ਪ੍ਰੀ ਪ੍ਰਾਇਮਰੀ ਐਸੋਸੀਏਟ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 29 ਮਈ 2025: ਪ੍ਰੀ ਪ੍ਰਾਇਮਰੀ ਐਸੋਸੀਏਟ ਅਧਿਆਪਕ ਯੂਨੀਅਨ ਪੰਜਾਬ ਨੇ ਆਪਣੀਆਂ ਮੰਗਾਂ ਤੇ ਮਸਲਿਆਂ ਲਈ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਮੰਗ ਪੱਤਰ ਦਿੱਤੇ ਗਏ। ਸੂਬਾ ਕਨਵੀਨਰ ਦਵਿੰਦਰ ਸਿੰਘ ਸੰਧੂ ਅਤੇ ਹਰਪ੍ਰੀਤ ਕੌਰ ਜਲੰਧਰ ਨੇ ਐਲਾਨ ਕੀਤਾ ਹੈ ਕਿ ਲੁਧਿਆਣਾ ਵਿਖੇ 8 ਜੂਨ ਦਿਨ ਐਤਵਾਰ ਨੂੰ ਇੱਕ ਮਹਾਂ ਰੈਲੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਰੈਲੀ ਦਾ ਮੁੱਖ ਮਕਸਦ ਸੀਐਸਆਰ ਰੂਲ ਲਾਗੂ ਕਰਵਾ ਕੇ ਇੱਕ ਪੱਕਾ ਗ੍ਰੇਡ ਪੇਅ ਲਾਗੂ ਕਰਵਾਉਣਾ ਮੈਡੀਕਲ ਅਤੇ ਐਕਸ ਗਰੇਸ਼ੀਆ ਗਰੈਚਟੀ ਆਦਿ ਸਹੂਲਤਾਂ ਅਤੇ ਪੋਲਿਸੀ ਤੋ ਵਾਂਝੇ ਰਹਿੰਦੇ 107 ਸਾਥੀਆਂ ਨੂੰ ਲੁਧਿਆਣਾ ਜਿਮਨੀ ਚੋਣ ਦੌਰਾਨ ਹੀ ਆਰਡਰ ਦਿਵਾਉਣਾ ਹੋਵੇਗਾ।
ਉਨ੍ਹਾਂ ਸਮੂਹ ਸਾਥੀਆਂ ਨੂੰ 8 ਜੂਨ ਦਿਨ ਐਤਵਾਰ ਨੂੰ ਚੱਤਰ ਸਿੰਘ ਪਾਰਕ ਨਜ਼ਦੀਕ ਬੱਸ ਸਟੈਂਡ ਲੁਧਿਆਣਾ ਵਿਖੇ 11:30 ਵਜੇ ਪੁੱਜ ਪੁੱਜਣ ਦੀ ਅਪੀਲ ਕੀਤੀ। ਮਨਦੀਪ ਸਿੰਘ ਬੰਗੀ ਨੇ ਸੰਘਰਸ਼ੀ ਸਾਥੀਆਂ ਕਿਹਾ ਕਿ ਆਪਣਾ ਇੱਕਠ ਹੀ ਸਾਰਿਆਂ ਦਾ ਭਵਿੱਖ ਤਹਿ ਕਰੇਗਾ । ਇਸ ਮੌਕੇ ਵੀਰਪਾਲ ਸਿੰਘ, ਸੋਨੀ ਸਿੰਘ ਅਤੇ ਸਤਿੰਦਰ ਸਿੰਘ ਕੰਗ ਆਦਿਹਾਜ਼ਰ ਸਨ।