ ਕਿ, ਕੇਵਲ ਸਿੱਖ ਧਰਮ ਨਾਲ ਸਬੰਧਤ ਕਨੂੰਨ ਦੀ ਗੱਲ ਬਾਰੇ ਸੀ, ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੋ ਕਿ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕ ਥਾਮ ਐਕਟ 25 , ਲਾਗੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਬੇਅਦਬੀਆ ਤੇ ਰੋਕ ਲੱਗੇਗੀ ।
ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਧਿਆਨ ਵੀ ਦੇਣਾ ਚਾਹੀਦਾ ਹੈ ਕਿ ਜੋ ਮੰਦਬੁੱਧੀ ਲੋਕਾਂ ਕੋਲੋਂ ਬੇਅਦਬੀ ਕਰਵਾ ਕੇ ਆਪਣੇ ਮਕਸਦ ਵਿੱਚ ਕਾਮਯਾਬ ਹੋਣਾ ਚਾਹੁੰਦੇ ਹਨ, ਸਰਕਾਰ ਮੰਦਬੁੱਧੀ ਲੋਕਾਂ ਨੂੰ ਛੱਡ ਉਹਨਾਂ ਲੋਕਾਂ ਤੇ ਕਾਰਵਾਈ ਕਰਨ ਬਾਰੇ ਧਿਆਨ ਦੇਣ ਦੀ ਲੋੜ ਹੈ ਜੋ ਭੋਲੇ ਭਾਲੇ ਲੋਕਾਂ ਨੂੰ ਬੇਅਦਬੀ ਕਰਨ ਲਈ ਪ੍ਰੇਰਿਤ ਕਰਦੇ ਹਨ ਬਰਾਬਰ ਸਜਾ ਹੋਣੀ ਚਾਹੀਦੀ ਹੈ। ਪਿਛਲੇ ਸਮੇਂ ਦੌਰਾਨ ਬਾਈਬਲ ਕਲਾਂ ,ਬਰਗਾੜੀ ਕਾਂਡ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ , ਚਲਦੀ ਸਭਾ ਵਿੱਚ ਹਮਲੇ , ਜਿਵੇਂ ਕਿ ਡੱਢੂਆਣਾ ਚਰਚ , ਵਿੱਚ ਕੀਤੇ ਹਮਲੇ ਦੇ ਨਾਲ ਨਾਲ ਅਜਨਾਲਾ ਕੈਥੋਲਿਕ ਚਰਚ ਵਿੱਚ ਕੀਤੀਆਂ ਬੇਅਦਬੀਆਂ, ਅਤੇ ਸੁੱਖਪਾਲ ਰਾਣਾ ਚਰਚ ਉੱਤੇ ਹਮਲਾ ਬਾਟਾਲਾ ਸਹਿਰ ਵਿੱਚ ਟਰੱਕ ਪਲਟਨ ਦੇ ਕਰਨ ਵੱਡੀ ਗਿਣਤੀ ਵਿੱਚ ਪਵਿੱਤਰ ਬਾਈਬਲ ਦਾ ਪਾਏ , ਜਾਣ ਵਾਲੀਆ ਘਟਨਾਵਾਂ ਅਤੇ ਧਰਿੰਦਰ ਸਾਸ਼ਤਰੀ ਵੱਲੋਂ ਕੀਤੀ ਹੇਟ ਸਪੀਚ ਸ਼ਾਮਲ ਹਨ, ਤੇ ਕਾਰਵਾਈ ਹੋ ਸਕੇ ।