ਪੰਜਾਬ ਵਿੱਚ ਔਰਤਾਂ ਦੀ ਸਥਿਤ
ਜਗਰੂਪ ਕੌਰ
ਪੰਜਾਬ ਦਾ ਇੱਕ ਅਮੀਰ ਸੱਭਿਆਚਾਰ, ਵਿਰਾਸਤ, ਬਹਾਦਰੀ ਅਤੇ ਕੁਰਬਾਨੀ ਮਾਣ- ਮੱਤਾ ਇਤਿਹਾਸ ਹੈ। ਪੰਜਾਬ ਦੀਆਂ ਔਰਤਾਂ ਨੇ ਵੀ ਇਸ ਇਤਿਹਾਸਿਕ ਸਮੇਂ ਤੋਂ ਆਧੁਨਿਕ ਸਮੇਂ ਤੱਕ ਸਮਾਜ ਨੂੰ ਢਾਲਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਪੰਜਾਬ ਦੇ ਅੰਦਰ ਨਿਡਰ, ਬੁੱਧੀਮਾਨ ਅਤੇ ਪ੍ਰਭਾਵਸ਼ਾਲੀ ਔਰਤਾਂ ਦਾ ਅਮੀਰ ਇਤਿਹਾਸ ਹੈ। ਜਿਨਾਂ ਨੇ ਰਾਜਨੀਤੀ, ਸਹਿਤ,ਆਜ਼ਾਦੀ ਸੰਗਰਾਮ ਅਤੇ ਸਮਾਜ ਸੇਵਾ ਵਿੱਚ ਮਹੱਤਵਪੂਰਨ ਪ੍ਰਭਾਵ ਪਾਇਆ ਹੈ ਇਤਿਹਾਸਿਕ ਯੋਧੇ ਅਤੇ ਨੇਤਾ ਦੇ ਖੇਤਰ ਦੇ ਵਿੱਚ ਮਾਈ ਭਾਗੋ (ਮਾਤਾ ਭਾਗ ਕੌਰ ) ਜਿਨਾਂ ਨੇ 1705 ਈਸਵੀ ਵਿੱਚ ਮੁਗਲ ਦੇ ਵਿਰੁੱਧ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕੀਤੀ। ਮਹਾਰਾਣੀ ਜਿੰਦ ਕੌਰ( ਰਾਣੀ ਜਿੰਦਾ) ਉਨਾਂ ਨੇ ਬ੍ਰਿਟਿਸ਼ ਸਰਕਾਰ ਦਾ ਸਭ ਤੋਂ ਸਖਤ ਵਿਰੁੱਧ ਕੀਤਾ।
ਰਾਣੀ ਸਦਾ ਕੌਰ ਨੇ 18ਵੀਂ ਸਦੀ ਵਿੱਚ ਇੱਕ ਸ਼ਾਨਦਾਰ ਫੌਜੀ ਰਾਜਨੀਤਿਕ ਕਾਰ ਸਨ। ਬੀਬੀ ਸਾਹਿਬ ਕੌਰ ਨੇ ਮਹਾਰਾਜਿਆਂ ਤੇ ਬ੍ਰਿਟਿਸ਼ ਫੌਜਾਂ ਦੇ ਵਿਰੁੱਧ ਕੀਤਾ ਤੇ ਮਸ਼ਹੂਰ ਫੌਜਾਂ ਦੀ ਅਗਵਾਈ ਕੀਤੀ। ਗਦਰੀ ਗੁਲਾਬ ਕੌਰ, ਰਾਜਕੁਮਾਰੀ ਸੋਫੀਆ (ਮਹਾਰਾਜਾ ਦਲੀਪ ਸਿੰਘ ਦੀ ਪੋਤੀ). ਅੰਮ੍ਰਿਤਾ ਪ੍ਰੀਤਮ 20ਵੀਂ ਸਦੀ ਵਿੱਚ ਮੋਹਰੀ ਕਵਿਤਰੀ, ਨਾਵਲਕਾਰ ਅਤੇ ਨਿਬੰਧਕਾਰ ਪਹਿਲੇ ਪ੍ਰਮੁੱਖ ਮਹਿਲਾ ਪੰਜਾਬੀ ਲੇਖਕ ਮੰਨੇ ਜਾਂਦੇ ਹਨ। ਡਾਕਟਰ ਦਲੀਪ ਕੌਰ ਮਾਤਾ ਖੀਵੀ ਆਦਿ ਹੋਰ ਮਹਾਨ ਸ਼ਖਸ਼ੀਅਤਾਂ ਹਨ ਜਿਨਾਂ ਨੇ ਇਤਿਹਾਸਿਕ ਸਮੇਂ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਸਮਾਜ ਨੂੰ ਢਾਲਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਹਾਲਾਂਕਿ ਉਹਨਾਂ ਦੀ ਸਥਿਤੀ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਤੱਕ ਕਈਆਂ ਸਥਿਤੀਆਂ ਵਿੱਚ ਪਰਿਸਥਿਤੀਆਂ ਵਿੱਚੋਂ ਲੰਘਣਾ ਪਿਆ ਭਾਵ ਕਿ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਔਖੇ ਸਮੇਂ ਔਰਤਾਂ ਆਪਣੀ ਧਰਤੀ ਅਤੇ ਸਭਿਆਚਾਰ ਦੀ ਰੱਖਿਆ ਲਈ ਮਰਦਾਂ ਦੇ ਨਾਲ ਬਹਾਦਰੀ ਨਾਲ ਖੜੀਆਂ ਹਨ।ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੇ ਮਰਦਾਂ ਅਤੇ ਔਰਤਾਂ ਵਿਚਕਾਰ ਸਮਾਨਤਾ ਦਾ ਜ਼ੋਰਦਾਰ ਸਮਰਥਨ ਕੀਤਾ ਉਹਨਾਂ ਨੇ ਉਪਦੇਸ਼ ਦਿੱਤਾ ਕਿ ਔਰਤਾਂ ਸਮਾਜ ਵਿੱਚ ਬਰਾਬਰ ਸਤਿਕਾਰ ਅਤੇ ਮਾਨ ਦੀਆਂ ਹੱਕਦਾਰ ਹਨ ਅਜਿਹੀਆਂ ਪ੍ਰਗਤੀਸ਼ੀਲ ਸਿੱਖਿਆਵਾਂ ਦੇ ਬਾਵਜੂਦ ਸਮਾਜ ਵਿੱਚ ਕਈ ਅਸਮਾਨਤਾ ਨੂੰ ਜਨਮ ਦਿੱਤਾ। ਅਜੋਕੇ ਸਮੇਂ ਵਿੱਚ ਭਾਵੇਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਮਝਿਆ ਜਾਂਦਾ ਹੈ ਅਤੇ ਬਰਾਬਰ ਦੇ ਅਧਿਕਾਰ ਪ੍ਰਾਪਤ ਹਨ, ਪਰ ਜੇਕਰ ਜਮੀਨੀ ਪੱਧਰ ਤੇ ਦੇਖਿਆ ਜਾਵੇ ਤਾਂ ਅਸਲੀਅਤ ਵਿੱਚ ਜਮੀਨ ਅਸਮਾਨ ਦਾ ਫਰਕ ਹੈ।
2011 ਦੀ ਜਨਗਣਨਾ ਦੇ ਅਨੁਸਾਰ : ਪੰਜਾਬ ਦੀ ਜਨਗਣਨਾ 27743338 ਹੈ, ਜਿਸ ਔਰਤਾਂ ਦੀ ਗਿਣਤੀ 13 10 38 73, ਮਰਦਾਂ ਦੀ ਗਿਣਤੀ 14 63 9465, 13.1 ਮਿਲੀਅਨ ਪੰਜਾਬ ਵਿੱਚ ਔਰਤਾਂ ਦੀ ਗਿਣਤੀ ਹੈ।
2011 ਦੀ ਜਨ ਸੰਖਿਆ ਦੇ ਅਨੁਸਾਰ ਦੇ ਪੰਜਾਬ ਵਿੱਚ ਔਰਤਾਂ ਦੀ ਸਾਖਰਤਾ ਦੀ ਦਰ 70.73% ਸੀ ਜਦੋਂ ਕਿ ਮਰਦਾਂ ਦੀ ਸਾਖਰਤਾ 80.44% ਸੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਔਰਤਾਂ ਦੀ ਸਾਖਰਤਾ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 80.3% ਅਤੇ ਮਾਨਸਾ ਵਿੱਚ ਸਭ ਤੋਂ ਘੱਟ 55.7% ਸੀ। ਉੱਚ ਸਿੱਖਿਆ 2022-23 ਵਿੱਚ ਸਿੱਖਿਆ ਦੇ ਖੇਤਰ ਵਿੱਚ ਔਰਤਾਂ ਦੀ ਪ੍ਰਤੀਸ਼ਤ ਵਿੱਚ ਵਾਧਾ ਹੋਇਆ. ਤਰੱਕੀ ਦੇ ਬਾਵਜੂਦ ਮਹੱਤਵਪੂਰਨ ਅਸਮਾਨਤਾ ਬਰਕਰਾਰ ਹਨ।
ਖਾਸ ਕਰਕੇ ਅਨੁਸੂਚਿਤ ਜਾਤੀਆਂ ਦੀ ਔਰਤਾਂ ਜਿਨਾਂ ਦੀ ਸਾਖਰਤਾ ਦੀ ਦਰ ਗੈਰ ਅਨੁਸੂਚਿਤ ਔਰਤਾਂ 57.6% ਦੇ ਮੁਕਾਬਲੇ ਘੱਟ 31.03% ਹੈ ਪੰਜਾਬ ਸਰਕਾਰ ਔਰਤਾਂ ਦੀ ਸਮਾਜਿਕ ਆਰਥਿਕ ਨੂੰ ਬਿਹਤਰ ਬਣਾਉਣ ਦੇ ਲਈ ਸਿੱਖਿਆ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ ਖਾਸ ਕਰਕੇ ਅਨੁਸੂਚਿਤ ਜਾਤੀਆਂ ਦੀਆਂ ਲੜਕੀਆਂ ਨੂੰ ਉਤਸਾਹਿਤ ਕਰਨ ਲਈ ਸਿੱਖਿਆ ਦੇ ਖੇਤਰ ਵਿੱਚ ਮੁਢਲੀਆਂ ਸਹਾਇਤਾਵਾਂ ਦੀ ਜਰੂਰਤ ਹੈ ਕਿਸੇ ਔਰਤ ਦਾ ਸਮਾਜ ਵਿੱਚ ਯੋਗਦਾਨ ਆਤਮ ਨਿਰਭਰ, ਆਰਥਿਕ ਜੀਵਨ, ਰਾਜਨੀਤਿਕ ਖੇਤਰ ਵਿੱਚ ਯੋਗਦਾਨ ਪਾਉਣ ਉਸਦਾ ਸਿੱਖਿਅਤ ਹੋਣਾ ਬਹੁਤ ਜਰੂਰੀ ਹੈ।
ਪੰਜਾਬੀ ਔਰਤਾਂ ਆਰਥਿਕਤਾ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਨਿਭਾਉਂਦੀਆਂ ਹਨ। ਆਰਥਿਕ ਖੇਤਰ ਵਿੱਚ ਦੇਖਿਆ ਜਾਵੇ ਤਾਂ 2022 -23 ਤੱਕ ਪੰਜਾਬ ਵਿੱਚ 26.2% ਔਰਤਾਂ ਰੁਜ਼ਗਾਰ ਪ੍ਰਾਪਤ ਕਰਦੀਆਂ ਜੋ ਕਿ 2021- 22 ਵਿੱਚ 21. 9% ਦੀ ਦਰ ਤੋਂ ਵੱਧ ਸੀ ਜੋ ਕਿ 2011-12 ਵਿੱਚ ਪੰਜਾਬ ਵਿੱਚ ਔਰਤਾਂ ਦੀ ਕੰਮ ਦੀ ਭਾਗੀਦਾਰੀ ਸਿਰਫ 13.9% ਸੀ ਜੋ ਕਿ ਮਰਦਾਂ ਦੀ ਦਰਦ 55.15% ਤੋਂ ਘੱਟ ਸੀ। ਸ਼ਹਿਰੀ ਖੇਤਰਾਂ ਵਿੱਚ ਨਾਲੋਂ ਪਿੰਡਾਂ ਦੇ ਖੇਤਰਾਂ ਵਿੱਚ ਔਰਤਾਂ ਦੀ ਰੁਜ਼ਗਾਰ ਦੀ ਦਰ ਜਿਆਦਾ ਹੈ,ਸ਼ਹਿਰੀ ਖੇਤਰ ਵਿੱਚ ਸਿਰਫ 13.2% ਔਰਤਾਂ ਹੀ ਕੰਮ ਕਰਦੀਆਂ ਹਨ ਅਤੇ ਪੇਂਡੂ ਖੇਤਰ ਵਿੱਚ 14.3% ਹਨ ਜਿਸ ਜਨਰਲ ਵਰਗ ਦੇ ਨਾਲੋਂ ਅਨੁਸੂਚਿਤ ਜਾਤੀ ਦੀਆਂ ਔਰਤਾਂ ਜਿਆਦਾ ਮਾਤਰਾ ਵਿੱਚ ਰੁਜ਼ਗਾਰ ਉੱਪਰ ਜਾਂਦੀਆਂ ਹਨ ਭਾਵੇਂ ਕਿ ਉਹਨਾ ਦੇ ਰੁਜ਼ਗਾਰ ਦੀ ਵੱਡੀ ਮਾਤਰਾ ਨਹੀਂ ਹੁੰਦੀ ਪਰ ਉਹਨਾਂ ਦਾ ਵੇਤਨ ਮਰਦ ਦੇ ਨਾਲੋਂ ਘੱਟ ਹੁੰਦਾ ਹੈ ਜਿਵੇਂ ਨਰੇਗਾ ਉੱਪਰ ਕੰਮ ਕਰਨਾ, ਖੇਤਾਂ ਵਿੱਚ ਨਦੀਨ ਕੱਢਣਾ, ਝੋਨਾ ਲਾਉਣਾ ਜਿਸ ਵਿੱਚ ਉਹਨਾਂ ਦਾ ਕੇਵਲ ਬਜਵੇ ਦਿਨ ਹੀ ਕੰਮ ਮਿਲਦਾ ਹੈ। ਪੰਜਾਬ ਵਿੱਚ ਮਹਿਲਾਵਾਂ ਦੀ ਲੇਬਰ ਫੋਰਸ ਭਾਗੀਦਾਰੀ ਪੁਰਸ਼ਾਂ ਦੇ ਮੁਕਾਬਲੇ ਕਾਫੀ ਘੱਟ ਹੈ। ਕਈ ਔਰਤਾਂ ਘਰੇਲੂ ਕੰਮ -ਕਾਜ, ਖੇਤੀਬਾੜੀ ਤੌਰ ਤੇ ਕੰਮ ਕਰਦੀਆਂ ਹਨ ਪਰ ਉਹਨਾਂ ਨੂੰ ਨਾ ਤਾਂ ਨਿਧਾਰਿਤ ਤਨਖਾਹ ਮਿਲਦੀ ਹੈ ਤੇ ਨਾ ਹੀ ਸਮਾਜਿਕ ਸੁਰੱਖਿਆ। ਉਹਨਾਂ ਦਾ ਕੰਮ ਅਕਸਰ ਇਨਫੋਰਮਲ ਹੀ ਹੁੰਦਾ ਹੈ
ਟੀ ਡਬਲ ਯੂ ਪੀ ਆਰ (TWPR) ਫੀਮਰ ਵਰਕ ਫੋਰਸ ਪਾਰਟੀਸਪੇਸ਼ਨ ਰੇਟਸ ਪੰਜਾਬ ਵਿੱਚ ਸਭ ਤੋਂ ਘੱਟ ਮਹਿਲਾ ਕਾਰਜ ਬਲ ਭਾਗੀਦਾਰੀ ਦਰਾਂ ਵਿੱਚੋਂ ਇੱਕ ਹੈ,,ਹਾਲਾਂਕਿ ਪੇਂਡੂ ਖੇਤਰਾਂ ਵਿੱਚ ਟੀ ਡਬਲ ਪੀ ਆਰ ਦੇ ਸੁਧਾਰ ਦਿਖਾਇਆ ਹੈ। 2017 -18 ਅਤੇ 2020-21 ਦੇ ਵਿਚਕਾਰ 9.9% ਤੋਂ ਦੁਗਣਾ ਹੋ ਕੇ 17.9% ਹੋ ਗਿਆ ਹੈ। ਵੱਡੀ ਗਿਣਤੀ ਵਿੱਚ ਔਰਤਾਂ ਬਿਨਾਂ ਤਨਖਾਹ ਵਾਲਾ ਅਤੇ ਗੈਰ ਰਸਮੀ ਕੰਮ ਕਰਦੀਆਂ ਹਨ। ਔਰਤਾਂ ਬਿਨਾਂ ਤਨਖਾਹ ਵਾਲੇ ਪਰਿਵਾਰਿਕ ਕੰਮ ਲਗਭਗ 7.6 ਘੰਟੇ ਪ੍ਰਤੀ ਦਿਨ ਹੈ ਜਾਂ ਸਮਾਜਿਕ ਲਾਭ ਤੋਂ ਬਿਨਾਂ ਗੈਰ ਰਸਮੀ ਕੰਮ ਘੱਟ ਉਤਪਾਦਕ ਕੰਮਾਂ ਦੇ ਵਿੱਚ ਲੱਗੀਆਂ ਹੋਈਆਂ ਹਨ। ਪੰਜਾਬ ਵਿੱਚ ਔਰਤਾਂ ਦੀ ਲੇਬਰ ਫੋਰਸ ਭਾਗੀਦਾਰੀ ਦਰ ਕੌਮੀ ਦਰ ਨਾਲੋਂ ਘੱਟ ਮੰਨੀ ਜਾਂਦੀ ਹੈ। ਕਈ ਮਹਿਲਾਵਾਂ ਖੇਤੀਬਾੜੀ,ਡੇਅਰੀ ਅਤੇ ਉਦਯੋਗ ਖੇਤਰਾਂ ਵਿੱਚ ਕੰਮ ਕਰਦੀਆਂ ਹਨ,, ਪਰ ਉਹਨਾਂ ਦਾ ਕੰਮ ਅਕਸਰ ਹੀ ਇਨਫੋਰਮਲ ਹੁੰਦਾ ਹੈ ਜਿਸ ਦਾ ਉਹਨਾਂ ਨੂੰ ਕਈ ਵਾਰ ਵੇਤਨ ਮਿਲਦਾ ਹੈ ਤੇ ਕਈ ਵਾਰ ਉਹਨਾਂ ਨੂੰ ਵੇਤਨ ਬਿਲਕੁਲ ਵੀ ਨਹੀਂ ਮਿਲਦਾ। ਸਧਾਰਨ ਸਮਾਜ ਵਿੱਚ ਦੇਖਿਆ ਜਾਵੇ ਤਾਂ ਘਰੇਲੂ ਔਰਤਾਂ ਸਾਰਾ ਦਿਨ ਘਰ ਦਾ ਕੰਮ ਕਰਦੀਆਂ ਹਨ ਬੱਚਿਆਂ ਦਾ ਪਾਲਣ ਪੋਸ਼ਣ ਕਰਦੀਆਂ ਹਨ, ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੀਆਂ ਹਨ ਪਰ ਉਹਨਾਂ ਦੇ ਇਸ ਕੰਮ ਕਾਰ ਨੂੰ ਕੋਈ ਕੰਮ ਨਹੀਂ ਮੰਨਿਆ ਜਾਂਦਾ ਉਹਨਾਂ ਨੂੰ ਇਸ ਕੰਮ ਦੇ ਬਦਲੇ ਨਾ ਤਾਂ ਕੋਈ ਵੇਤਨ ਮਿਲਦਾ ਹੈ ਤੇ ਨਾ ਹੀ ਜਿਆਦਾ ਉਹਨਾਂ ਦੀ ਇਸ ਕਿਰਤ ਦੀ ਕੋਈ ਕਦਰ ਕਰਦਾ ਹੈ।
ਇੱਕ ਮਜ਼ਦੂਰ ਔਰਤ ਜੋ ਖੇਤਾਂ ਵਿੱਚ ਝੋਨਾ ਲਾਉਣ ਜਾਂਦੀ ਹੈ ਉਹ ਸਾਰਾ ਦਿਨ ਖੇਤਾਂ ਵਿੱਚ ਮਰਦ ਦੇ ਬਰਾਬਰ ਕੰਮ ਕਰਦੀ ਹੈ ਉਸ ਤੋਂ ਇਲਾਵਾ ਉਹ ਮਰਦ ਤੋਂ ਪਹਿਲਾਂ ਉੱਠ ਕੇ ਰੋਟੀ ਟੁੱਕ,ਘਰ ਦੀ ਸਫਾਈ,ਬੱਚਿਆਂ ਦੀ ਸਾਂਭ ਸੰਭਾਲ, ਬਜ਼ੁਰਗਾਂ ਦੀ ਸਾਂਭ ਸੰਭਾਲ ਪਸ਼ੂਆਂ ਦੀ ਸਾਂਭ ਸੰਭਾਲ ਆਦਿ ਕੰਮ ਕਰਦੀ ਹੈ ਅਤੇ ਫਿਰ ਖੇਤਾਂ ਵਿੱਚ ਸਾਰਾ ਦਿਨ ਬਰਾਬਰ ਕੰਮ ਕਰਨਾ ਪੈਂਦਾ ਹੈ ਅਤੇ ਸ਼ਾਮ ਨੂੰ ਉਹ ਘਰ ਦਾ ਕੰਮ ਫਿਰ ਤੋਂ ਕਰਨਾ ਪੈਂਦਾ ਹੈ ਭਾਵੇਂ ਸਮਾਜ ਵਿੱਚ ਔਰਤ ਨੂੰ ਕਮਜ਼ੋਰ ਸਮਝਦਾ ਹੈ ਪਰ ਔਰਤ ਮਰਦ ਨਾਲੋਂ ਜਿਆਦਾ ਕੰਮ ਕਰਦੀ ਹੈ। ਔਰਤਾਂ ਦੀ ਲੇਬਰ ਫੋਰਸ ਭਾਗੀਦਾਰੀ ਮਰਦਾਂ ਨਾਲੋਂ ਘੱਟ ਹੈ ਬਹੁਤੀ ਵਾਰ ਜਿੱਥੇ ਔਰਤਾਂ ਕੰਮ ਕਰਦੀਆਂ ਹਨ,ਜਿਵੇਂ ਕਿ ਖੇਤੀਬਾੜੀ,ਘਰੇਲੂ ਸੇਵਾਵਾਂ, ਛੋਟੇ ਕਾਰੋਬਾਰ ਉਹਨਾਂ ਦਾ ਕੰਮ ਕਈ ਵਾਰ ਪੱਕਾ ਰੁਜ਼ਗਾਰ ਨਹੀਂ ਹੁੰਦਾ। ਪੰਜਾਬ ਦੀਆਂ ਔਰਤਾਂ ਘਰ ਅਤੇ ਖੇਤੀਬਾੜੀ ਦੋਹਾਂ ਖੇਤਰਾਂ ਵਿੱਚ ਵੱਡਾ ਆਰਥਿਕ ਯੋਗਦਾਨ ਪਾਉਂਦੀਆਂ ਹਨ ਭਾਵੇਂ ਉਹਨਾਂ ਦਾ ਕੰਮ ਕਈ ਵਾਰ ਗਿਣਤੀ ਵਿੱਚ ਨਹੀਂ ਆਉਂਦਾ ਪਰ ਪਰਿਵਾਰ ਦੀ ਆਮਦਨੀ ਅਤੇ ਸਥਿਰਤਾ ਵਿੱਚ ਉਹਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਕਈ ਵਾਰ ਇਹ ਔਰਤਾਂ ਦੀ ਇਹ ਮਿਹਨਤ ਨੂੰ ਪਰਿਵਾਰਿਕ ਕੰਮ ਮੰਨਿਆ ਜਾਂਦਾ ਹੈ ਪਰ ਅਸਲ ਵਿੱਚ ਇਹ ਆਮਦਨੀ ਦਾ ਵੱਡਾ ਸਰੋਤ ਹੈ,ਔਰਤਾਂ ਦਾ ਕੰਮ ਬਿਨਾਂ ਤਨਖਾਹ ਮੰਨਿਆ ਜਾਂਦਾ ਹੈ ਉਹਨਾਂ ਨੂੰ ਜਾਇਦਾਦ ਅਤੇ ਵਿੱਤੀ ਫੈਸਲਿਆਂ ਤੋਂ ਅਜੇ ਵੀ ਵਾਂਝਾ ਰੱਖਿਆ ਹੋਇਆ ਹੈ। ਪੇਂਡੂ ਖੇਤਰਾਂ ਦੇ ਬਹੁਤਿਆਂ ਹਿੱਸਿਆਂ ਵਿੱਚ ਨੌਕਰੀਸੁਦਾ ਔਰਤਾਂ ਨੂੰ ਅਜੇ ਵੀ ਆਪਣੀ ਨਿੱਜੀ ਖਰਚਿਆਂ ਵਾਸਤੇ ਘਰ ਦੇ ਮਰਦਾਂ ਕੋਲੋਂ ਮਨਜੂਰੀ ਲੈਣੀ ਪੈਂਦੀ ਹੈ। ਪੰਜਾਬ ਦੀਆਂ ਪਰਿਵਾਰਿਕ ਖੇਤਰ ਵਿੱਚ ਮਜਬੂਤ ਆਰਥਿਕ ਸੰਦਰਭ ਹੈ ਖੇਤੀਬਾੜੀ ਤੋਂ ਲੈ ਕੇ ਘਰੇਲੂ ਉਦਯੋਗ ਅਤੇ ਨੌਕਰੀ ਤੱਕ ਉਹਨਾਂ ਦਾ ਯੋਗਦਾਨ ਪਰਿਵਾਰ ਦੀ ਤਰੱਕੀ ਅਤੇ ਸਥਿਰਤਾ ਲਈ ਬੁਨਿਆਦੀ ਹੈ, ਜੇਕਰ ਔਰਤਾਂ ਨੂੰ ਬਰਾਬਰ ਮੌਕੇ ਅਤੇ ਮਾਣ ਮਿਲੇ ਤਾਂ ਉਹ ਆਰਥਿਕ ਤੌਰ ਤੇ ਹੋਰ ਮਜਬੂਤ ਭੂਮਿਕਾ ਨਿਭਾ ਸਕਦੀਆਂ ਹਨ।
ਕਾਨੂੰਨੀ ਹੱਕ ਹੋਣ ਦੇ ਬਾਵਜੂਦ ਜਿਵੇਂ ਕਿ ਹਿੰਦੂ ਸਕਸੈਸਨ ਐਕਟ ਤਹਿਤ ਅਸਲ ਵਿੱਚ ਔਰਤਾਂ ਨੂੰ ਜਮੀਨ ਅਤੇ ਜਾਇਦਾਦ ਵਿੱਚ ਪੂਰਾ ਹਿੱਸਾ ਨਹੀਂ ਮਿਲਦਾ ਪਿੰਡਾਂ ਵਿੱਚ ਖਾਸ ਤੌਰ ਤੇ ਜਮੀਨ ਦੀ ਮਲਕੀਅਤ ਅਕਸਰ ਪੁਰਸ਼ਾਂ ਦੇ ਨਾਮ ਉੱਪਰ ਹੀ ਹੁੰਦੀ ਰਹਿੰਦੀ ਹੈ। 2021 ਦੇ ਪੰਜਾਬ ਜੈਂਡਰ ਪਿਓਰਟੀ ਰਿਪੋਰਟ ਅਨੁਸਾਰ ਕੁਲ ਲੈਂਡ ਵਿੱਚੋਂ ਤਕਰੀਬਨ 31% ਔਰਤਾਂ ਕੋਲ ਹੈ,ਜੋ ਜਾਇਦਾਦ ਦੇ ਮਾਲਕ ਹੱਕ ਹੈ, ਜਦਕਿ ਬਾਕੀ 69% ਮਰਦ ਜਾਇਦਾਦ ਦੇ ਮਾਲਕ ਹਨ.। ਜਾਇਦਾਦ ਦੇ ਮਾਲਕ ਕੀ ਹੱਕ ਪਿੱਛੇ ਵੀ ਔਰਤਾਂ ਨਾਲ ਬਹੁਤ ਵੱਡੇ ਪੱਧਰ ਤੇ ਵਿਤਕਰਾ ਕੀਤਾ ਜਾਂਦਾ ਹੈ। ਕਿਸਾਨ ਅੰਦੋਲਨ ਦਿੱਲੀ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਭਾਵੇਂ ਅੰਦੋਲਨ ਵਿੱਚ ਔਰਤਾਂ ਦੀ ਸਮੂਲੀਅਤ ਕਾਫੀ ਸੀ,ਪਰ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ) ਜੋ ਸਰਕਾਰ ਨਾਲ ਗੱਲਬਾਤ ਕਰਨ ਜਾਂਦਾ ਸੀ ਤਾਂ ਉਸ ਸਮੇਂ ਕਿਸਾਨ ਯੂਨੀਅਨ ਭਾਵੇਂ ਖੱਬੀ ਪੱਖੀ ਸੀ ਜਾਂ ਸੱਜੇ ਪੱਖੀ ਉਨਾ ਕਿਸਾਨ ਜਥੇਬੰਦੀਆਂ ਦੇ ਨੁਮੰਦਿਆਂ ਵਿੱਚ ਵੀ ਔਰਤਾਂ ਦੀ ਗਿਣਤੀ ਨਾ ਬਰਾਬਰ ਸੀ ਇਹ ਐਸ.ਕੇ.ਐਮ ਦੀ ਮੀਟਿੰਗ ਵਿੱਚ ਵੀ ਔਰਤਾਂ ਦੀ ਗਿਣਤੀ ਨਾ ਮਾਤਰ ਸੀ। ਪੰਜਾਬ ਵਿੱਚ ਮਹਿਲਾਵਾਂ ਦੀ ਆਰਥਿਕ ਸਥਿਤੀ ਸੁਧਰੇ ਵੱਲ ਵੱਧ ਰਹੀ ਹੈ ਪਰ ਸਮਾਨਤਾ ਲਈ ਹੋਰ ਯਤਨਾਂ ਦੀ ਲੋੜ ਹੈ। ਸਿੱਖਿਆ ਕੌਸ਼ਲ ਵਿਕਾਸ ਅਤੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਦੀ ਲੋੜ ਹੈ ਜਿੰਨਾ ਸਹੂਲਤਾਂ ਦੇ ਨੂੰ ਪ੍ਰਾਪਤ ਕਰਕੇ ਉਹ ਆਪਣੇ ਭਵਿੱਖ ਨੂੰ ਉਜਵਲ ਕਰ ਸਕਣਗੀਆਂ।
Asst. Prof ਜਗਰੂਪ ਕੌਰ
7009529882

-
ਜਗਰੂਪ ਕੌਰ, ਲੇਖਕ
atwaljagroop1982@gmail.com
7009529882
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.