ਰਾਜਨੀਤਿਕ ਹੋਰਡਿੰਗਾਂ/ਫਲੈਕਸਾਂ 'ਤੇ ਪ੍ਰਕਾਸ਼ਕ/ਪ੍ਰਿੰਟਰ ਦਾ ਨਾਮ ਜ਼ਰੂਰ ਹੋਵੇ - ਜ਼ਿਲ੍ਹਾ ਚੋਣ ਅਫ਼ਸਰ
ਸੁਖਮਿੰਦਰ ਭੰਗੂ
ਲੁਧਿਆਣਾ, 28 ਮਈ 2025 - ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਸਾਰੇ ਰਾਜਨੀਤਿਕ ਹੋਰਡਿੰਗਾਂ/ਫਲੈਕਸਾਂ 'ਤੇ ਪ੍ਰਕਾਸ਼ਕ ਅਤੇ ਪ੍ਰਿੰਟਰ ਦਾ ਨਾਮ ਛਪਿਆ ਹੋਣਾ ਚਾਹੀਦਾ ਹੈ।
ਸਥਾਨਕ ਸਵੈ-ਸਰਕਾਰ/ਨਗਰ ਨਿਗਮ ਅਧਿਕਾਰੀਆਂ ਦੁਆਰਾ ਨਿਯੰਤਰਿਤ ਥਾਵਾਂ 'ਤੇ ਚੋਣ ਨਾਲ ਸਬੰਧਤ ਹੋਰਡਿੰਗ ਲਗਾਉਣ ਸੰਬੰਧੀ ਨਵੀਨਤਮ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ, ਜ਼ਿਲ੍ਹਾ ਚੋਣ ਅਫ਼ਸਰ ਜੈਨ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਹੋਰਡਿੰਗਾਂ ਸਮੇਤ ਚੋਣ ਨਾਲ ਸਬੰਧਤ ਸਾਰੀ ਛਪੀ ਹੋਈ ਸਮੱਗਰੀ 'ਤੇ ਪ੍ਰਿੰਟਰਾਂ ਅਤੇ ਪ੍ਰਕਾਸ਼ਕਾਂ ਦੀ ਸਪੱਸ਼ਟ ਪਛਾਣ ਲਾਜ਼ਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਰ.ਪੀ. ਐਕਟ 1951 ਦੀ ਧਾਰਾ 127-ਏ ਦੇ ਅਨੁਸਾਰ, ਪੈਂਫਲੇਟ/ਪੋਸਟਰ ਅਤੇ ਹੋਰ ਸਮੱਗਰੀ ਦੇ ਚੇਹਰੇ 'ਤੇ ਪ੍ਰਕਾਸ਼ਕ ਦਾ ਨਾਮ ਅਤੇ ਪਤਾ ਪ੍ਰਕਾਸ਼ਤ ਕਰਨਾ ਲਾਜ਼ਮੀ ਹੈ।
ਜ਼ਿਲ੍ਹਾ ਚੋਣ ਅਫ਼ੇਰ ਜੈਨ ਨੇ ਸਾਰੇ ਅਧਿਕਾਰੀਆਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਪ੍ਰਿੰਟਿੰਗ ਮਸ਼ੀਨਾਂ ਦੇ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣਾਂ ਨਾਲ ਸਬੰਧਤ ਫਲੈਕਸ-ਹੋਰਡਿੰਗਾਂ, ਬੈਨਰਾਂ, ਪੋਸਟਰਾਂ, ਪੈਂਫਲੇਟਾਂ ਆਦਿ 'ਤੇ ਪ੍ਰਿੰਟਰ ਅਤੇ ਪ੍ਰਕਾਸ਼ਕ ਦਾ ਨਾਮ ਅਤੇ ਪਤਾ ਛਪਵਾਉਣਾ ਯਕੀਨੀ ਬਣਾਉਣ।