“ਨਸ਼ਾ ਨਹੀਂ, ਜੀਵਨ ਚੁਣੋ” ਦਾ ਸੰਦੇਸ ਦਿੰਦੀ ਨਸ਼ਾ ਮੁਕਤੀ ਯਾਤਰਾ ਅਮਰਗੜ੍ਹ ਹਲਕੇ ਦੇ ਪਿੰਡ ਨਾਰੀਕੇ ,ਬਿੰਜੋਕੀ ਖੁਰਦ ਅਤੇ ਹਥੋਆ ਵਿਖੇ ਪੁਜੀ
* ਵਿਧਾਇਕ ਅਮਰਗੜ੍ਹ ਪ੍ਰੋਫੈਸਰ ਗੱਜਣਮਾਜਰਾ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਨਸ਼ਾ ਛੁਡਾਊ ਕੇਂਦਰਾਂ ਤੇ ਪੀੜਤਾਂ ਦੇ ਪੁਨਰਵਾਸ ਪ੍ਰਤੀ ਕੀਤਾ ਜਾਵੇਗਾ ਜਾਗਰੂਕ
* ਕਿਹਾ, ਜਦ ਤੱਕ ਅਸੀਂ ਖੁਦ ਅੱਗੇ ਨਹੀਂ ਆਉਂਦੇ, ਤਦ ਤੱਕ ਨਸ਼ਿਆਂ ਨੂੰ ਜੜ ਤੋਂ ਖਤਮ ਨਹੀਂ ਕੀਤਾ ਜਾ ਸਕਦਾ
ਨਾਰੀਕੇ/ਅਮਰਗੜ੍ਹ/ਮਾਲੇਰਕੋਟਲਾ, 22 ਮਈ 2025 - ਨਸ਼ੇ ਦੇ ਖਿਲਾਫ ਜੰਗ ਨੂੰ ਹੋਰ ਜ਼ੋਰਦਾਰ ਬਣਾਉਂਦੇ ਹੋਏ ਵਿਧਾਇਕ ਅਮਰਗੜ੍ਹ ਪ੍ਰੋਫੈਸਰ ਗੱਜਣਮਾਜਰਾ ਦੀ ਅਗਵਾਈ ਹੇਠ ਨਸ਼ਾ ਮੁਕਤੀ ਯਾਤਰਾ ਨੇ ਅਮਰਗੜ੍ਹ ਹਲਕੇ ਦੇ ਤਿੰਨ ਪਿੰਡਾਂ ਨਾਰੀਕੇ, ਬਿੰਜੋਕੀ ਖੁਰਦ ਅਤੇ ਹਥੋਆ ਵਿਖੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਜੀ । ਇਸ ਮੁਹਿੰਮ ਦੌਰਾਨ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਉਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਤਰੀਕਿਆਂ ਅਤੇ ਨਸ਼ਾ ਛੁਡਾਊ ਕੇਂਦਰਾਂ ਦੀ ਭੂਮਿਕਾ ਬਾਰੇ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਜਾਗਰੂਕ ਕੀਤਾ ਗਿਆ। ਇਸ ਮੌਕੇ ਚੇਅਰਮੈਂਨ ਮਾਰਕੀਟ ਕਮੇਟੀ ਅਮਰਗੜ੍ਹ ਹਰਪ੍ਰੀਤ ਸਿੰਘ ਹੈਪੀ, ਹਲਕਾ ਕੁਆਡੀਨੇਟਰ ਨਸ਼ਾ ਮੁਕਤੀ ਯਾਤਰਾ ਗੁਰਪ੍ਰੀਤ ਸਿੰਘ ਬਿਟੂ ਬਨਭੋਰਾ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਮਰਗੜ੍ਹ ਬਬਲਜੀਤ ਕੌਰ ,ਸਰਪੰਚ ਨਾਰੀਕੇ ਨਰੇਸ ਕੁਮਾਰ ਕਾਲਾ ਤੋਂ ਇਲਾਵਾ ਹੋਰ ਹਲਕਾ ਨਿਵਾਸੀ ਵੀ ਮੌਜੂਦ ਸਨ ।
ਵਿਧਾਇਕ ਅਮਰਗੜ੍ਹ ਪ੍ਰੋਫੈਸਰ ਗੱਜਣਮਾਜਰਾ ਪਿੰਡ ਨਾਰੀਕੇ ਪੁਜਣ ਤੇ ਪਿੰਡ ਨਿਵਾਸੀਆਂ ਨੂੰ ਕਿਹ ਕਿ ਇਹ ਯਾਤਰਾ ਸਿਰਫ਼ ਨਸ਼ਿਆਂ ਦੇ ਵਿਰੁੱਧ ਸੂਚਨਾ ਮੁਹਿੰਮ ਨਹੀਂ, ਬਲਕਿ ਇਹ ਇਕ ਸਮਾਜਿਕ ਜੰਮ੍ਹੇਵਾਰੀ ਅਤੇ ਆਸਰਾਵਾਦੀ ਕੋਸ਼ਿਸ਼ ਹੈ, ਜਿਸਦਾ ਮੂਲ ਮੰਤਵ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣਾ ਅਤੇ ਨਸ਼ਾ ਕਰ ਰਹੇ ਵਿਅਕਤੀਆਂ ਨੂੰ ਮੁੜ ਸਧਾਰਨ ਜੀਵਨ ਵਲ ਵਾਪਸ ਲਿਆਉਣਾ ਹੈ।
ਵਿਧਾਇਕ ਪ੍ਰੋਫੈਸਰ ਗੱਜਣਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਨਸ਼ਾ ਮੁਕਤੀ ਲਈ ਗੰਭੀਰ ਹੈ ਅਤੇ ਸਮਾਜਕ ਤੰਦਰੁਸਤੀ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਅਸੀਂ ਲੋਕੀ ਖੁਦ ਅੱਗੇ ਨਹੀਂ ਆਉਂਦੇ, ਤਦ ਤੱਕ ਨਸ਼ਿਆਂ ਨੂੰ ਜੜ ਤੋਂ ਖਤਮ ਨਹੀਂ ਕੀਤਾ ਜਾ ਸਕਦਾ। ਇਸ ਲਈ ਅਸੀਂ ਘਰ-ਘਰ ਜਾ ਕੇ ਲੋਕਾਂ ਨਾਲ ਸਿੱਧੀ ਗੱਲਬਾਤ ਕਰ ਰਹੇ ਹਾਂ, ਉਨ੍ਹਾਂ ਦੀਆਂ ਪਰੇਸ਼ਾਨੀਆਂ ਸੁਣ ਰਹੇ ਹਾਂ ਅਤੇ ਉਨ੍ਹਾਂ ਨੂੰ ਮਦਦ ਦੇ ਰਾਹ ਵਿਖਾ ਰਹੇ ਹਾਂ।” ਇਸ ਮੌਕੇ ਸਥਾਨਕ ਨਿਵਾਸੀਆਂ ਨੂੰ ਯਕੀਨ ਦਵਾਇਆ ਗਿਆ ਕਿ ਨਸ਼ਾ ਛੱਡਣ ਵਾਲਿਆਂ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਮਦਦਗਾਰ ਹੈ।ਜਾਗਰੂਕਤਾ ਮੁਹਿੰਮ ਦੌਰਾਨ ਪਿੰਡਾਂ ਦੇ ਨੌਜਵਾਨਾਂ, ਪੁਰਸ਼ਾਂ ਅਤੇ ਮਹਿਲਾਵਾਂ ਨੇ ਭਰਪੂਰ ਸਹਿਯੋਗ ਦਿੱਤਾ।
ਪ੍ਰੋਫੈਸਰ ਗੱਜਣਮਾਜਰਾ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਨੂੰ ਪੂਰੇ ਹਲਕੇ ਵਿਚ ਲੰਮੇ ਸਮੇਂ ਤੱਕ ਚਲਾਇਆ ਜਾਵੇਗਾ ਅਤੇ ਹਰ ਪਿੰਡ, ਗਲੀ ਅਤੇ ਮੁਹੱਲੇ ਤੱਕ ਇਹ ਸੰਦੇਸ਼ ਪਹੁੰਚਾਇਆ ਜਾਵੇਗਾ ਕਿ “ਨਸ਼ਾ ਨਹੀਂ, ਜੀਵਨ ਚੁਣੋ”। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਸ਼ਾ ਛੁਡਾਉਣ ਵਾਲਿਆਂ ਦੀ ਪੁਨਰਵਾਸ ਲਈ ਸਰਕਾਰ ਵੱਲੋਂ ਕੌਸਲਿੰਗ, ਰੁਜ਼ਗਾਰ ਅਤੇ ਮਨੋਚਿਕਿਤਸਾ ਸੇਵਾਵਾਂ ਦੀ ਵੀ ਪੂਰੀ ਸੁਵਿਧਾ ਦਿੱਤੀ ਜਾਵੇਗੀ। ਇਹ ਘਰ-ਘਰ ਦਸਤਕ ਮੁਹਿੰਮ ਇੱਕ ਉਮੀਦ ਦੀ ਕਿਰਣ ਹੈ ਜੋ ਨਸ਼ਿਆਂ ਦੇ ਹਨੇਰੇ ਵਿਚ ਫਸੇ ਪਰਿਵਾਰਾਂ ਲਈ ਨਵਾਂ ਰਾਹ ਵਿਖਾ ਰਹੀ ਹੈ।