ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਪਿੰਡ ਜਖਵਾਲੀ ਦੇ ਕਈ ਪਰਿਵਾਰ ਕਾਂਗਰਸ ਵਿੱਚ ਸ਼ਾਮਿਲ
ਦੀਦਾਰ ਗੁਰਨਾ
- ਕਾਂਗਰਸ ਹੀ ਪੰਜਾਬ ਨੂੰ ਰਾਹ ’ਤੇ ਲਿਆ ਸਕਦੀ ਹੈ: ਨਾਗਰਾ
ਫ਼ਤਹਿਗੜ੍ਹ ਸਾਹਿਬ,22 ਮਈ 2025 - ਪਿੰਡ ਜਖਵਾਲੀ ਵਿੱਚ ਕਈ ਪਰਿਵਾਰਾਂ ਨੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਘੋਸ਼ਣਾ ਕੀਤੀ।
ਸ਼ਾਮਿਲ ਹੋਣ ਵਾਲਿਆ 'ਚ ਕਮਲਪ੍ਰੀਤ ਸਿੰਘ,ਹਰਮਨ ਸਿੰਘ ਸਿੱਧੂ,ਚਰਨਜੀਤ ਸਿੰਘ, ਹਰਜੀਤ ਸਿੰਘ ਸੈਕਟਰੀ,ਗੁਰਪਾਲ ਸਿੰਘ,ਹਰਮਨ ਸਿੰਘ ਸਹੋਤਾ,ਰਮਨਪ੍ਰੀਤ ਸਿੰਘ,ਅੰਮ੍ਰਿਤਪਾਲ ਸਿੰਘ,ਬਲਵਿੰਦਰ ਸਿੰਘ,ਰਾਮ ਕੁਮਾਰ,ਕਾਲਾ ਆਦਿ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ।
ਇਸ ਮੌਕੇ 'ਤੇ ਸ. ਨਾਗਰਾ ਨੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਲੋਕ ਹੁਣ ਕਾਂਗਰਸ ਦੀ ਨੀਤੀਆਂ ਅਤੇ ਵਿਜ਼ਨ ਵੱਲ ਮੁੜ ਰਹੇ ਹਨ, ਜੋ ਕਿ ਸਮਾਜਕ ਨਿਆਂ, ਵਿਕਾਸ ਅਤੇ ਸਾਂਝੀ ਸਿਆਸਤ ਉੱਤੇ ਆਧਾਰਤ ਹਨ।
ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਕੇਂਦਰ ਵਿੱਚ ਭਾਜਪਾ ਸਰਕਾਰ ਦੋਵਾਂ 'ਤੇ ਤਿੱਖੀ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਗੁਮਰਾਹ ਕੀਤਾ ਹੈ। ਨਾਗਰਾ ਨੇ ਦਾਅਵਾ ਕੀਤਾ ਕਿ ਸਰਕਾਰੀ ਸਕੂਲਾਂ, ਹਸਪਤਾਲਾਂ, ਕਿਸਾਨਾਂ ਦੀ ਲੋੜਾਂ ਅਤੇ ਨੌਜਵਾਨਾਂ ਦੀ ਬੇਰੁਜ਼ਗਾਰੀ ਵੱਲ ਧਿਆਨ ਦੇਣ ਦੀ ਬਜਾਏ ਸਰਕਾਰ ਸਿਰਫ ਇਸ਼ਤਿਹਾਰੀ ਸਿਆਸਤ ਕਰ ਰਹੀ ਹੈ।
ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਨੇ ਗੈਰ-ਲੋਕਤੰਤਰਿਕ ਢੰਗ ਨਾਲ ਸਿੱਧੇ ਰਾਜਾਂ ਦੇ ਹੱਕਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਹੀ ਇੱਕ ਐਸੀ ਰਾਸ਼ਟਰਵਾਦੀ ਪਾਰਟੀ ਹੈ ਜੋ ਹਰ ਵਰਗ ਦੀ ਆਵਾਜ਼ ਨੂੰ ਉਚੀ ਕਰਦੀ ਹੈ। ਆਖਿਰ ਵਿੱਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਗਲੇ ਚੋਣਾਂ ਵਿੱਚ ਸੱਚ ਅਤੇ ਵਿਕਾਸ ਦੀ ਆਵਾਜ਼ ਬਣ ਕੇ ਕਾਂਗਰਸ ਨੂੰ ਸਮਰਥਨ ਦੇਣ।
ਇਸ ਦੌਰਾਨ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਆਗੂਆ ਨੇ ਕਿਹਾ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਧੌਛੀ,ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ,ਕਿਸਾਨ ਕਾਂਗਰਸ ਪੰਜਾਬ ਦੇ ਮੀਤ ਪ੍ਰਧਾਨ ਨੰਬਰਦਾਰ ਜਗਦੀਪ ਸਿੰਘ,ਲਖਵੀਰ ਸਿੰਘ ਲੱਖਾ,ਗੁਰਮੇਲ ਸਿੰਘ,ਮਾਸਟਰ ਕਾਲਾ ਟੇਲਰ,ਜਗਪਾਲ ਸਿੰਘ ਨੰਬਰਦਾਰ,ਨੰਬਰਦਾਰ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਬਾਗੜੀਆ,ਗੁਰਲਾਲ ਸਿੰਘ ਲਾਲੀ,ਜਸਵਿੰਦਰ ਸਿੰਘ,ਹਰਿੰਦਰ ਸਿੰਘ ਮੂਲੇਪੁਰ,ਸੁਖਵਿੰਦਰ ਸਿੰਘ ਕਾਲਾ,ਅਵਤਾਰ ਸਿੰਘ ਅਮਰਗੜ,ਗੁਰਸੇਵਕ ਸਿੰਘ ਸੋਨੀ,ਨਰਿੰਦਰ ਸਿੰਘ ਨਿੰਦੀ,ਤਰਨਦੀਪ ਸਿੰਘ,ਦਿਲਪ੍ਰੀਤ ਸਿੰਘ,ਜਸ਼ਨਪ੍ਰੀਤ ਸਿੰਘ, ਤਰਨਬੀਰ ਸਿੰਘ,ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।