ਪੁਲਿਸ ਸੁੱਤੀ ਰਹਿ ਗਈ...! ਚੌਂਕੀ ਦੇ ਨੇੜਿਓਂ ਦੁਕਾਨ ਚੋਂ ਹਜ਼ਾਰਾਂ ਦਾ ਸਮਾਨ ਚੋਰੀ
ਪੁਲਿਸ ਚੌਂਕੀ ਦੇ ਨਾਲ ਲੱਗਦੀ ਦੁਕਾਨ ਨੂੰ ਚੋਰਾਂ ਬਣਾਇਆ ਨਿਸ਼ਾਨਾ
ਪਿਛਲੇ 6 ਦਿਨਾਂ ’ਚ ਇੱਕ ਹੀ ਦੁਕਾਨ’ਚ ਹੋਈ ਦੂਸਰੀ ਵਾਰ ਚੋਰੀ ਲੱਖ ਤੋਂ ਵੱਧ ਹੋਇਆ ਨੁਕਸਾਨ
ਰੋਹਿਤ ਗੁਪਤਾ
ਗੁਰਦਾਸਪੁਰ, 23 ਮਈ 2025- ਡੇਰਾ ਬਾਬਾ ਨਾਨਕ ਏਰੀਏ’ਚ ਚੋਰ ਦੇ ਹੌਂਸਲੇ ਇੱਥੋਂ ਤੱਕ ਵਧੇ ਹੋਏ ਹਨ ਕਿ ਉਨਾਂ ਵੱਲੋਂ ਪੁਲਿਸ ਚੌਂਕੀਆਂ ਦੀਆਂ ਨਾਲ ਲੱਗਦੀਆਂ ਦੁਕਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਅਤੇ ਬੇਖੌਫ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਅਜਿਹਾ ਹੀ ਮਾਮਲਾ ਬੀਤੀ ਰਾਤ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੀ ਪੁਲਿਸ ਚੌਂਕੀ ਮਾਲੇਵਾਲ ਦੇ ਨਾਲ ਲੱਗਦੀ ਅਮ੍ਰਿਤ ਫੀਡ ਦੁਕਾਨ ਤੇ ਵਾਪਰਿਆ ਜਿੱਥੇ ਚੋਰਾਂ ਵਲੋਂ ਪਿਛਲੇ 6 ਦਿਨਾਂ’ਚ ਦੂਜੀ ਵਾਰ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਇੱਕ ਲੱਖ ਰੁਪਏ ਤੋਂ ਵੱਧ ਮੁੱਲ ਦੀ ਖਲ ਅਤੇ ਫੀਡ ਚੋਰੀ ਕੀਤੀ ਗਈ ਹੈ।
ਇਸ ਸਬੰਧੀ ਪੀੜਤ ਦੁਕਾਨਦਾਰ ਸਾਬਕਾ ਫੌਜੀ ਭੁਪਿੰਦਰ ਸਿੰਘ ਅਤੇ ਗੁਆਂਢੀ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੱਦ ਉਹ ਰੋਜ ਤੀ ਤਰਾਂ ਸਵੇਰੇ ਦੁਕਾਨ ਤੇ ਆਏ ਤਾਂ ਦੁਕਾਨ ਦਾ ਇੱਕ ਸਾਈਡ ਤੋਂ ਸ਼ਟਰ ਟੂਟਾ ਸੀ ਅਤੇ ਜੱਦ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਅਦਰੋਂ ਪੱਸ਼ੂਆਂ ਦੀਆਂ ਖਲ ਦੀਆਂ 50 ਬੋਰੀਆਂ ਗਾਇਬ ਸਨ।
ਉਨਾਂ ਦੱਸਿਆ ਕਿ ਬੀਤੀ 16 ਮਈ ਨੂੰ ਵੀ ਉਸ ਦੀ ਦੁਕਾਨ ਦਾ ਸ਼ਟਰ ਤੋੜ ਕੇ 20 ਬੋਰੀਆਂ ਖਲ ਦੀਆ ਚੋਰੀ ਕਰਕੇ ਲੈ ਗਏ ਸਨ ਅਤੇ ਉਦੋਂ ਵੀ ਦੁਕਾਨ ਦੇ ਨਾਲ ਲੱਗਦੀ ਪੁਲਿਸ ਚੌਂਕੀ ਮਾਲੇਵਾਲ ਦਰਖਾਸਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।