ਡਾ. ਹਰਪਾਲ ਸਿੰਘ ਸਿਵਲ ਸਰਜਨ ਤੇ ਹੋਰ ਡਾਕਟਰ ਗੁ. ਸ੍ਰੀ ਬੇਰ ਸਾਹਿਬ ਨਤਮਸਤਕ ਹੋਏ
--ਮੈਨੇਜਰ ਅਵਤਾਰ ਸਿੰਘ ਨੇ ਸਿਰਪਾਓ ਦੇ ਕੇ ਕੀਤੇ ਸਨਮਾਨਿਤ -----
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 9 ਜੁਲਾਈ 2025) ਸਿਵਲ ਸਰਜਨ ਕਪੂਰਥਲਾ ਡਾ. ਹਰਪਾਲ ਸਿੰਘ , ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐਸ.ਐਮ.ਓ. ਡਾ. ਡੀ.ਪੀ. ਸਿੰਘ , ਡਾ. ਰਾਜੀਵ ਪ੍ਰਾਸ਼ਰ , ਡਾ. ਰਣਦੀਪ ਸਿੰਘ ਆਦਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਭਗਤੀ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਬੜੀ ਸ਼ਰਧਾ ਨਾਲ ਨਤਮਸਤਕ ਹੋਏ ।ਜਿਨ੍ਹਾਂ ਕੜਾਹ ਪ੍ਰਸ਼ਾਦਿ ਦੀ ਦੇਗ ਚੜ੍ਹਾ ਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ।ਸਿਵਲ ਸਰਜਨ ਤੇ ਹੋਰ ਡਾਕਟਰਾਂ ਸਤਿਗੁਰੂ ਪਹਿਲੇ ਪਾਤਸ਼ਾਹ ਜੀ ਵੱਲੋਂ ਆਪਣੇ ਹਸਤ ਕਮਲਾਂ ਨਾਲ ਲਗਾਈ ਬੇਰੀ ਸਾਹਿਬ ਦੇ ਵੀ ਦਰਸ਼ਨ ਕੀਤੇ ਤੇ ਭੋਰਾ ਸਾਹਿਬ ਵਿਖੇ ਉਸ ਥੜਾ ਸਾਹਿਬ ਦੇ ਦਰਸ਼ਨ ਕੀਤੇ , ਜਿੱਥੇ ਸਤਿਗੁਰੂ ਜੀ ਨੇ 14 ਸਾਲ, 9 ਮਹੀਨੇ ਤੇ 13 ਦਿਨ ਰੋਜ਼ਾਨਾ ਅੰਮ੍ਰਿਤ ਵੇਲੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕੀਤੀ ।
ਉਪਰੰਤ ਸਿਵਲ ਸਰਜਨ ਹਰਪਾਲ ਸਿੰਘ ਤੇ ਐਸ.ਐਮ.ਓ. ਡਾ. ਦਵਿੰਦਰਪਾਲ ਸਿੰਘ ਤੇ ਹੋਰ ਡਾਕਟਰ ਸਾਹਿਬਾਨ ਦਾ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨ ਕੀਤਾ । ਇਸ ਸਮੇਂ ਉਨ੍ਹਾਂ ਨਾਲ ਅਮਰਿੰਦਰ ਸਿੰਘ ਫਾਰਮੇਸੀ ਅਫਸਰ , ਸੰਨੀ ਸੁਪਰਡੈਟ ਸਿਵਲ ਹਸਪਤਾਲ ਤੇ ਹੋਰ ਹਾਜਰ ਸਨ ।
ਇਸਤੋਂ ਪਹਿਲਾਂ ਸਿਵਲ ਸਰਜਨ ਕਪੂਰਥਲਾ ਡਾ. ਹਰਪਾਲ ਸਿੰਘ ਨੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾ ਨਿਰੀਖਣ ਕੀਤਾ ਤੇ ਸਾਰੇ ਡਾਕਟਰਾਂ ਨਾਲ ਮੀਟਿੰਗ ਕੀਤੀ । ਗੱਲਬਾਤ ਕਰਦੇ ਡਾ. ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸ਼ਾਨਦਾਰ ਸਿਹਤ ਸਹੂਲਤਾਂ ਪ੍ਰਦਾਨ ਕਰ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ ।
ਇਸ ਸਮੇ ਡਾ. ਡੀ.ਪੀ. ਸਿੰਘ ਐਸ.ਐਮ.ਓ. ਸੁਲਤਾਨਪੁਰ ਲੋਧੀ ਦੀ ਅਗਵਾਈ ਚ ਸਿਵਲ ਸਰਜਨ ਦਾ ਨਿੱਘਾ ਸਵਾਗਤ ਕੀਤਾ ਗਿਆ ।
ਇਸ ਸਮੇ ਡਾ. ਰਾਜੀਵ ਪ੍ਰਾਸ਼ਰ, ਡਾ. ਰਣਦੀਪ ਸਿੰਘ , ਡਾ. ਸੁਖਵਿੰਦਰ ਕੌਰ ਗਾਇਨੀ , ਸੰਨੀ ਸੁਪਰਡੈਟ ਸਿਵਲ ਹਸਪਤਾਲ ਸੁਲਤਾਨਪੁਰ, ਅਮਰਿੰਦਰ ਸਿੰਘ ਫਾਰਮੇਸੀ ਅਫਸਰ ਕਪੂਰਥਲਾ , ਸਾਹਿਲ ਥਾਪਰ ਡਾਟਾ ਉਪਰੇਟਰ , ਅਮਨਪ੍ਰੀਤ ਕੌਰ ਜੂਨੀਅਰ ਸਹਾਇਕ , ਕੰਚਨ ਆਈ.ਏ. , ਜਸਬੀਰ ਕੌਰ ਕਲਰਕ ,ਦੀਵਾਨ ਸਿੰਘ , ਸੁਨੀਲ ਤੇ ਸ਼ੰਕਰ ਮੌਜੂਦ ਸਨ।