ਸਵਰਨ ਸਿੰਘ ਟਹਿਣਾ ਨੇ ਆਪਣੀ ਗ੍ਰਿਫ਼ਤਾਰੀ ਦੀ ਖਬਰ ਦਾ ਕੀਤਾ ਖੰਡਨ
ਰਵੀ ਜੱਖੂ
ਚੰਡੀਗੜ੍ਹ, 8 ਜੂਨ 2025 - ਸਵਰਨ ਸਿੰਘ ਟਹਿਣਾ ਨੇ ਹਾਲ ਹੀ 'ਚ ਆਪਣੇ ਖ਼ਿਲਾਫ਼ ਫੈਲ ਰਹੀਆਂ ਗ੍ਰਿਫ਼ਤਾਰੀ ਸੰਬੰਧੀ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਬਿਲਕੁਲ ਠੀਕ ਹਨ ਅਤੇ ਕਿਸੇ ਵੀ ਤਰੀਕੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਉਹਨਾਂ ਨੇ ਆਪਣੇ ਸਮਰਥਕਾਂ, ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਚਿੰਤਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਝੂਠੀਆਂ ਖ਼ਬਰਾਂ ਨੂੰ ਤਵੱਜੋ ਦੇਣ ਦੀ ਲੋੜ ਨਹੀਂ।
ਇਸ ਸੰਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਉਂਦਿਆਂ ਕਿਹਾ ਕਿ, "ਕਿਸੇ ਵਿਹਲੜ ਨੇ ਆਹ ਕੁੱਝ ਪੋਸਟਰ ਬਣਾ ਕੇ ਪਾ ਦਿੱਤਾ। ਮੈਂ ਬਿਲਕੁਲ ਠੀਕ ਹਾਂ। ਬਹੁਤ ਵੀਰਾਂ ਦੇ ਫ਼ੋਨ ਆਏ — ਤੁਹਾਡਾ ਪਿਆਰ, ਫ਼ਿਕਰ ਸਿਰ ਮੱਥੇ। ਮੈਂ ਏਹੋ ਜਿਹੇ ਲੋਕਾਂ ਨੂੰ ਕਦੇ ਉੱਤਰ ਨਹੀਂ ਦਿੱਤਾ। ਸਾਨੂੰ ਆਪਣੇ ਪੰਜਾਬ ਤੇ ਦੇਸ਼ ਉੱਤੇ ਮਾਣ ਹੈ ਵੀ ਤੇ ਰਹੇਗਾ ਵੀ।"
- Download Babushahi App
-
-