ਸੁਖਦੇਵ ਢੀਂਡਸਾ ਨੇ ਪੰਥਕ ਏਕਤਾ ਦੀ ਜੋ ਗੱਲ ਮੈਨੂੰ ਕਹੀ, ਆਓ ਉਸ 'ਤੇ ਅਮਲ ਕਰੀਏ, ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ - ਸੁਖਬੀਰ ਬਾਦਲ
ਸੰਗਰੂਰ, 8 ਜੂਨ 2025: ਸੁਖਬੀਰ ਬਾਦਲ ਨੇ ਅੱਜ ਮਰਹੂਮ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਵਿਚ ਵਿੱਚ ਸ਼ਾਮਿਲ ਹੋ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਢੀਂਡਸਾ ਸਾਬ੍ਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸੁਖਬੀਰ ਨੇ ਕਿਹਾ ਕਿ ਢੀਂਡਸਾ ਸਾਬ੍ਹ ਨੇ ਆਖਰੀ ਮੁਲਾਕਾਤ ਦੌਰਾਨ ਪੰਥਕ ਏਕਤਾ ਦੀ ਜੋ ਗੱਲ ਮੈਨੂੰ ਕਹੀ ਮੈਂ ਉਸਤੇ ਅਮਲ ਕਰਦੇ ਹੋਏ ਸਭ ਨੂੰ ਅਪੀਲ ਕਰਦਾ ਹਾਂ ਕਿ ਆਓ ਪੰਥ ਅਤੇ ਪੰਜਾਬ ਦੀ ਭਲਾਈ ਦੇ ਲਈ ਇਕੱਠੇ ਹੋਈਏ, ਢੀਂਡਸਾ ਸਾਬ੍ਹ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ।
Click to Follow Babushahi Facebook page →