ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਚੋਰਾਂ ਨੇ ਕਿਸਾਨਾਂ ਦੇ ਖੇਤਾਂ 'ਚ ਬੋਲਿਆ ਧਾਵਾ..! ਹਜ਼ਾਰਾਂ ਦਾ ਸਮਾਨ ਚੋਰੀ
ਚੋਰਾਂ ਵੱਲੋਂ ਇੱਕੋ ਰਾਤ ਕਿਸਾਨਾਂ ਦੀਆਂ ਮੋਟਰਾਂ ਦੇ 10 ਦੇ ਕਰੀਬ ਚੈੱਕਵਾਲ ਕੀਤੇ ਚੋਰੀ
ਰੋਹਿਤ ਗੁਪਤਾ
ਗੁਰਦਾਸਪੁਰ 23 ਮਈ 2025 - ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਦੇ ਪਿੰਡ ਆਲੂਵਾਲ ਵਿਖੇ ਇੱਕੋ ਰਾਤ ਚੋਰਾਂ ਵੱਲੋਂ 10 ਤੋਂ ਵੱਧ ਕਿਸਾਨਾਂ ਦੇ ਵੱਖ-ਵੱਖ ਇੰਜਣਾਂ ਤੋਂ ਚੈੱਕਵਾਲ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਜਦ ਅਸੀਂ ਸਵੇਰੇ ਆਪਣੇ ਖੇਤਾਂ ਵੱਲ ਗੇੜਾ ਲਾਉਣ ਆਏ ਤਾਂ ਅੱਗੇ ਵੇਖਿਆ ਕਿ ਵੱਖ-ਵੱਖ ਇੰਜਣਾਂ ਤੋਂ ਚੋਰਾਂ ਵੱਲੋਂ ਚੈੱਕਵਾਲ ਤੋੜ ਕੇ ਚੋਰੀ ਕਰ ਲਏ ਸਨ ,ਜਿਸ ਕਾਰਨ ਹਰੇਕ ਕਿਸਾਨਾਂ ਦਾ ਕਰੀਬ 10 ਹਜਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਕਿਉਂਕਿ ਚੋਰ ਭਾਈਪਾ ਵੀ ਤੋੜ ਗਏ ਹਨ ਅਤੇ ਫੋਨ ਮੋਟਰ ਨੂੰ ਰਿਪੇਅਰ ਕਰਵਾਉਣ ਲਈ ਡਬਲ ਲੇਬਰ ਲੱਗੇਗੀ। ਉਹਨਾਂ ਵੱਲੋਂ ਇਸ ਸਬੰਧੀ ਬਹਿਰਾਮਪੁਰ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਲਾਕਾ ਵਾਸੀਆਂ ਨੇ ਨਿਤ ਦਿਨ ਹੋ ਰਹੀਆਂ ਚੋਰੀ ਦੀਆਂ ਘਟਨਾ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਇਲਾਕੇ ਅੰਦਰ ਗਸਤ ਵਧਾਉਣ ਦੀ ਮੰਗ ਕੀਤੀ ਹੈ।