Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
ਅਸ਼ੋਕ ਵਰਮਾ
ਸੰਗਰੂਰ, 3 ਮਾਰਚ 2026 : ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ 180 ਈਟੀਟੀ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲਾਏ ਜਾ ਰਹੇ ਲਾਰਿਆਂ ਤੋਂ ਕਿ ਅੱਜ ਵਿੱਤ ਮੰਤਰੀ ਦੇ ਹਲਕੇ ਦਿੜਬਾ ਵਿੱਚ ਵੱਖ-ਵੱਖ ਥਾਈ ਟੈਂਕੀਆਂ ਅਤੇ ਟਾਵਰਾਂ ਤੇ ਚੜ੍ਹੇ ਗਏ। ਇਹ ਅਧਿਆਪਕ ਪਿਛਲੀ ਕਾਂਗਰਸ ਸਰਕਾਰ ਵੱਲੋਂ ਉਹਨਾਂ ਨਾਲ ਕੀਤਾ ਗਿਆ ਧੱਕਾ ਖਤਮ ਕਰਨ ਅਤੇ ਆਮ ਆਦਮੀ ਪਾਰਟੀ ਦੇ ਵਾਅਦੇ ਮੁਤਾਬਕ ਮੰਗ ਪ੍ਰਵਾਨ ਕਰਨ ਦੀ ਮੰਗ ਕਰ ਰਹੇ ਹਨ। ਟੈਂਕੀਆਂ ਟਾਵਰਾਂ ਤੇ ਬੈਠੇ ਅਧਿਆਪਕਾਂ ਨੇ ਅੱਜ ਵਿੱਤ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਕੱਢੀ। ਇਹਨਾਂ ਅਧਿਆਪਕਾਂ ਦੀ ਅਗਵਾਈ ਯੂਨੀਅਨ ਦੇ ਪ੍ਰਧਾਨ ਕਮਲ ਠਾਕਰ ਵੱਲੋਂ ਕੀਤੀ ਜਾ ਰਹੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਕਾਂਗਰਸ ਸਰਕਾਰ ਸੀ ਤਾਂ ਉਦੋਂ ਆਮ ਆਦਮੀ ਪਾਰਟੀ ਦੇ ਆਗੂ ਵਜੋਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਸਾਰ ਇਹ ਧੱਕੇਸ਼ਾਹੀ ਖਤਮ ਕੀਤੀ ਜਾਏਗੀ ਪਰ ਹੁਣ ਉਹ ਲਗਾਤਾਰ ਮੀਟਿੰਗਾਂ ਬੁਲਾ ਕੇ ਅਧਿਆਪਕਾਂ ਨੂੰ ਜਲੀਲ ਕਰ ਰਹੇ ਹਨ। ਦੂਜੇ ਪਾਸੇ ਅਧਿਆਪਕਾਂ ਵੱਲੋਂ ਹਲਕੇ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਵਿੱਤ ਮੰਤਰੀ ਦੇ ਲਾਰਿਆਂ ਸੰਬਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
Click to Follow Babushahi Facebook page →