ਆਪ ਸਰਕਾਰ ਵੱਲੋਂ ਲੋਕ ਲੁਭਾਊ ਸਕੀਮਾਂ ਦੇ ਨਾਂ ਹੇਠ 2027 ਦੇ ਚੋਣ ਮੈਦਾਨ ਲਈ ਇੱਕ ਸਟੰਟ ਖੇਡਿਆ ਜਾ ਰਿਹਾ ਹੈ: - ਪੁਨੀਤ ਬਾਵਾ
ਗੁਰਪ੍ਰੀਤ ਸਿੰਘ ਜਖਵਾਲੀ
ਫ਼ਤਹਿਗੜ੍ਹ ਸਾਹਿਬ 04 ਮਾਰਚ 2026:- ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਸੈੱਲ ਇੰਚਾਰਜ਼ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਪੁਨੀਤ ਬਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਮੇਰੀ ਰਸੋਈ' ਭਾਵ ਆਟਾ, ਦਾਲ, ਤੇਲ, ਅਤੇ ਹੋਰ ਨਿੱਕੀਆਂ ਵਸਤੂਆਂ ਦੇ ਨਾਂ 'ਤੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਗਰੀਬ ਵਰਗ ਨਾਲ ਧੋਖਾ ਕੀਤਾ ਜਾ ਰਿਹਾ ਹੈ। ਆਟਾ ਦਾਲ ਸਕੀਮ ਜਿਸ ਵਿੱਚ ਆਟਾ, ਦਾਲ, ਤੇਲ ਤੇ ਹੋਰ ਕੁਝ ਸਮਾਨ ਨਾਲ ਗਰੀਬ ਲੋਕਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਾਰੀਆਂ ਲੋਕ ਲੁਭਾਊ ਸਕੀਮਾਂ ਆਉਣ ਵਾਲੇ 2027 ਦੇ ਚੋਣ ਮੈਦਾਨ ਲਈ ਇੱਕ ਸਟੰਟ ਖੇਡਿਆ ਜਾ ਰਿਹਾ ਹੈ। ਹੁਣ ਪੰਜਾਬ ਸਰਕਾਰ ਦੇ ਸਿਰਫ ਨੌਂ ਮਹੀਨੇ ਤਕਰੀਬਨ ਬਾਕੀ ਰਹਿ ਗਏ ਹਨ। ਜੋ ਸਕੀਮ ਪਹਿਲਾਂ ਆਟਾ ਦਾਲ ਚੱਲਦੀ ਸੀ, ਇਹ ਸਾਡੇ ਮਰਹੂਮ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਚਲਾਈ ਹੋਈ ਸੀ ਅਤੇ ਲਾਕਡਾਊਨ ਤੋਂ ਬਾਅਦ ਇਹ ਸਰਕਾਰ ਭਗਵੰਤ ਸਿੰਘ ਮਾਨ ਨੇ ਬੰਦ ਕਰ ਦਿੱਤੀ ਗਈ। ਜੋ ਹੁਣ ਗਰੀਬ ਵਰਗ ਨੂੰ ਕਣਕ ਮਿਲਦੀ ਹੈ, ਉਹ ਸੈਂਟਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਸਿਰਫ਼ ਆਪਣਾ ਲੇਬਲ ਲਾ ਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਹ ਸਭ ਪਹਿਲਾਂ ਕਿਉਂ ਚਾਰ ਸਾਲ ਬੰਦ ਕਰ ਦਿੱਤੀ ਗਈ ਤੇ ਹੁਣ ਗਰੀਬ ਵਰਗ ਦੇ ਲੋਕਾਂ ਨਾਲ ਇਹ ਸਰਕਾਰ ਧੋਖਾ ਕਰ ਰਹੀ ਹੈ। ਪਹਿਲਾਂ ਕਿਹਾ ਸੀ ਕਿ ਬੀਬੀਆਂ ਨੂੰ 1000 ਰੁਪਿਆ ਮਹੀਨਾ ਦਿਆ ਕਰਾਂਗੇ, ਉਹ ਤਾਂ ਹੁਣ ਤੱਕ ਕੀਤਾ ਨਹੀਂ ਗਿਆ। ਮੈਂ ਸਾਡੇ ਪੰਜਾਬ ਦੇ ਲੋਕਾਂ ਨੂੰ ਇਹੋ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਰਕਾਰ ਦੀਆਂ ਝੂਠੀਆਂ ਗੱਲਾਂ ਵਿੱਚ ਨਾ ਆਇਆ ਜਾਵੇ, ਇਹਨਾਂ ਦੇ ਸ਼ਬਦੀ ਬਾਣ ਤੋਂ ਬਚਿਆ ਜਾਵੇ।
Click to Follow Babushahi Facebook page →