ਪਿਛਲੇ ਇੱਕ ਦਹਾਕੇ ’ਚ ਰੋਡ ਟਰਾਂਸਪੋਰਟੇਸ਼ਨ ਦੇ ਬੁਨਿਆਦੀ ਢਾਂਚੇ ’ਚ ਆਏ ਕ੍ਰਾਂਤੀਕਾਰੀ ਬਦਲਾਅ ਨਾਲ ਭਾਰਤ ਬਣੇਗਾ ਵਿਕਸਿਤ ਦੇਸ਼ : ਡਾ. ਵਿਨੋਦ ਕਰਾਰ
ਵਿਸ਼ਵ ਪੱਧਰੀ ਸੜਕਾਂ ਤੇ ਬੁਨਿਆਦੀ ਢਾਂਚਾ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ’ਚ ਕਰੇਗਾ ਮਦਦ : ਸੀਆਰਆਰਆਈ ਦੇ ਚੀਫ ਸਾਇੰਟੀਸਟ ਡਾ. ਵਿਨੋਦ ਕਰਾਰ
ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਭਾਰਤ ਦਾ 2047 ਤੱਕ ਵਿਕਸਿਤ ਬਣਨ ਦਾ ਰਾਹ ਹੋਵੇਗਾ ਪੱਧਰਾ : ਜੋਹਾਨਸਬਰਗ ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ ਡਾ. ਅਰਬਿੰਦੋ ਡੋਗਰਾ
ਚੰਡੀਗੜ੍ਹ ਯੂਨੀਵਰਸਿਟੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਨੇ ’’ਬਿਲਡਿੰਗ ਅਰਬਨ ਇਨਫ੍ਰਾਸਟ੍ਰਕਚਰ ਵਿਦ ਲੀਡਿੰਗ ਡਿਜ਼ਾਇਨ ਇਨੋਵੇਸ਼ਨਸ (ਬਿਲਡ-2025)’’ ਵਿਸ਼ੇ ’ਤੇ ਤਿੰਨ ਰੋਜ਼ਾ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਦਾ ਕੀਤਾ ਆਯੋਜਨ
ਸਿਵਲ ਇੰਜੀਨੀਅਰ ਜਲਵਾਯੂ ਦੇ ਅਨੁਕੂਲ ਬੁਨਿਆਦੀ ਢਾਂਚਾ ਬਣਾਉਣ ’ਤੇ ਦੇਣ ਜੋਰ : ਬਰਮਿੰਗਮ ਯੂਨੀਵਰਸਿਟੀ ਦੀ ਰਿਸਰਚਰ : ਡਾ. ਚਾਂਦਨੀ ਠਾਕੁਰ
ਚੰਡੀਗੜ੍ਹ ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਕਾਨਫਰੰਸ ’ਚ 3 ਦੇਸ਼ਾਂ ਦੇ ਸਿਵਲ ਇੰਜੀਨੀਅਰਿੰਗ ਅਕਾਦਮਿਕ ਖੋਜਾਰਥੀਆਂ ਨੇ ਲਿਆ ਹਿੱਸਾ
ਚੰਡੀਗੜ੍ਹ/ਮੋਹਾਲੀ : ਦੇਸ਼ ਵਿਚ ਪਿਛਲੇ ਇੱਕ ਦਹਾਕੇ ਦੌਰਾਨ ਰੋਡ ਟਰਾਂਸਪੋਰਟੇਸ਼ਨ ਵਿਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ, ਇਸ ਦਾ ਸਭ ਤੋਂ ਵੱਡਾ ਸਿਹਰਾ ਸਾਡੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਜਾਂਦਾ ਹੈ। ਲੌਜੀਸਟਿਕ ਵਿਚ ਹੋਏ ਮਹੱਤਵਪੂਰਨ ਸੁਧਾਰ ਕਾਰਨ ਰਾਸ਼ਟਰੀ ਪੱਧਰ ’ਤੇ ਸਾਡੇ ਸਾਰੇ ਉਦਯੋਗ ਤੇਜ਼ੀ ਨਾਲ ਵੱਧ ਫੁੱਲ ਰਹੇ ਹਨ। ਇਹ ਤੇਜ਼ੀ ਦੇ ਨਾਲ ਹੋ ਰਿਹਾ ਵਿਕਾਸ ਭਾਰਤ ਨੂੰ ਵਿਕਾਸਸ਼ੀਲ ਦੇਸ਼ ਬਣਨ ਵਿਚ ਅਹਿਮ ਭੂਮਿਕਾ ਅਦਾ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ’ਚ ਯੂਨੀਵਰਸਿਟੀ ਸੈਂਟਰ ਫਾਰ ਰਿਸਰਚ ਐਂਡ ਡਿਵੈਲਪਮੈਂਟ ਤੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਸਾਂਝੇ ਤੌਰ ’ਤੇ ’’ਬਿਲਡਿੰਗ ਅਰਬਨ ਇਨਫ੍ਰਾਸਟ੍ਰਕਚਰ ਵਿਦ ਲੀਡਿੰਗ ਡਿਜ਼ਾਇਨ ਇਨੋਵੇਸ਼ਨਸ (ਬਿਲਡ-2025)’’ ਵਿਸ਼ੇ ’ਤੇ ਕਰਵਾਈ ਤਿੰਨ ਰੋਜ਼ਾ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਸੈਂਟਰ ਰੋਡ ਰਿਸਰਚ ਇੰਸਟੀਟਿਊਟ, ਨਵੀਂ ਦਿੱਲੀ ਦੇ ਚੀਫ ਸਾਇੰਟੀਸਟ ਡਾ. ਵਿਨੋਦ ਕਰਾਰ ਵੱਲੋਂ ਕੀਤਾ ਗਿਆ।
ਡਾ. ਕਰਾਰ ਨੇ 2047 ਤਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪਿਛਲੇ ਇੱਕ ਦਹਾਕੇ ਵਿਚ ਭਾਰਤ ਦੇ ਬੂਨਿਆਦੀ ਢਾਂਚੇ ਦੇ ਵਿਕਾਸ ’ਤੇ ਬੋਲਦੇ ਹੋਏ ਕਿਹਾ ਕਿ ਪਿਛਲੇ ਇੱਕ ਦਹਾਕੇ ਵਿਚ ਸਾਡੇ ਪਹਾੜੀ ਇਲਾਕਿਆਂ ਵਿਚ 4 ਤੇ 6 ਲੇਨ ਵਾਲੇ ਰਾਜ ਮਾਰਗਾਂ ਦਾ ਨਿਰਮਾਣ ਕਰਵਾਇਆ ਗਿਆ ਹੈ।ਇਨ੍ਹਾਂ ਵਿਚ ਕਈ ਮਾਰਗ ਅਜਿਹੇ ਵੀ ਹਨ ਜਿਥੇ ਹਵਾਈ ਜਹਾਜ ਵੀ ਉਤਰ ਸਕਦੇ ਹਨ। ਸਾਡਾ ਰੋਡ ਨੈੱਟਵਰਕ ਇੰਨਾ ਜ਼ਿਆਦਾ ਸ਼ਾਨਦਾਰ ਹੈ ਕਿ ਆਉਣ ਜਾਣ ਲਈ ਘੱਟ ਸਮਾਂ ਲੱਗਣ ਦੇ ਨਾਲ ਢੋਆ ਢੂਆਈ ਵੀ ਅਸਾਨ ਹੋ ਗਈ ਹੈ।ਇਸ ਤੋਂ ਇਲਾਵਾ, ਨਵੇਂ ਪੂਲਾਂ ਨੇ ਵੀ ਕੂਨੈਕਟੀਵਿਟੀ ਨੂੰ ਅਸਾਨ ਕਰ ਦਿੱਤਾ ਹੈ। ਪਹਿਲੀ ਮੰਜ਼ਿਲ ’ਤੇ ਸੜਕ ਤੇ ਉਸ ਦੇ ਨਾਲ ਹੀ ਮੈਟਰੋ ਲਾਇਨਾਂ ਵਿੱਛੀਆਂ ਹੋਈਆਂ ਹਨ, ਜਿਸ ਨਾਲ ਸ਼ਹਿਰੀ ਰੋਡ ਟਰਾਂਸਪੋਰਟੇਸ਼ਨ ਵਿਚ ਕ੍ਰਾਂਤੀ ਆ ਗਈ ਹੈ।ਅਜਿਹੇ ਮਜ਼ਬੂਤ ਬੁਨਿਆਦੀ ਢਾਂਚੇ ਨਾਲ ਉਦਯੋਗ ਵੀ ਤੇਜ਼ੀ ਨਾਲ ਅੱਗੇ ਵੱਧਣ ਲਈ ਤਿਆਰ ਹਨ, ਕਿਉਂਕਿ ਬਿਹਤਰ ਟ੍ਰਾਂਸਪੋਰਟ ਲੌਜਿਸਟਿਕਸ ਭਾਰਤ ਦੇ ਆਰਥਿਕ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਦੋਂ ਤੱਕ ਤੁਹਾਡੇ ਕੋਲ ਚੰਗਾ ਬੁਨਿਆਦੀ ਢਾਂਚਾ ਨਹੀਂ ਹੋਵੇਗਾ ਤਾਂ ਕੋਈ ਵੀ ਵਿਦੇਸ਼ੀ ਕੰਪਨੀ ਸਾਡੇ ਦੇਸ਼ ਵਿਚ ਨਿਵੇਸ਼ ਨਹੀਂ ਕਰੇਗੀ।
ਡਾ. ਕਰਾਰ ਨੇ ਕਿਹਾ ਕਿ ਭਾਰਤ ਰੋਡ ਅਤੇ ਟਰਾਂਸਪੋਰਟੇਸ਼ਨ ਵਿਚ ਪਰਿਵਰਤਨਸ਼ੀਲ ਬਦਲਾਅ ਵਿਚੋਂ ਲੰਘ ਰਿਹਾ ਹੈ, ਜਿਸ ਦੀ ਅਗੁਵਾਈ ਸੈਂਟਰ ਰੋਡ ਰਿਸਚਰ ਇੰਸਟੀਟਿਊਟ (ਸੀਆਰਆਰਆਈ) ਕਰ ਰਿਹਾ ਹੈ ਅਤੇ ਭਾਰਤ ਵਿਚ ਸੜਕ ਕਾਂਗਰਸ ਤੇ ਟਰਾਂਸਪੋਰਟ ਮੰਤਰਾਲੇ ਵੱਲੋਂ ਇਸ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ। ਇਸ ਵਿਕਾਸ ਵਿਚ ਸਨਲਾਈਟ-ਰੀਡਾਇਰੈਕਸ਼ਨ ਟੈਕਨਾਲੋਜੀ, ਸਟੀਲ ਸਲੈਗ ਵਰਗੀਆਂ ਸਵਦੇਸ਼ੀ ਮਟੀਰੀਅਲ ਦਾ ਪ੍ਰਯੋਗ ਅਤੇ ਸਪੈਸ਼ਲ ਪਰਪਜ਼ ਗੌਰਮਿੰਟ (ਐੱਸਪੀਜੀ) ਡਰਾਈਵਿੰਗ ਦੀ ਸਿਖਲਾਈ ਲਈ ਡਰਾਈਵਿੰਗ ਸਿਮੂਲੇਟਰ ਵਰਗੀ ਨਵੀਨਤਾ ਨੂੰ ਸ਼ਾਮਲ ਕੀਤਾ ਗਿਆ ਹੈ। ਅਜਿਹੇ ਉਪਰਾਲੇ ਬੁਨਿਆਦੀ ਢਾਂਚੇ ਦੀ ਖੋਜ ਤੇ ਵਿਕਾਸ ਵਿਚ ਆਤਮ ਨਿਰਭਰਤਾ ਨੂੰ ਉਤਸ਼ਾਹਿਤ ਕਰ ਰਹੇ ਹਨ।
ਡਾ. ਕਰਾਰ ਨੇ ਆਖਿਆ ਕਿ ਭਾਰਤ ਵਿਚ ਸਿਵਲ ਇੰਜੀਨੀਅਰਿੰਗ ਦਾ ਭਵਿੱਖ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਉਦਾਹਰਣ ਦੇ ਤੌਰ ’ਤੇ ਪੂਲ ਨਿਰਮਾਣ ਦੇ ਬਣੇ ਹੋਏ ਢਾਂਚੇ ਨੂੰ ਦੂਜੀ ਥਾਂ ’ਤੇ ਸ਼ਿਫਟ ਕਰ ਕੇ ਬਣਾਇਆ ਜਾ ਰਿਹਾ ਹੈ, ਜਿਸ ਨਾਲ ਇਮਾਰਤਾਂ ਦੇ ਨਿਰਮਾਣ ਬਹੁਤ ਤੇਜੀ ਨਾਲ ਹੋ ਰਿਹਾ ਹਨ।ਇਸ ਦੇ ਨਾਲ ਹੀ, ਸਟੀਲ ਫਾਇਬਰ, ਵਿਸ਼ੇਸ਼ ਗਲਾਸ, ਕੋਟਿੰਗਸ ਤੇ ਟਿਕਾਊ ਤਕਨਾਲੋਜੀ ਵਰਗੀਆਂ ਉਨਤ ਮਟੀਰੀਅਲ ਦਾ ਪ੍ਰਯੋਗ ਵੀ ਵੱਧ ਰਿਹਾ ਹੈ। ਪੈਟਰੋਲੀਅਮ ਉਤਪਾਦ ਬਿਟੂਮੈਨ ਨੂੰ ਅੰਸ਼ਕ ਤੌਰ ’ਤੇ ਬਾਇਓ ਮਟੀਰੀਅਲ ਵਿਚ ਬਦਲਣ ਲਈ ਮਹੱਤਵਪੂਰਨ ਖੋਜ ਕੀਤੀ ਗਈ ਹੈ, ਜਿਸ ਵਿਚ 30 ਤੋਂ 40 ਪ੍ਰਤੀਸ਼ਤ ਤੱਕ ਤਬਦੀਲੀ ਪ੍ਰਾਪਤ ਕੀਤੀ ਹੈ। ਅਸੀਂ ਹੁਣ ਵਿਸ਼ੇਸ਼ ਇਨੋਵੇਸ਼ਨ ਦੀ ਵਰਤੋਂ ਕਰ ਕੇ ਕੰਕਰੀਟ ਤੇ ਮਲਬੇ ਦੀ ਮੁੜ ਵਰਤੋਂ ਕਰ ਸਕਦੇ ਹਾਂ, ਜਿਸ ਨਾਲ ਬੁਨਿਆਦੀ ਢਾਂਚੇ ਦਾ ਵਿਕਾਸ ਤੇਜ਼ੀ ਨਾਲ ਤਾਂ ਹੁੰਦਾ ਹੈ ਤੇ ਉਹ ਵਾਤਾਵਰਣ ਲਈ ਵੀ ਲਾਹੇਵੰਦ ਹੈ।ਸਟੀਲ ਦੇ ਵੇਸਟ ਮਟੀਰੀਅਲ ਤੋਂ ਅਸੀਂ ਲਗਭਗ 12 ਕਿਲੋਮੀਟਰ ਸੜਕਾਂ ਦੇ ਸਫਲਤਾਪੂਰਵਕ ਨਿਰਮਾਣ ਕੀਤਾ ਹੈ। ਇਹ ਸੜਕਾਂ ਜਿਥੇ ਭਾਰੀ ਵਾਹਨਾਂ ਨੂੰ ਸਹਿਣ ਕਰ ਸਕਦੀਆਂ ਹਨ ਤੇ ਇਸ ਪ੍ਰਕਿ੍ਰਆ ਨਾਲ ਲਾਗਤ ਵੀ ਘੱਟ ਲੱਗਦੀ ਹੈ। ਸਟੀਲ ਵੇਸਟ ਮਟੀਰੀਅਲ ਦੀ ਵਰਤੋਂ ਨਾਲ ਕੁਦਰਤੀ ਸਾਧਨਾਂ ’ਤੇ ਨਿਰਭਰਤਾ ਵੀ ਘੱਟਦੀ ਹੈ। ਵਰਤਮਾਨ ਸਮੇਂ ਵਿਚ ਅਸੀਂ ਇਸੇ ਤਕਨਾਲੋਜੀ ਦਾ ਪ੍ਰਯੋਗ ਕਰ ਕੇ ਯੂਐੱਸਏ ਵਿਚ ਲਗਪਗ 10 ਕਿਲੋਮੀਟਰ ਸੜਕਾਂ ਦਾ ਨਿਰਮਾਣ ਕਰਵਾ ਰਹੇ ਹਾਂ, ਜੋ ਇਸ ਦੇ ਅੰਤਰਰਾਸ਼ਟਰੀ ਪੱਧਰ ’ਤੇ ਉਨਤੀ ਦੇ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ। ਇਸ ਤਕਨਾਲੋਜੀ ਦੀ ਸ਼ਲਾਘਾ ਪ੍ਰਧਾਨ ਮੰਤਰੀ ਵੱਲੋਂ ਵੀ ਕੀਤੀ ਗਈ ਹੈ, ਜੋ ਸੀਐੱਸਆਈਆਰ ਦੇ ਪ੍ਰਧਾਨ ਵੀ ਹਨ।
ਇਸ ਅੰਤਰਰਾਸ਼ਟਰੀ ਕਾਨਫਰੰਸ ਦਾ ਮੁੱਖ ਮੰਤਵ ਸਿਵਲ ਇੰਜੀਨੀਅਰਿੰਗ ਦੇ ਖੇਤਰ ਲਈ ਤਿਆਰ ਹੋ ਰਹੇ ਵਿਦਿਆਰਥੀਆਂ ਨੂੰ ਦੁਨੀਆ ਭਰ ਦੇ ਸਿਵਲ ਇੰਜੀਨੀਅਰਿੰਗ ਦੇ ਮਾਹਿਰਾਂ ਨਾਲ ਮਿਲਣ ਦਾ ਮੌਕਾ ਪ੍ਰਦਾਨ ਕਰਨਾ ਸੀ।ਇਸ ਦੇ ਨਾਲ ਹੀ ਸਿਵਲ ਇੰਜੀਨੀਅਰਿੰਗ ਦੇ ਖੇਤਰ ਵਿਚ ਨਵੀਂਆਂ ਖੋਜਾ ਤੇ ਤਕਨੀਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਬਾਰੇ ਸੀ। ਕਾਨਫਰੰਸ ਦੌਰਾਨ ਵਿਦਿਆਰਥੀਆਂ, ਫ਼ੈਕਲਟੀ ਮੈਂਬਰਾਂ, ਸਿੱਖਿਆ ਸ਼ਾਸਤਰੀਆਂ ਤੇ ਖੋਜਾਰਥੀਆਂ ਵੱਲੋਂ 450 ਵੱਧ ਖੋਜ ਪੱਤਰ ਪੜ੍ਹਨ ਲਈ ਦਰਜ ਕਰਵਾਏ ਗਏ ਸਨ, ਜਿਨ੍ਹਾਂ ਵਿਚੋਂ 150 ਦੇ ਕਰੀਬ ਖੋਜ ਪੱਤਰਾਂ ਦੀ ਚੋਣ ਕੀਤੀ ਗਈ।ਇਹ ਖੋਜ਼ ਪੱਤਰ ਅੰਤਰਰਾਸ਼ਟਰੀ ਤੇ ਦੇਸ਼ ਭਰ ਦੀਆਂ ਐੱਨਆਈਟੀਜ਼, ਆਈਆਈਟੀਜ਼ ਤੇ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਖੋਜਾਰਥੀਆਂ, ਸਿੱਖਿਆ ਸ਼ਾਸਤਰੀਆਂ ਤੇ ਫੈਕਲਟੀ ਮੈਂਬਰਾਂ ਨਾਲ ਸਬੰਧਤ ਸਨ।
ਕਾਨਫ਼ਰੰਸ ’ਚ ਹਿੱਸਾ ਲੈਣ ਵਾਲਿਆਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਭਾਰਤ ਅਤੇ ਵਿਦੇਸ਼ਾਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਤੋਂ ਪੁੱਜੇ ਮੁੱਖ ਮਹਿਮਾਨਾਂ ਦਾ ਚੰਡੀਗੜ੍ਹ ਯੂਨੀਵਰਸਿਟੀ ਦੀ ਮੈਨੇਜਮੈਂਟ ਵੱਲੋਂ ਸਵਾਗਤ ਕੀਤਾ ਗਿਆ।ਇਨ੍ਹਾਂ ਵਿਚ ਸੈਂਟਰ ਰੋਡ ਰਿਸਰਚ ਇੰਸਟੀਟਿਊਟ, ਨਵੀਂ ਦਿੱਲੀ ਦੇ ਚੀਫ ਸਾਇੰਟੀਸਟ ਡਾ. ਵਿਨੋਦ ਕਰਾਰ ਤੋਂ ਇਲਾਵਾ, ਸਕੂਲ ਆਫ਼ ਜਿਓਗਰਾਫੀ, ਅਰਥ ਐਂਡ ਇੰਨਵਾਇਰਮੈਂਟਲ ਸਾਇੰਸਸ, ਯੂਨੀਵਰਸਿਟੀ ਆਫ਼ ਬਰਮਿੰਗਮ, ਐਡਜਬਾਸਟਨ, ਯੂਨਾਈਟਿਡ ਕਿੰਗਡਮ ਤੋਂ ਡਾ. ਚਾਂਦਨੀ ਠਾਕੁਰ, ਡਿਪਾਰਟਮੈਂਟ ਆਫ਼ ਅਰਬਨ ਐਂਡ ਰੀਜਨਲ ਪਲਾਨਿੰਗ, ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਦਾ ਬਿਲਟ ਇੰਨਵਾਇਰਮੈਂਟ, ਯੂਨੀਵਰਸਿਟੀ ਆਫ਼ ਜੋਹਾਨਸਬਰਗ, ਗੋਟੇਂਗ, ਸਾਊਥ ਅਫ਼ਰੀਕਾ ਤੋਂ ਡਾ.ਅਰਬਿੰਦੋ ਓਗਰਾ, ਨੈਸ਼ਨਲ ਇੰਸਟੀਟਿਊਟ ਆਫ਼ ਟੈਕਨਾਲੋਜੀ, ਹਮੀਰਪੁਰ, ਹਿਮਾਚਲ ਪ੍ਰਦੇਸ਼ ਦੇ ਪ੍ਰੋ. ਡਾ. ਰਵੀ ਕੁਮਾਰ ਸ਼ਰਮਾ, ਐੱਲਐਂਡਟੀ ਦੇ ਅਸਿਸਟੈਂਟ ਕੰਸਟ੍ਰਕਸ਼ਨ ਮੈਨੇਜ਼ਰ ਇੰਜੀਨੀਅਰ ਰਾਹੁਲ ਕੁਮਾਰ ਮਹਾਜਨ, ਸਿਵਲ ਇੰਜੀਨੀਅਰਿੰਗ ਡਿਪਾਰਟਮੈਂਟ ਆਈਆਈ ਰੂੜਕੀ, ਉਤਰਾਖੰਡ ਦੇ ਡਾ. ਅਜੰਤਾ ਗੋਸਵਾਮੀ ਅਤੇ ਸੀਨੀਅਰ ਜੀਓਟੈਕਨੀਕਲ ਡਿਜ਼ਾਇਨ ਇੰਜੀਨੀਅਰ ਡਾ. ਅਵਿਨਾਸ਼ ਭਾਰਦਵਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਕਾਨਫਰੰਸ ਦੌਰਾਨ ਸਕੂਲ ਆਫ਼ ਜਿਓਗਰਾਫੀ, ਅਰਥ ਐਂਡ ਇੰਨਵਾਇਰਮੈਂਟਲ ਸਾਇੰਸਸ, ਯੂਨੀਵਰਸਿਟੀ ਆਫ਼ ਬਰਮਿੰਗਮ, ਐਡਜਬਾਸਟਨ, ਯੂਨਾਈਟਿਡ ਕਿੰਗਡਮ ਤੋਂ ਪੋਸਟਡਾਕਟਰਲ ਰਿਸਰਚਰ, ਡਾ. ਚਾਂਦਨੀ ਠਾਕੁਰ ਨੇ ਭਾਰਤ ਵਿਚ ਅਲ ਨੀਨੋ ਘਟਨਾਵਾਂ ਦੇ ਕਾਰਨ ਜਲਵਾਯੂ ਪਰਿਵਰਤਨਸ਼ੀਲ ਦੇ ਮਾਡਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿਚ ਮੌਸਮੀ ਤਬਦੀਲੀਆਂ ਕਾਰਨ ਹੜਾਂ ਤੇ ਹੋਰ ਘਟਨਾਵਾਂ ਵਿਚ ਭਾਰੀ ਵਾਧਾ ਹੋਇਆ ਹੈ। ਲੰਬੇ ਸਮੇਂ ਤੱਕ ਸਥਿਰਤਾ ਲਈ ਅਜਿਹੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਜ਼ਰੂਰੀ ਹੈ ਤਾਂ ਜੋ ਅਜਿਹੀਆਂ ਸਮੱਸਿਆਵਾਂ ਨਾਲ ਹੱਲ ਕਰ ਸਕੀਏ।ਸਿਵਲ ਇੰਜੀਨੀਅਰਾਂ ਨੂੰ ਸ਼ਹਿਰੀ ਬੁਨਿਆਦੀ ਢਾਂਚੇ ਜਾਂ ਕਿਸੇ ਵੀ ਸਿਵਲ ਇੰਜੀਨੀਅਰਿੰਗ ਪ੍ਰਾਜੈਕਟਾਂ ਨੂੰ ਡਿਜਾਇਨ ਕਰਨ ਤੇ ਬਣਾਉਣ ਵੇਲੇ ਵਾਤਾਵਰਣ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਬੁਨਿਆਦੀ ਢਾਂਚੇ ਦੀ ਯੋਜਨਾਬੰਦੀ ਨਾਲ ਇਨ੍ਹਾਂ ਘਟਨਾਵਾਂ ਦਾ ਅੰਦਾਜ਼ਾ ਲਗਾਉਣਾ ਤੇ ਤਿਆਰੀ ਕਰਨਾ ਮਹੱਤਵਪੂਰਨ ਹੈ, ਕਿਉਂਕਿ ਇਹ ਨਾ ਸਿਰਫ ਮਨੁੱਖੀ ਜੀਵਨ ਲਈ ਨਹੀਂ ਬਲਕਿ ਬੁਨਿਆਦੀ ਢਾਂਚੇ ਦੇ ਖਤਰੇ ਨੂੰ ਦਰਸਾਉਂਦੇ ਹਨ।ਇਸ ਲਈ ਅਜਿਹੀਆਂ ਘਟਨਾਵਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਦੂਰਦਰਸ਼ੀ ਯੋਜਨਾ ਬਣਾਉਣੀ ਜਰੂਰੀ ਹੈ।
ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਦਾ ਬਿਲਟ ਇੰਨਵਾਇਰਮੈਂਟ, ਯੂਨੀਵਰਸਿਟੀ ਆਫ਼ ਜੋਹਾਨਸਬਰਗ, ਗੋਟੇਂਗ, ਸਾਊਥ ਅਫ਼ਰੀਕਾ ਦੇ ਸੀਨੀਅਰ ਲੈਕਚਰਾਰ ਡਾ.ਅਰਬਿੰਦੋ ਓਗਰਾ ਨੇ ਸਮਾਰਟ ਸਿਟੀਜ਼ ਅਤੇ ਅਰਬਨ ਪਲਾਨਿੰਗ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਸੱਚਮੁੱਚ ਉਤਸ਼ਾਹਜਨਕ ਹੈ ਕਿ ਭਾਰਤ ਹੁਣ ਇੱਕ ਵਿਸ਼ਵ ਆਰਥਿਕ ਸ਼ਕਤੀ ਹੈ। ਭਾਰਤ ਨੂੰ ਇੱਕ ਵਿਸ਼ਵ ਆਰਥਿਕ ਸ਼ਕਤੀ ਦੇ ਰੂਪ ਵਿੱਚ ਉਭਰਦੇ ਹੋਏ ਵੇਖਣਾ ਸੱਚਮੁੱਚ ਉਤਸ਼ਾਹਜਨਕ ਹੈ। ਤੇਜ਼ੀ ਨਾਲ ਸ਼ਹਿਰੀਕਰਨ ਦੇ ਨਾਲ, ਸ਼ਹਿਰੀ ਕੇਂਦਰ ਵੱਧ ਤੋਂ ਵੱਧ ਆਰਥਿਕ ਗਤੀਵਿਧੀਆਂ ਦੇ ਕੇਂਦਰ ਬਿੰਦੂ ਬਣ ਰਹੇ ਹਨ।ਹਾਲ ਹੀ ਦੇ ਸਾਲਾਂ ਵਿੱਚ, ਭਾਰਤ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ, ਜਿਸ ਵਿੱਚ ਵੱਡੇ ਪੱਧਰ ’ਤੇ ਪ੍ਰਗਤੀ ਹੋਈ ਹੈ ਅਤੇ ਕਈ ਖੇਤਰਾਂ ਵਿੱਚ ਮਜ਼ਬੂਤ ਤਾਲਮੇਲ ਹੈ। ਤਕਨੀਕੀ ਏਕੀਕਰਣ ਦੀ ਅਥਾਂਹ ਸੰਭਾਵਨਾ ਹੈ ਅਤੇ ਭਾਰਤ ਦਾ ਅਨੁਭਵ ਵਿਸ਼ਵ ਭਾਈਚਾਰੇ ਨੂੰ ਕੀਮਤੀ ਦਿ੍ਰਸ਼ਟੀਕੋਣ ਪ੍ਰਦਾਨ ਕਰ ਸਕਦਾ ਹੈ। ਭਾਰਤ 2047 ਤੱਕ ’ਵਿਕਸਿਤ ਭਾਰਤ’ ਦੇ ਦਿ੍ਰਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ। ਇਹ ਸਰਕਾਰ ਦੇ ਧਿਆਨ ਵਿੱਚ ਸਪੱਸ਼ਟ ਹੈ ਤੇ ਖ਼ਾਸਕਰ ਬੁਨਿਆਦੀ ਢਾਂਚੇ ਅਤੇ ਸੜਕਾਂ ਦੇ ਵਿਕਾਸ ਵਿੱਚ-ਜਿੱਥੇ ਰਾਸ਼ਟਰੀ ਪੱਧਰ ਤੋਂ ਲੈ ਕੇ ਸਥਾਨਕ ਪੱਧਰ ਤੱਕ ਪ੍ਰਗਤੀ ਦਿਖਾਈ ਦੇ ਰਹੀ ਹੈ। ਅਸੀਂ ਲਗਾਤਾਰ ਮੁਕੰਮਲ ਹੋਏ ਪ੍ਰੋਜੈਕਟਾਂ ਦੇ ਉਦਘਾਟਨ ਦੇਖ ਰਹੇ ਹਾਂ ਜਿਨ੍ਹਾਂ ਵਿੱਚ ਅਤਿ ਆਧੁਨਿਕ ਅਤੇ ਨਵੀਨਤਮ ਪੀੜ੍ਹੀ ਦੀ ਤਕਨਾਲੋਜੀ ਹੈ।
ਕੈਪਸ਼ਨ
ਡਾ. ਵਿਨੋਦ ਕਰਾਰ, ਚੀਫ਼ ਸਾਇੰਟਿਸਟ, ਸੈਂਟਰਲ ਰੋਡ ਰਿਸਰਚ ਇੰਸਟੀਚਿਊਟ, ਨਵੀਂ ਦਿੱਲੀ, ਚੰਡੀਗੜ੍ਹ ਯੂਨੀਵਰਸਿਟੀ ਵਿੱਚ ਆਯੋਜਿਤ ਅਗਰਣੀ ਡਿਜ਼ਾਈਨ ਨਵੋਨਮਾਂ ਦੇ ਨਾਲ ਸ਼ਹਿਰੀ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ ਹੋਈ ਅੰਤਰਰਾਸ਼ਟਰੀ ਕਾਨਫਰੰਸ (BUILD-2025) ਵਿੱਚ ਭਾਰਤ ਵਿੱਚ ਸੜਕ ਅਤੇ ਆਵਾਜਾਈ ਇੰਜੀਨੀਅਰਿੰਗ ਤਕਨਾਲੋਜੀਆਂ ਦੇ ਰੁਝਾਨਾਂ ਬਾਰੇ ਇੱਕ ਸੈਸ਼ਨ ਦੌਰਾਨ ਗੱਲ ਕਰਦੇ ਹੋਏ।
ਕੈਪਸ਼ਨ
ਡਾ. ਵਿਨੋਦ ਕਰਾਰ, ਚੀਫ਼ ਸਾਇੰਟਿਸਟ, ਸੈਂਟਰਲ ਰੋਡ ਰਿਸਰਚ ਇੰਸਟੀਚਿਊਟ ਅਤੇ ਡਾ. ਅਰਬਿੰਦੋ ਓਗਰਾ, ਸੀਨੀਅਰ ਲੈਕਚਰਰ, ਫੈਕਲਟੀ ਆਫ਼ ਇੰਜੀਨੀਅਰਿੰਗ ਅਤੇ ਬਿਲਟ ਇਨਵਾਇਰਨਮੈਂਟ, ਜੋਹਾਨਸਬੁਰਗ ਯੂਨੀਵਰਸਿਟੀ, ਦੱਖਣ ਅਫ਼ਰੀਕਾ, ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ‘ਬਿਲਡਿੰਗ ਅਰਬਨ ਇੰਫਰਾਸਟਰਕਚਰ ਵਿਦ ਲੀਡਿੰਗ ਡਿਜ਼ਾਈਨ ਇਨੋਵੇਸ਼ਨਸ - (BUILD 2025)’ ਦੌਰਾਨ।