← ਪਿਛੇ ਪਰਤੋ
ਸ਼ਰਾਬ ਸਮੇਤ ਤਸਕਰ ਕਾਬੂ
ਦੀਪਕ ਜੈਨ, ਜਗਰਾਓ- ਪੁਲਿਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਭੈੜੇ ਅੰਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਅਧੀਨ ਅੱਜ ਸਿਟੀ ਜਗਰਾਉਂ ਦੀ ਪੁਲਿਸ ਪਾਰਟੀ ਵੱਲੋਂ ਇੱਕ ਨਸ਼ਾ ਤਸਕਰ ਨੂੰ 35 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਸਿਟੀ ਜਗਰਾਉਂ ਦੇ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਕੁਲਦੀਪ ਸਿੰਘ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਬਰਾਏ ਗਸਤ ਅੱਡਾ ਰਾਏਕੋਟ ਚੁੰਗੀ ਨੰਬਰ ਪੰਜ ਤੋਂ ਕੋਠੇ ਖਜੂਰਾਂ ਆਦਿ ਵਲ ਰਵਾਨਾ ਸਨ ਤਾਂ ਜਦ ਪੁਲਿਸ ਪਾਰਟੀ ਬੱਸ ਅੱਡਾ ਰਾਏਕੋਟ ਜਗਰਾਉਂ ਪੁੱਜੀ ਤਾਂ ਮਖਵਰ ਖਾਸ ਨੇ ਇਤਲਾਹ ਦਿੱਤੀ ਕਿ ਸੈਲੀ ਪੁੱਤਰ ਸ਼ਿਵ ਕੁਮਾਰ ਵਾਸੀ ਰਾਣੀ ਵਾਲਾ ਖੂਹ ਜਗਰਾਉਂ ਜੋ ਕਿ ਇਲਾਕੇ ਵਿੱਚ ਨਜਾਇਜ਼ ਸ਼ਰਾਬ ਵੇਚਣ ਦਾ ਗੈਰ ਕਾਨੂੰਨੀ ਧੰਦਾ ਕਰਦਾ ਹੈ ਤੇ ਅੱਜ ਵੀ ਆਪਣੇ ਘਰ ਵੱਡੀ ਮਾਤਰਾ ਵਿੱਚ ਸ਼ਰਾਬ ਸਟੋਰ ਕਰਕੇ ਬੈਠਾ ਹੈ ਜਿਸਦੇ ਘਰ ਉੱਤੇ ਰੇਡ ਕੀਤੀ ਗਈ ਤਾਂ ਉਸ ਪਾਸੋਂ 35 ਬੋਤਲਾਂ ਸ਼ਰਾਬ ਠੇਕਾ ਮਾਰਕਾ 111 ਏ ਸੀ ਚੰਡੀਗੜ੍ਹ ਬਰਾਮਦ ਕੀਤੀਆਂ ਗਈਆਂ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਸ਼ੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Total Responses : 100