ਵਿਧਾਨ ਸਭਾ ਜ਼ਿਮਨੀ ਚੋਣਾਂ ਸ਼ਾਂਤੀ ਪੂਰਵਕ ਤਰੀਕੇ ਨਾਲ ਕਰਾਉਣ ਲਈ ਪੁਲਿਸ ਅਬਜਰਵਰ ਵੱਲੋਂ ਮੀਟਿੰਗ
ਸੁਖਮਿੰਦਰ ਭੰਗੂ
ਲੁਧਿਆਣਾ 5 ਜੂਨ 2025 - ਵਿਧਾਨ ਸਭਾ ਚੋਣ ਹਲਕਾ 064-ਲੁਧਿਆਣਾ ਪੱਛਮੀ ਦੀਆਂ ਉਪ ਚੋਣਾਂ ਦੇ ਮੱਦੇਨਜ਼ਰ ਨਿਯੁਕਤ ਪੁਲਿਸ ਅਬਜ਼ਰਵਰ ਸੁਰਿੰਦਰ ਪਾਲ IPS ਵੱਲੋਂ ਅੱਜ ਪੀ.ਏ.ਯੂ. ਲੁਧਿਆਣਾ ਵਿਖੇ ਕਮਿਸ਼ਨਰੇਟ ਲੁਧਿਆਣਾ ਦੇ ਉੱਚ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਚੋਣਾਂ ਨੂੰ ਸ਼ਾਂਤੀਪੂਰਵਕ ਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਸਰਾਰਤੀ ਅਨਸਰਾਂ ਵਿਰੁੱਧ ਅਪਰਾਧ ਰੋਕੂ ਕਾਰਵਾਈ ਅਮਲ ਵਿੱਚ ਲਿਆਉਣ, ਆਮ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਵੱਧ ਤੋ ਵੱਧ ਲਾਇਸੰਸੀ ਹਥਿਆਰ ਜਮਾਂ ਕਰਨ, ਗੰਨ ਹਾਊਸਾਂ ਦੀ ਚੈਕਿੰਗ ਕਰਨ, ਉਮੀਦਵਾਰਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਅਤੇ ਕਿਸੇ ਵੀ ਤਰਾਂ ਦੇ ਨਸ਼ਾ ਦੀ ਤਸਕਰੀ ਰੋਕਣ ਲਈ ਮਹੱਤਵਪੂਰਨ ਥਾਵਾਂ ਪਰ ਨਾਕਾਬੰਦੀ ਕਰ ਕੇ ਚੈਕਿੰਗ ਕਰਨ ਆਦਿ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਇਸ ਸਮੇਂ ਮੀਟਿੰਗ ਵਿੱਚ ਸਨੇਹਦੀਪ ਸ਼ਰਮਾ PPS ਡਿਪਟੀ ਕਮਿਸ਼ਨਰ ਪੁਲਿਸ ਸਥਾਨਕ ਲੁਧਿਆਣਾ ਨੇ ਸਮੇਤ ਕਮਲਪ੍ਰੀਤ ਸਿੰਘ PPS ਏ.ਡੀ.ਸੀ.ਪੀ.-3 ਲੁਧਿਆਣਾ, ਗੁਰਇਕਬਾਲ ਸਿੰਘ PPS ਏ.ਸੀ.ਪੀ. ਸਿਵਲ ਲਾਈਨ ਲੁਧਿਆਣਾ, ਜਤਿੰਦਰਪਾਲ ਸਿੰਘ PPS ਏ.ਸੀ.ਪੀ. ਪੱਛਮੀ ਲੁਧਿਆਣਾ ਅਤੇ ਹਰਜਿੰਦਰ ਸਿੰਘ PPS ਏ.ਸੀ.ਪੀ. ਦੱਖਣੀ ਲੁਧਿਆਣਾ ਦੇ ਭਾਗ ਲਿਆ।
Click to Follow Babushahi Facebook page →