ਮਲੇਰਕੋਟਲਾ ਪੁਲਿਸ ਦਾ ਵੱਡਾ ਐਕਸ਼ਨ, ਦੋ ਦੋਸ਼ੀ ਗ੍ਰਿਫਤਾਰ, 8 ਮੋਟਰਸਾਈਕਲ ਬਰਾਮਦ
ਚੋਰੀ/ਲੁੱਟ ਖੋਹ ਦੀਆਂ ਵਾਰਦਾਤਾਂ ਢੱਲ ਪਾਉਣ ਲਈ ਮਾੜੇ ਅਨਸਰਾਂ ਖ਼ਿਲਾਫ਼ ਆਰੰਭੀ ਮੁਹਿੰਮ ਨੂੰ ਮਿਲੀ ਸਫ਼ਲਤਾ
· ਦੋ ਦੋਸ਼ੀ ਗ੍ਰਿਫਤਾਰ, 08 ਮੋਟਰਸਾਈਕਲ ਬਰਾਮਦ
ਮਾਲੇਰਕੋਟਲਾ 24 ਜੂਨ :
ਕਪਤਾਨ ਪੁਲਿਸ ਇਨਵੈਸਟੀਗੇਸ਼ਨ ਮਲੇਰਕੋਟਲਾ ਸੱਤਪਾਲ ਸ਼ਰਮਾ ਵਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ, ਮਲੇਰਕੋਟਲਾ ਗਗਨ ਅਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮਲੇਰਕੋਟਲਾ ਅੰਦਰ ਹੋ ਰਹੀਆਂ ਚੋਰੀ/ਲੁੱਟ ਖੋਹ ਦੀਆਂ ਵਾਰਦਾਤਾਂ ਥੱਲ ਪਾਉਣ ਲਈ ਮਾੜੇ ਅਨਸਰਾਂ ਖ਼ਿਲਾਫ਼ ਆਰੰਭੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ, ਸਤੀਸ਼ ਕੁਮਾਰ ਅਤੇ ਇਨਸਪੈਕਟਰ ਹਰਸਮਿਰਨਜੀਤ ਸਿੰਘ ਇੰਚਾਰਜ ਸੀ.ਆਈ.ਏ ਮਾਹੌਰਾਂ ਵਾਲੀ ਨਿਗਰਾਨੀ ਹੇਠ ਸ: ਹਰਜੀਤ ਸਿੰਘ 496/ਸੰਗਰੂਰ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਸ: ਹਰਜੀਤ ਸਿੰਘ 496/ਸੰਗਰੂਰ ਵਲੋਂ ਮੁਕੱਦਮਾ ਨੰਬਰ 152 ਦਰਜ 22/06/2025 ਨੂੰ ਧਾਰਾ 303(2) BNS ਅਤੇ 2 WB/OENBK ਦਰਜ ਕਰਕੇ ਅਮਾਂਗੜ ਫਾਟਕ ਮਲੇਰਕੋਟਲਾ ਵਿਖੇ ਨਾਕਾਬੰਦੀ ਕਰਕੇ ਹੈਪੀ ਸਿੰਘ ਉਰਫ ਗੁੱਡੀ ਪੁੱਤਰ ਮਹਿੰਦਰ ਸਿੰਘ ਵਾਸੀ ਰਾਮ ਨਗਰ ਬਸਤੀ ਸੰਗਰੂਰ ਅਤੇ ਮੁਹੰਮਦ ਸਾਹਿਦ ਉਰਫ ਸਾਹਿਲ ਪੁੱਤਰ ਮੁਹੰਮਦ ਅਸਰਫ਼ ਵਾਸੀ ਮੁਹੱਲਾ ਚਮੜੀ ਵਾਲਾ ਖੂਹ ਸਰੋਦ ਰੋਡ ਮਲੇਰਕੋਟਲਾ ਚੋਰੀ ਦੇ 2 ਮੋਟਰਸਾਈਕਲਾਂ ਬਿਨਾਂ ਨੰਬਰੀ ਮਾਰਕਾ ਸਪਲੈੰਡਰ ਸਮੇਤ ਹਿਸਾਬ ਜਵਾਬਤ ਗ੍ਰਿਫਤਾਰ ਕੀਤਾ ਗਿਆ ਅਤੇ ਜੁਰਮ 317(2) BNS ਦਾ ਵਾਧਾ ਕੀਤਾ ਗਿਆ, ਜਿਸ ਤੋਂ ਬਾਅਦ ਦੋਸ਼ੀਆਂ ਉਕਤਾਂ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਦੋਸ਼ੀਆਂ ਦੀ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਪਾਸੋਂ 06 ਚੋਰੀ ਸ਼ੁਦਾ ਮੋਟਰਸਾਈਕਲ ਹੋਰ ਬਰਾਮਦ ਕੀਤੇ ਗਏ। ਜੋ ਦੋਸ਼ੀਆਂ ਉਕਤਾਂ ਵਲੋਂ ਮਲੇਰਕੋਟਲਾ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿੱਚੋਂ ਚੋਰੀ ਕੀਤੇ ਗਏ ਸਨ। ਦੋਸ਼ੀਆਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਪੁੱਛਗਿੱਛ ਤੋਂ ਹੋਰ ਚੋਰੀਆਂ ਸੰਬੰਧੀ ਅਹੰਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਦੋਸ਼ੀਆਂ ਦੇ ਨਾਂ:
ਹੈਪੀ ਸਿੰਘ ਉਰਫ ਗੁੱਡੀ ਪੁੱਤਰ ਮਹਿੰਦਰ ਸਿੰਘ ਵਾਸੀ ਰਾਮ ਨਗਰ ਬਸਤੀ ਸੰਗਰੂਰ
ਮੁਹੰਮਦ ਸਾਹਿਦ ਉਰਫ ਸਾਹਿਲ ਪੁੱਤਰ ਮੁਹੰਮਦ ਅਸਰਫ਼ ਵਾਸੀ ਮੁਹੱਲਾ ਚਮੜੀ ਵਾਲਾ ਖੂਹ ਸਰੋਦ ਰੋਡ ਮਲੇਰਕੋਟਲਾ
ਬਰਾਮਦਗੀ:- (ਕੁੱਲ 08 ਮੋਟਰਸਾਈਕਲਾਂ ਬਿਨਾਂ ਨੰਬਰੀ)
04 ਸਪਲੈੰਡਰ ਮੋਟਰਸਾਈਕਲ
02 ਮੋਟਰਸਾਈਕਲ ਪਲੇਟੀਨਾ
01 ਮੋਟਰਸਾਈਕਲ ਹੀਰੋ ਡੀਲਕਸ
01 ਮੋਟਰਸਾਈਕਲ ਡਿਸਕਵਰ ਮੋਡੀਫਾਈ ਕੀਤਾ ਹੋਇਆ