ਦੋ ਬੱਚਿਆਂ ਦੀ ਮਾਂ ਰਿਸ਼ਤੇਦਾਰ ਨਾਲ ਹੋਈ ਫਰਾਰ
11 ਸਾਲ ਦੀ ਬੱਚੀ ਵੀ ਲੈ ਗਈ ਨਾਲ, ਘਰ ਵਾਲਾ ਲੱਭਣ ਲਈ ਖਾ ਰਿਹਾ ਦਰ ਦਰ ਧੱਕੇ
ਰੋਹਿਤ ਗੁਪਤਾ
ਗੁਰਦਾਸਪੁਰ : ਕਾਦੀਆਂ ਦੇ ਮੁਹੱਲਾ ਕ੍ਰਿਸ਼ਨਾ ਨਗਰ ਦੀ ਦੋ ਬੱਚਿਆਂ ਦੀ ਮਾਂ ਆਪਣੇ ਦੇ ਆਪਣੇ ਹੀ ਭਰਾ ਦੇ ਸਾਲੇ ਨਾਲ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਔਰਤ ਆਪਣੇ ਨਾਲ ਆਪਣੀ 11 ਸਾਲ ਦੀ ਬੱਚੀ ਨੂੰ ਵੀ ਲੈ ਗਈ ਹੈ ਜਦਕਿ ਲੜਕੇ ਨੂੰ ਘਰ ਛੱਡ ਗਈ ਹੈ। ਉੱਥੇ ਹੀ ਉਸ ਦਾ ਪਤੀ ਆਪਣੀ ਪਤਨੀ ਅਤੇ ਬੱਚੀ ਨੂੰ ਲੱਭਣ ਲਈ ਵੱਖ-ਵੱਖ ਥਾਣਿਆਂ ਤੇ ਪੁਲਿਸ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਲਗਾ ਰਿਹਾ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਗੁਮਸ਼ੁਦਾ ਔਰਤ ਦੇ ਪਤੀ ਵਿਕਰਮ ਨੇ ਦੱਸਿਆ ਕਿ ਮੇਰੇ ਸਾਲੇ ਦਾ ਸਾਲਾ ਜੋ ਕਿ ਮੇਰੇ ਘਰ ਬਾਰ ਆਉਂਦਾ ਸੀ ਅਤੇ ਮੇਰੀ ਪਤਨੀ ਨੂੰ ਦੀਦੀ ਕਹਿ ਕੇ ਬੁਲਾਉਂਦਾ ਸੀ ਅਤੇ ਉਸ ਦਾ ਮੇਰੇ ਘਰ ਬਹੁਤ ਆਣ ਜਾਣ ਸੀ। ਮੈਨੂੰ ਨਹੀਂ ਪਤਾ ਸੀ ਕਿ ਇਹਨਾਂ ਦੋਵਾਂ ਵਿਚਕਾਰ ਕੀ ਚੱਲ ਰਿਹਾ ਸੀ। ਪਿਛਲੇ ਮਈ ਮਹੀਨੇ ਦੀ 16 ਤਰੀਕ ਨੂੰ ਉਹ ਮੇਰੀ ਪਤਨੀ ਨੂੰ ਆਪਣੇ ਨਾਲ ਲੈ ਗਿਆ ਹੈ ਅਤੇ ਹੁਣ ਤੱਕ ਵਾਪਸ ਨਹੀਂ ਆਇਆ ਜਿਸ ਦੀ ਸੂਚਨਾ ਮੈਂ ਥਾਣਾ ਕਾਦੀਆਂ ਅਤੇ ਐਸਐਸਪੀ ਦਫਤਰ ਬਟਾਲਾ ਵੀ ਦਿੱਤੀ ਅਤੇ ਮੁੱਖ ਮੰਤਰੀ ਨੂੰ ਵੀ ਪੱਤਰ ਲਿਖਿਆ ਹੈ। ਉਸਨੇ ਦੱਸਿਆ ਕਿ ਮੇਰੀ ਪਤਨੀ ਆਪਣੇ ਨਾਲ ਮੇਰੀ 11 ਸਾਲ ਦੀ ਬੇਟੀ ਨੂੰ ਵੀ ਲੈ ਗਈ ਹੈ ਅਤੇ ਬੇਟੇ ਨੂੰ ਇੱਥੇ ਹੀ ਛੱਡ ਗਈ ਹੈ। ਉਸਨੇ ਦੱਸਿਆ ਕਿ ਉਹ ਪੁਲਿਸ ਨੂੰ ਸਬੰਧਿਤ ਮੋਬਾਇਲ ਨੰਬਰ ਐਡਰੈਸ ਅਤੇ ਸੰਭਾਵਿਕ ਠਿਕਾਣਿਆਂ ਦੀ ਖਬਰ ਦੇ ਚੁੱਕਿਆ ਹੈ ਜਿਨਾਂ ਦੇ ਆਧਾਰ ਤੇ ਉਸਦੀ ਪਤਨੀ ਅਤੇ ਬੱਚੀ ਦਾ ਪਤਾ ਲਗਾਇਆ ਜਾ ਸਕਦਾ ਹੈ ਪਰ ਬਾਰ-ਬਾਰ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਪੁਲਿਸ ਇਸ ਸਬੰਧ ਵਿੱਚ ਕੋਈ ਕਦਮ ਨਹੀਂ ਚੁੱਕ ਰਹੀ ।
ਕਾਦੀਆਂ ਦੇ ਮੁਹੱਲਾ ਕ੍ਰਿਸ਼ਨਾ ਨਗਰ ਦੀ ਦੋ ਬੱਚਿਆਂ ਦੀ ਮਾਂ ਆਪਣੇ ਦੇ ਆਪਣੇ ਹੀ ਭਰਾ ਦੇ ਸਾਲੇ ਨਾਲ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਔਰਤ ਆਪਣੇ ਨਾਲ ਆਪਣੀ 11 ਸਾਲ ਦੀ ਬੱਚੀ ਨੂੰ ਵੀ ਲੈ ਗਈ ਹੈ ਜਦਕਿ ਲੜਕੇ ਨੂੰ ਘਰ ਛੱਡ ਗਈ ਹੈ। ਉੱਥੇ ਹੀ ਉਸ ਦਾ ਪਤੀ ਆਪਣੀ ਪਤਨੀ ਅਤੇ ਬੱਚੀ ਨੂੰ ਲੱਭਣ ਲਈ ਵੱਖ-ਵੱਖ ਥਾਣਿਆਂ ਤੇ ਪੁਲਿਸ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਲਗਾ ਰਿਹਾ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਗੁਮਸ਼ੁਦਾ ਔਰਤ ਦੇ ਪਤੀ ਵਿਕਰਮ ਨੇ ਦੱਸਿਆ ਕਿ ਮੇਰੇ ਸਾਲੇ ਦਾ ਸਾਲਾ ਜੋ ਕਿ ਮੇਰੇ ਘਰ ਬਾਰ ਆਉਂਦਾ ਸੀ ਅਤੇ ਮੇਰੀ ਪਤਨੀ ਨੂੰ ਦੀਦੀ ਕਹਿ ਕੇ ਬੁਲਾਉਂਦਾ ਸੀ ਅਤੇ ਉਸ ਦਾ ਮੇਰੇ ਘਰ ਬਹੁਤ ਆਣ ਜਾਣ ਸੀ। ਮੈਨੂੰ ਨਹੀਂ ਪਤਾ ਸੀ ਕਿ ਇਹਨਾਂ ਦੋਵਾਂ ਵਿਚਕਾਰ ਕੀ ਚੱਲ ਰਿਹਾ ਸੀ। ਪਿਛਲੇ ਮਈ ਮਹੀਨੇ ਦੀ 16 ਤਰੀਕ ਨੂੰ ਉਹ ਮੇਰੀ ਪਤਨੀ ਨੂੰ ਆਪਣੇ ਨਾਲ ਲੈ ਗਿਆ ਹੈ ਅਤੇ ਹੁਣ ਤੱਕ ਵਾਪਸ ਨਹੀਂ ਆਇਆ ਜਿਸ ਦੀ ਸੂਚਨਾ ਮੈਂ ਥਾਣਾ ਕਾਦੀਆਂ ਅਤੇ ਐਸਐਸਪੀ ਦਫਤਰ ਵੀ ਦਿੱਤੀ ਅਤੇ ਮੁੱਖ ਮੰਤਰੀ ਨੂੰ ਵੀ ਪੱਤਰ ਲਿਖਿਆ ਹੈ। ਉਸਨੇ ਦੱਸਿਆ ਕਿ ਮੇਰੀ ਪਤਨੀ ਆਪਣੇ ਨਾਲ ਮੇਰੀ 11 ਸਾਲ ਦੀ ਬੇਟੀ ਨੂੰ ਵੀ ਲੈ ਗਈ ਹੈ ਅਤੇ ਬੇਟੇ ਨੂੰ ਇੱਥੇ ਹੀ ਛੱਡ ਗਈ ਹੈ। ਉਸਨੇ ਦੱਸਿਆ ਕਿ ਉਹ ਪੁਲਿਸ ਅਧਿਕਾਰੀਆਂ ਨੂੰ ਸਬੰਧਿਤ ਨੰਬਰ ਐਡਰੈਸ ਅਤੇ ਸੰਭਾਵਿਕ ਠਿਕਾਣਿਆਂ ਦੀ ਖਬਰ ਦੇ ਚੁੱਕਿਆ ਹੈ ਪਰ ਬਾਰ-ਬਾਰ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਪੁਲਿਸ ਇਸ ਸਬੰਧ ਵਿੱਚ ਕੋਈ ਕਦਮ ਨਹੀਂ ਚੁੱਕ ਰਹੀ ।