ਟਰਾਲਾ ਚਾਲਕ ਵੱਲੋਂ ਟਰਾਲੇ ਨਾਲ ਮਾਰੀ ਟੱਕਰ ਨੇ ਬਠਿੰਡਾ ਦੇ ਮਸ਼ਹੂਰ ਫੌਜੀ ਚੌਕ ਦੀ ਜੱਖਣਾ ਪੁੱਟੀ
ਅਸ਼ੋਕ ਵਰਮਾ
ਬਠਿੰਡਾ, 15 ਜੂਨ 2025: ਬਠਿੰਡਾ ਦੇ ਮਸ਼ਹੂਰ ਫੌਜੀ ਚੌਂਕ ਨੂੰ ਇੱਕ ਟਰਾਲਾ ਚਾਲਕ ਵੱਲੋਂ ਟੱਕਰ ਮਾਰਨ ਕਾਰਨ ਚੌਂਕ ਦਾ ਭਾਰੀ ਨੁਕਸਾਨ ਹੋਇਆ ਹੈ। ਟੱਕਰ ਕਾਰਨ ਇੱਕ ਪਾਸੇ ਦੀ ਗੋਲਾਈ ਵਾਲਾ ਪਾਸਾ ਪੂਰੀ ਤਰਾਂ ਤਬਾਹ ਹੋ ਗਿਆ ਹੈ।
ਗਨੀਮਤ ਇਹ ਰਹੀ ਕਿ ਸ਼ਹੀਦ ਨੰਦ ਸਿੰਘ ਦਾ ਬੁੱਤ ਸਲਾਮਤ ਰਹਿ ਗਿਆ ਹੈ ਪਰ ਬੁੱਤ ਦੇ ਹੇਠਲੇ ਹਿੱਸੇ ਨੂੰ ਨੁਕਸਾਨ ਪੁੱਜਿਆ ਹੈ। ਇਹ ਹਾਦਸਾ ਹੁਣ ਤੋਂ ਕੁਝ ਦੇਰ ਪਹਿਲਾਂ ਹੀ ਹੋਇਆ ਹੈ। ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਇਸ ਸਬੰਧ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਤਕਰੀਬਨ 9 ਸਾਲ ਪਹਿਲਾਂ ਭਾਰਤੀ ਫੌਜ ਨੇ ਇਸ ਚੌਂਕ ਦਾ ਲੱਖਾਂ ਰੁਪਏ ਖਰਚ ਕਰਕੇ ਨਵੀਨੀਕਰਨ ਕੀਤਾ ਸੀ। ਮੁਢਲੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਅਨੁਸਾਰ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ । ਇਸ ਸਬੰਧ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ ਇਹਨਾਂ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।