ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
ਪ੍ਰਮੋਦ ਭਾਰਤੀ
ਨੰਗਲ 15 ਜੂਨ 2025
ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਆਵਾਮ ਨੇ ਆਮ ਆਦਮੀ ਪਾਰਟੀ ਤੇ ਵਿਸਵਾਸ਼ ਪ੍ਰਗਟ ਕਰਕੇ ਜ਼ੋ ਜਿੰਮੇਵਾਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸੋਪੀ ਹੈ ਉਸ ਯਕੀਨ ਨੂੰ ਕਾਇਮ ਰੱਖ ਕੇ ਸਰਕਾਰ ਨੇ ਦਹਾਕਿਆ ਪੁਰਾਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।ਲੋਕਾਂ ਦੇ ਭਰੋਸੇ ਤੇ ਅਸੀਂ ਖਰੇ ਉਤਰੇ ਹਾਂ ਇਸੇ ਲਈ ਲੋਕ ਸਭਾ ਅਤੇ ਹੋਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਸਾਲੀ ਜਨਤਕ ਫਤਵਾ ਮਿਲਿਆ ਹੈ।
ਸ. ਬੈਂਸ ਨੇ ਕਿਹਾ ਕਿ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਧਾਇਕ ਦੀ ਜਿੰਮੇਵਾਰੀ ਮਿਲੀ ਹੈ ਅਤੇ ਤਿੰਨ ਸਾਲ ਵਿੱਚ ਇਸ ਹਲਕੇ ਦੇ ਪਿੰਡਾ ਅਤੇ ਸ਼ਹਿਰਾਂ ਦਾ ਰਿਕਾਰਡ ਵਿਕਾਸ ਕਰਵਾਇਆ ਹੈ ਜਿਸ ਨੇ ਪਿਛਲੇ 75 ਸਾਲ ਵਿੱਚ ਹੋਈ ਵਿਕਾਸ ਨੂੰ ਨਿਗੁਣਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਸਾਡੇ ਹਲਕੇ ਦੇ ਹਰ ਪਿੰਡ ਵਿੱਚ ਕੋਈ ਨਾ ਕੋਈ ਵਿਕਾਸ ਦਾ ਕੰਮ ਚੱਲ ਰਿਹਾ ਹੈ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਗਈ ਹੈ।ਸੰਪਰਕ ਸੜਕਾਂ ਚੋੜੀਆਂ ਕਰਕੇ ਬਣਾਈਆਂ ਜਾ ਰਹੀਆਂ ਹਨ।ਸਿਹਤ ਸਹੂਲਤਾਂ ਲੋਕਾਂ ਦੇ ਦਰਾਂ ਤੇ ਉਪਲੱਬਧ ਕਰਵਾਈਆਂ ਗਈਆਂ ਹਨ।ਸਰਕਾਰੀ ਸਕੂਲਾਂ ਵਿੱਚ ਚਾਰ ਦੀਵਾਰੀ ਲੈਬੋਰੇਟਰੀ, ਲਾਇਬੇ੍ਰਰੀ ਕਲਾਸ ਰੂਮ, ਵਾਈਫਾਈ ਇਟਰਨੈਟ, ਫਰਨੀਚਰ, ਟਰਾਂਸਪੋਰਟ, ਸੁਰੱਖਿਆ ਗਾਰਡ, ਕੈਪਸ ਮੈਨੇਜਰ ਵਰਗੀਆਂ ਸਹੂਲਤਾਂ ਮਿਲ ਰਹੀਆਂ ਹਨ। ਪਿੰਡਾਂ ਦੇ ਟੋਬੇ ਤੇ ਛੱਪੜਾ ਦੀ ਸਫਾਈ ਕਮਿਊਨਿਟੀ ਸੈਂਟਰਾਂ ਦੀ ਉਸਾਰੀ, ਓਪਨ ਜਿੰਮ, ਸੋਲਰ ਲਾਇਟਾਂ, ਪੀਣ ਲਈ ਸੁੱਧ ਜਲ ਸਪਲਾਈ, ਬਰਸਾਤੀ ਅਤੇ ਗੰਦੇ ਪਾਣੀ ਦੀ ਨਿਕਾਸੀ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਦਾ ਪਾਣੀ ਬਚਾ ਕੇ ਸੂਬੇ ਦੇ ਕਿਸਾਨਾਂ ਦੇ ਖੇਤਾ ਨੂੰ ਪਹੁੰਚਾਇਆ ਹੈ।ਚੰਗਰ ਇਲਾਕੇ ਦੇ ਲੋਕਾਂ ਨੇ 75 ਸਾਲ ਆਪਣੇ ਖੇਤਾਂ ਲਈ ਸਿੰਚਾਈ ਦਾ ਪਾਣੀ ਉਡੀਕਿਆ ਹੈ। ਸਾਡੀ ਇਹ ਤਰਾਸਦੀ ਹੈ ਕਿ ਦਰਿਆ, ਨਦੀਆਂ, ਨਹਿਰਾਂ, ਡੈਮ ਸਾਡੀ ਜਮੀਨ ਵਿੱਚ ਬਣੇ ਹਨ ਪ੍ਰੰਤੂ ਉਹਨਾਂ ਤੋਂ ਕੁਝ ਮੀਟਰ ਦੂਰ ਸਾਡੇ ਕਿਸਾਨ ਆਪਣੇ ਖੇਤਾ ਲਈ ਪਾਣੀ ਵਾਸਤੇ ਤਰਸਦੇ ਰਹੇ ਹਨ ਜਦੋਂ ਕਿ ਹੜ੍ਹਾਂ ਦੀ ਮਾਰ ਹਮੇਸ਼ਾ ਸਾਡੇ ਇਲਾਕੇ ਦੇ ਲੋਕਾਂ ਨੇ ਬਰਦਾਸ਼ਤ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਨੇ ਸਤਲੁਜ਼ ਦਰਿਆ ਦੇ ਕੰਢੇ ਮਜਬੂਤ ਕੀਤੇ ਹਨ ਅਤੇ 14 ਕਰੋੜ ਰੁਪਏ ਡੰਗੇ ਲਗਾਉਣ ਤੇ ਹੜ੍ਹਾਂ ਦੀ ਮਾਰ ਤੋਂ ਬਚਾਅ ਲਈ ਕੀਤੇ ਜਾ ਰਹੇ ਪ੍ਰਬੰਧਾਂ ਤੇ ਖਰਚ ਕੀਤੇ ਹਨ ਅਸੀਂ ਆਮ ਲੋਕਾਂ ਦੀ ਵਿਸਵਾਸ਼ ਨੂੰ ਜਿੱਤੇ ਕੇ ਹੀ ਲੋਕ ਕਚਹਿਰੀ ਵਿੱਚ ਖੜੇ ਹਾਂ। ਉਹਨਾ ਕਿਹਾ ਕਿ ਹਫਤਾਵਾਰੀ ਪ੍ਰੋਗਰਾਮ ਸਾਡਾ ਐਮ ਐਲ ਏ ਸਾਡੇ ਵਿੱਚ ਤਿੰਨ ਸਾਲ ਤੋਂ ਚੱਲ ਰਿਹਾ ਹੈ।ਸਰਕਾਰ ਤੁਹਾਡੇ ਦੁਆਰ ਇਕ ਅਜਿਹਾ ਪ੍ਰੋਗਰਾਮ ਹੈ ਜਿਸ ਦੇ ਰਾਹੀ ਆਮ ਲੋਕਾਂ ਨੂੰ ਘਰਾਂ ਦੇ ਨੇੜੇ ਸਰਕਾਰੀ ਸਹੂਲਤਾਂ ਦਾ ਲਾਭ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਅਸੀਂ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੇ ਹਾਂ ਜਿਹੜੇ ਵੀ ਮਾਮਲੇ ਸਾਡੇ ਧਿਆਨ ਵਿੱਚ ਆ ਰਹੇ ਹਨ ਉਹਨਾਂ ਦਾ ਸਮਾਂ ਬੱਧ ਹੱਲ ਕੀਤਾ ਜਾ ਰਿਹਾ ਹੈ ਅੱਜ ਵੱਖ ਵੱਖ ਪਿੰਡਾਂ ਤੋਂ ਆਏ ਸਰਪੰਚਾ, ਪੰਚਾਂ, ਪੰਤਵੱਤੇ ਲੋਕਾ ਨੇ ਆਪਣੀਆਂ ਸਮੱਸਿਆਵਾ ਦੱਸੀਆਂ ਜਿਹਨਾਂ ਵਿੱਚ ਬਹੁਤ ਸਾਰੇ ਕੰਮ ਬਰਸਾਤਾਂ ਤੋਂ ਪਹਿਲਾਂ ਹੋਣ ਵਾਲੇ ਹਨ ਜਿਸ ਲਈ ਕੈਬਨਿਟ ਮੰਤਰੀ ਨੇ ਦਰਜਨਾਂ ਪਿੰਡਾਂ ਵਿੱਚ ਬਰਸਾਤਾਂ ਤੋਂ ਪਹਿਲਾਂ ਕੀਤੇ ਜਾ ਰਹੇ ਪ੍ਰਬੰਧਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਹੋਰ ਲੋੜੀਦੇ ਪ੍ਰਬੰਧ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਹਨਾ ਨੇ ਇਸ ਮੋਕੇ ਆਏ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਵਿੱਚ ਹੋਏ ਸਿੱਖਿਆ ਸੁਧਾਰਾ ਤੇ ਵਿਦਿਆਰਥੀਆਂ ਦੇ ਭਵਿੱਖ ਲਈ ਉਹਨਾਂ ਵਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਬਾਰੇ ਦੱਸਿਆ।ਇਸ ਮੌਕੇ ਸਤੀਸ਼ ਚੋਪੜਾ, ਸਰਪੰਚ ਜਸਪਾਲ ਸਿੰਘ ਢਾਹੇਂ, ਉਸ਼ਾ ਰਾਣੀ,ਦੀਪਕ ਬਾਸ, ਐਡਵੋਕੇਟ ਨਿਸ਼ਾਂਤ ਗੁਪਤਾ, ਦਲਜੀਤ ਕਾਕਾ, ਅੰਕੁਸ਼ ਬਾਸੋਵਾਲ, ਨਿਤਿਨ ਬਾਸੋਵਾਲ, ਰਕੇਸ਼ ਸੈਣੀ ਭਲਾਨ, ਮੋਹਿਤ ਦੀਵਾਨ, ਜਸਵੰਤ ਸਿੰਘ ਮੇਘਪੁਰ, ਨਰਾਇਣ ਸ਼ਰਮਾ ਆਦਿ ਪੰਤਵੱਤੇ ਹਾਜ਼ਰ ਸਨ।