ਮਾਖਿਓਂ ਮਿੱਠੀ ਪੰਜਾਬੀ ਕਿਵੇਂ ਬਣੇ ਬਾਲਾਂ ਤੇ ਜਵਾਨਾਂ ਦੇ ਬੋਲਾਂ ਦਾ ਸ਼ਿੰਗਾਰ ?
ਪੰਜਾਬ ਸਕੂਲ ਬੋਰਡ ਦੇ ਚੇਅਰਮੈਨ ਨੇ ਇਸ ਮੁੱਦੇ ਤੇ ਚੋਣਵੇਂ ਪੰਜਾਬੀ ਪੱਤਰਕਾਰਾਂ ਨਾਲ ਕੀਤੀ ਬਹਿਸ ਵਿਚਾਰ
ਪੱਤਰਕਾਰਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਤੇ ਨਾਲੇ ਦਿੱਤੇ ਬਹੁਪੱਖੀ ਸੁਝਾਅ
ਮੋਹਾਲੀ: ਪੰਜਾਬ ਸਕੂਲ ਬੋਰਡ ਦੇ ਚੇਅਰਮੈਨ ਅਮਰਪਾਲ ਸਿੰਘ ਵੱਲੋਂ ਇੱਕ ਨਵੇਕਲੀ ਪਹਿਲ ਕਰਦਿਆਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿ ਪੰਜਾਬੀ ਮਾਂ ਬੋਲੀ ਬੱਚਿਆਂ ਅਤੇ ਬੱਚਿਆਂ ਤੇ ਹੈਲੋ ਉਮਰ ਦੇ ਨੌਜਵਾਨਾ ਦੇ ਬੋਲਾਂ ਦਾ ਸ਼ਿੰਗਾਰ ਕਿਵੇਂ ਬਣੇ ਭਾਵ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਕਿਵੇਂ ਜੋੜ ਕੇ ਰੱਖਿਆ ਜਾਵੇ ਇਸ ਲਈ ਕਿਹੜੇ ਉਪਰਾਲੇ ਕੀਤੇ ਜਾਣ ਅਤੇ ਕਿਹੋ ਜਿਹੇ ਹੇ ਢੰਗ ਤਰੀਕੇ ਵਰਤੇ ਜਾਣ। ਇਸ ਦਿਸ਼ਾ ਚ ਪੰਜਾਬੀ ਜਗਤ ਦੇ ਵੱਖ ਵਖ ਵਰਗਾਂ ਤੋਂ
ਫੀਡਬੈਕ ਅਤੇ ਸੁਝਾ ਲੈਣ ਲਈ ਗੋਲਮੇਜ ਕਾਨਫਰੰਸ ਨਾਲ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਹੈ ਹੈ। ਅਜੇਹੀ ਇੱਕ ਕੋਸ਼ਿਸ਼ ਗੋਲਮੇਜ ਕਾਨਫਰੰਸ ਦੇ ਰੂਪ ਵਿੱਚ ਪੰਜਾਬੀ ਦੇ ਚੋਣਵੇਂ ਅਤੇ ਸਰਗਰਮ ਪੱਤਰਕਾਰਾਂ ਨਾਲ ਵਿਚਾਰ ਵਟਾਂਦਰੇ ਦੇ ਰੂਪ ਵਿੱਚ 9 ਜੂਨ ਨੂੰ ਮੋਹਾਲੀ ਚ ਕੀਤੀ ਗਈ। ਚੇਅਰਮੈਨ ਡਾਕਟਰ ਅਮਰਪਾਲ ਸਿੰਘ ਦੇ ਸੱਦੇ ਤੇ ਡੇਢ ਦਰਜਨ ਦੇ ਕਰੀਬ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰ ਚੋਂ ਆਏ
ਵੱਖ ਵੱਖ ਅਦਾਰਿਆਂ ਦੇ ਪੱਤਰਕਾਰਾਂ ਨੇ ਇਸ ਵਿੱਚ ਸ਼ਾਮਿਲ ਹੋ ਕੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਅਤੇ ਸੁਝਾਅ ਵੀ ਦਿੱਤੇ ਕਿ ਅਸੀਂ ਨਵੇਂ ਪੀੜੀ ਅਤੇ ਛੋਟੀ ਉਮਰ ਦੇ ਬੱਚਿਆਂ ਨੂੰ ਪੰਜਾਬੀ ਮੁੱਲ ਪੰਜਾਬੀ ਮਾਂ ਬੋਲੀ ਨਾਲ ਕਿਵੇਂ ਜੋੜਿਆ ਰੱਖ ਸਕਦੇ ਹਾਂ ਅਤੇ ਇਸ ਲਈ ਕਿਹੋ ਜਿਹੇ ਕਦਮ ਚੁੱਕਣ ਦੀ ਜਰੂਰਤ ਹੈ : ਲਗਭਗ ਦੋ ਘੰਟੇ ਦੇ ਇਸ ਸੈਸ਼ਨ ਵਿੱਚ ਅਧਿਆਪਕਾਂ ਮਾਪਿਆਂ ਅਤੇ ਸਕਲ ਬੋਰਡ ਦੇ ਸਿੱਖਿਆ ਨਾਲ ਜੁੜੇ ਹੋਰ ਅਦਾਰਿਆਂ ਦੀ ਇਸ ਮਾਮਲੇ ਵਿੱਚ ਭੂਮਿਕਾ ਤੇ ਵੀ ਚਰਚਾ ਹੋਈ ਇਹ ਵੀ ਸੁਝਾ ਦਿੱਤਾ ਗਿਆ ਕਿ ਸਕੂਲ ਬੋਰਡ ਦੇ ਪੰਜਾਬੀ ਸੈਲ ਨੂੰ ਮੁੜ ਬਹਾਲ ਕੀਤਾ ਜਾਵੇ ਮੁੜ ਬਹਾਲ ਅਤੇ ਸਰਗਰਮ ਕੀਤਾ ਜਾਵੇ ਡਾਕਟਰ ਅਮਰਪਾਲ ਸਿੰਘ ਨੇ ਪੱਤਰਕਾਰਾਂ ਦੇ ਸੁਝਾਵਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹਨਾਂ ਨੂੰ ਪੁਣ ਛਾਣ ਕਰਕੇ ਬੋਰਡ ਵੱਲੋਂ ਇਸ ਸਬੰਧੀ ਅਗਲੀ ਕਾਰਵਾਈ ਕਰਨ ਮੌਕੇ ਧਿਆਨ ਚ ਰੱਖਿਆ ਜਾਏਗਾ। ਉਹਨਾਂ ਇਹ ਵੀ ਕਿਹਾ ਕਿ ਕਿ ਪੰਜਾਬੀ ਪੱਤਰਕਾਰਾਂ ਦਾ ਵੀ ਫਰਜ਼ ਹੈ ਕਿ ਉਹ ਛੋਟੇ ਬੱਚਿਆਂ ਅਤੇ ਪੰਜਾਬੀ ਨੌਜਵਾਨਾਂ ਨੂੰ ਪੰਜਾਬੀ ਨਾਲ ਜੋੜਨ ਲਈ ਗਾਹੇ ਬਗਾਹੇ ਆਪਣੇ ਮੀਡੀਆ ਰਾਹੀਂ ਕੋਸ਼ਿਸ਼ ਕਰਦੇ ਰਹਿਣ ਇਸ ਚਰਚਾ ਵਿੱਚ ਕੈਨੇਡਾ ਦੇ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਵੱਲੋਂ ਚਲਾਏ ਗਏ ਨਵੀਆਂ ਕਲਮਾਂ ਨਵੀਂ ਉਡਾਨ ਦੀ ਉਚੇਚੀ ਚਰਚਾ ਹੋਈ ਬਾਬੂਸ਼ਾਹੀ ਨੈਟਵਰਕ ਦੇ ਸੰਪਾਦਕ ਬਲਜੀਤ ਬੱਲੀ ਨੇ ਹੋਰਨਾਂ ਨੁਕਤਿਆਂ ਤੋਂ ਇਲਾਵਾ ਇਸ ਸੁਝਾਅ ਦਿੱਤਾ ਕਿ ਕਿ ਸੁੱਖੀ ਬਾਟ ਦੇ ਸੁੱਖੀ ਬਾਠ ਦੇ ਤਜਰਬੇ ਨੂੰ ਦਾ ਵੀ ਫਾਇਦਾ ਉਠਾਇਆ ਜਾਵੇ
ਇਸ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਬਲਜੀਤ ਬੱਲੀ ਤੋਂ ਇਲਾਵਾ ਇਹ ਪੱਤਰਕਾਰ ਮੌਜੂਦ ਸਨ: ਕੰਚਨ ਵਾਸੂਦੇਵ,ਇੰਦਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਨਿਆਮੀਆਂ ਜੈ ਸਿੰਘ ਛਿੱਬੜ ਰਮਨਜੀਤ ਸਿੰਘ ਹਰਬੰਸ ਸਿੰਘ ਸੋਢੀ ਗੁਰਪ੍ਰੀਤ ਸਿੰਘ ਨਿਬਰ ਕਰਮਜੀਤ ਸਿੰਘ ਚਿੱਲਾ ਅਵਤਾਰ ਸਿੰਘ ਹਰਪ੍ਰੀਤ ਸ਼ਰਮਾ ਜਸਵੰਤ ਸਿੰਘ ਪੁਰਬਾ ਗੁਰਪ੍ਰੀਤ ਸਿੰਘ ਨਿਆਮੀਆਂ ਹੁਸ਼ਿਆਰ ਸਿੰਘ ਰਾਣੂ ਵੀਰਿੰਦਰ ਸਿੰਘ ਅਤੇ ਧਰਮਿੰਦਰ ਸਿੱਧੂ
ਇਸ ਮੌਕੇ ਪੰਜਾਬ ਸਕੂਲ ਬੋਰਡ ਦੇ ਪੰਜਾਬੀ ਵਿਸ਼ੇ ਦੇ ਮਾਹਰ ਪਰਮਿੰਦਰ ਕੌਰ ਅਤੇ ਅਕਾਦਮਿਕ ਸੈੱਲ ਦੇ ਰਮਿੰਦਰਜੀਤ ਸਿੰਘ ਵਾਸੂ ਵੀ ਹਾਜ਼ਰ ਸਨ