ਅਕਾਲ ਤਖ਼ਤ ਸਾਹਿਬ ਤੇ ਤਖ਼ਤ ਪਟਨਾ ਸਾਹਿਬ ਦਾ ਟਕਰਾਅ ਸਿੱਖ ਪੰਥ ਲਈ ਬੇਹੱਦ ਮੰਦਭਾਗਾ - ਰਵੀਇੰਦਰ ਸਿੰਘ
ਚੰਡੀਗੜ੍ਹ 25 ਮਈ 2025 - ਅਕਾਲੀਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਾਰੀ ਬਿਆਨ ਕਰਨ ਦੌਰਾਨ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਪਟਨਾ ਸਾਹਿਬ ਦਰਮਿਆਨ ਚਲ ਰਹੇ ਵਿਵਾਦ ਤੇ ਬੜੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੌਮ ਪਹਿਲਾਂ ਹੀ ਪੰਥਕ ਮਸਲਿਆਂ ਚ ਘਿਰੀ ਹੈ ਦੂਸਰਾ ਆਪਸ ਵਿੱਚ ਉਲਝਣ ਨਾਲ ਸਥਿੱਤੀ ਖਤਰਨਾਕ ਮੋੜ ਤੇ ਆ ਸਕਦੀ ਹੈ। ਸਾਬਕਾ ਸਪੀਕਰ ਮੁਤਾਬਕ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਰਵਉੱਚ ਸੰਸਥਾ ਹੈ। ਪਿਛਲੇ ਦਿਨਾਂ ਚ ਪੈਦਾ ਹੋਏ ਵਿਵਾਦ ਨੇ ਸਿੱਖ ਕੌਮ ਦੀ ਹੇਠੀ ਕਰਵਾ ਦਿੱਤੀ ਹੈ।
ਸੀਨੀਅਰ ਅਕਾਲੀ ਲੀਡਰ ਰਵੀਇੰਦਰ ਸਿੰਘ ਨੇ ਦੋਸ਼ ਲਾਇਆ ਕਿ ਮੌਜੂਦਾ ਬਣੇ ਹਲਾਤਾਂ ਲਈ ਬਾਦਲ ਪਰਿਵਾਰ ਜੁੰਮੇਵਾਰ ਹੈ ਜਿਸ ਦੋ ਦਸੰਬਰ ਦੇ ਆਦੇਸ਼ ਇਨਬਿਨ.ਮੰਨਣ ਦੀ ਥਾਂ ਅਵੱਗਿਆ ਕਰਕੇ ਪੰਥ ਨੂੰ ਪਿੱਠ ਵਿਖਾਈ ਹੈ।ਰਵੀਇੰਦਰ ਸਿੰਘ ਨੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖੀ ਪਰੰਪਰਾ ਨੂੰ ਢਾਹ ਲਾ ਰਹੇ ਲੋਕਾਂ ਨੂੰ ਮੂੰਹ ਨਾ ਲਾਉਣ। ਉਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਮੰਗ ਕਰਦਿਆ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਇਸ ਪ੍ਰਤੀ ਗੰਭੀਰਤਾ ਵਿਖਾੳਣ ਤਾਂ ਜੋ ਸਿੱਖ ਪੰਥ ਆਪਣੇ ਪ੍ਰਤੀਨਿਧ ਚੁਣ ਕੇ ਲੋਕਤੰਤਰੀ ਢੰਗ ਨਾਲ ਕਾਰਜ ਕਰ ਸਕ ਤੇ ਪੰਥ ਵਿਰੋਧੀ ਲੋਕਾਂ ਨੂੰ ਸੰਸਥਾਵਾਂ ਚੋਂ ਬਾਹਰ ਕੱਢਿਆ ਜਾਵੇ।