ਕਾਂਗਰਸ ਨੂੰ ਤਕੜਾ ਹੁਲਾਰਾ ਪਿੰਡ ਸੱਦੋਮਾਜਰਾ ਦੇ ਕਈ ਆਗੂ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ
ਦੀਦਾਰ ਗੁਰਨਾ
- ਲੋਕ ਆਮ ਆਦਮੀ ਪਾਰਟੀ ਦੀ ਨਾਕਾਮੀਆਂ ਤੋਂ ਤੰਗ:ਸਾਬਕਾ ਵਿਧਾਇਕ ਨਾਗਰਾ
ਫ਼ਤਹਿਗੜ੍ਹ ਸਾਹਿਬ,25 ਮਈ 2025 - ਹਲਕਾ ਫ਼ਤਹਿਗੜ੍ਹ ਸਾਹਿਬ ਬਲਾਕ ਖੇੜਾ ਦੇ ਪਿੰਡ ਸੱਦੋਮਾਜਰਾ ਵਿਖੇ ਕਾਂਗਰਸ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਜਦੋਂ ਇਲਾਕੇ ਦੇ ਕਈ ਸਰਗਰਮ ਆਗੂ ਗੁਰਵਿੰਦਰ ਸਿੰਘ ਪੰਚ,ਜਗਮੀਤ ਸਿੰਘ,ਗੁਰਵਿੰਦਰ ਸਿੰਘ,ਜਸਵੰਤ ਸਿੰਘ,ਸੁਰਿੰਦਰ ਸਿੰਘ,ਬਲਵਿੰਦਰ ਸਿੰਘ,ਸਤਨਾਮ ਸਿੰਘ,ਮਨਪ੍ਰੀਤ ਸਿੰਘ,ਬਲਵੰਤ ਸਿੰਘ,ਸਿਮਰਜੋਤ ਸਿੰਘ,ਰਜਿੰਦਰ ਸਿੰਘ,ਸੁਖਜਿੰਦਰ ਸਿੰਘ,ਅਨੋਖ ਸਿੰਘ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ।
ਇਨ੍ਹਾਂ ਆਗੂਆਂ ਦਾ ਸਵਾਗਤ ਕਰਦੇ ਹੋਏ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੇ ਲੋਕਾਂ ਨੂੰ ਹਰੇਕ ਪਾਸੇ ਪਰੇਸ਼ਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਗਲਤ ਕਾਰਗੁਜ਼ਾਰੀ ਕਾਰਨ ਕਿਸਾਨ, ਨੌਜਵਾਨ, ਮਜ਼ਦੂਰ ਅਤੇ ਵਪਾਰੀ ਆਤਮ-ਨਿਰਭਰਤਾ ਦੀ ਥਾਂ ਤੇ ਬੇਬਸੀ ਵਲ ਵਧ ਰਹੇ ਹਨ।
ਨਾਗਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਦਾ ਇਨਸਾਫ, ਭਾਈਚਾਰੇ ਅਤੇ ਵਿਕਾਸ ਦੀ ਰਾਜਨੀਤੀ ਕੀਤੀ ਹੈ। ਅਸੀਂ ਕਦੇ ਵੀ ਲੋਕਾਂ ਨੂੰ ਧਰਮ, ਜਾਤੀ ਜਾਂ ਭਾਸ਼ਾ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਨ੍ਹਾਂ ਨੂੰ ਇਕਠਾ ਕਰਕੇ ਅੱਗੇ ਵਧਣ ਦੀ ਸੋਚ ਦਿੱਤੀ।
ਨਾਗਰਾ ਨੇ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ "ਬੀ ਟੀਮ" ਕਰਾਰ ਦਿੰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਨੇ ਮਿਲ ਕੇ ਪੰਜਾਬ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਹਰੇਕ ਵਰਗ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਹੈ ਅਤੇ ਲੋਕਾਂ ਦੀ ਵਧ ਰਹੀ ਹੋਈ ਰੁਚੀ ਇਸ ਗੱਲ ਦਾ ਸਾਫ਼ ਸੰਕੇਤ ਹੈ ਕਿ ਆਉਣ ਵਾਲੇ ਚੋਣਾਂ ਵਿੱਚ ਕਾਂਗਰਸ ਵਾਪਸ ਮਜ਼ਬੂਤੀ ਨਾਲ ਸੱਤਾ ਵਿੱਚ ਆਵੇਗੀ।
ਇਸ ਮੌਕੇ ਸ਼ਾਮਿਲ ਹੋਏ ਆਗੂਆ ਨੇ ਕਾਂਗਰਸ ਦੀ ਨੀਤੀਆ ਉੱਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਸਿਰਫ ਕਾਂਗਰਸ ਹੀ ਲੋਕ ਹਿਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੈ।ਇਸ ਮੌਕੇ ਜਸਵਿੰਦਰ ਸਿੰਘ,ਸਾਬਕਾ ਸਰਪੰਚ ਰਣਜੀਤ ਸਿੰਘ ਸੱਦੋਮਾਜਰਾ,ਲਾਭ ਸਿੰਘ ਸ਼ਮਸ਼ੇਰ ਨਗਰ ਸੀਨੀਅਰ ਮੀਤ ਪ੍ਰਧਾਨ ਬਲਾਕ ਕਾਂਗਰਸ ਖੇੜਾ ਆਦਿ ਹਾਜ਼ਰ ਸਨ।