ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਸ਼ੈਸ਼ਨ 2025-26 ਲਈ ਕੀਤੀ ਗਈ ਸਕੂਲ ਕੌਂਸਲ ਦੀ ਚੋਣ
ਅਸ਼ੋਕ ਵਰਮਾ
ਭਗਤਾ ਭਾਈ, 22 ਮਈ 2025:‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜੋ ਅੱਜ ਕਿਸੇ ਵੀ ਜਾਣਕਾਰੀ ਦੀ ਮੁਥਾਜ ਨਹੀਂ ਹੈ।ਇਸ ਸੰਸਥਾ ਦੁਆਰਾ ਪੈਦਾ ਕੀਤੇ ਵਿੱਦਿਅਕ ਹੀਰੇ ਦੇਸ਼ਾਂ - ਵਿਦੇਸ਼ਾਂ ਵਿੱਚ ਵੀ ਨਾਮ ਕਮਾ ਰਹੇ ਹਨ।ਆਕਸਫੋਰਡ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ,ਜਿਥੇ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕੀਤਾ ਜਾਂਦਾ ਹੈ।ਇਹ ਸੰਸਥਾ ਵਿਦਿਆਰਥੀਆਂ ਅੰਦਰ ਵੱਖ - ਵੱਖ ਪ੍ਰਕਾਰ ਦੇ ਗੁਣ ਜਿਵੇਂ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਵਿੱਦਿਅਕ ਆਦਿ ਪੈਦਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ।ਇਸੇ ਪੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਦਿਆਰਥੀਆਂ ਅੰਦਰ ਲੀਡਰਸ਼ਿਪ ਗੁਣ ਪੈਦਾ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਕੌਂਸਲ ਦੀ ਚੋਣ ਕੀਤੀ ਗਈ।
ਇਸ ਮੌਕੇ ਵੱਖ - ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਅੱਗੇ ਆ ਕੇ ਆਪਣਾ ਨਾਮ ਸਕੂਲ ਕੌਂਸਲ ਦੀ ਚੋਣ ਲਈ ਦਰਜ ਕਰਵਾਇਆ। ਇਨ੍ਹਾਂ ਵਿਦਿਆਰਥੀਆਂ ਦੀ ਕਾਬਲੀਅਤ, ਬੋਲਬਾਣੀ, ਅਨੁਸ਼ਾਸਨ ਆਦਿ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੜੇ ਹੀ ਸੁਚੱਜੇ ਢੰਗ ਨਾਲ ਸਕੂਲ ਕੌਂਸਲ ਦੀ ਚੋਣ ਕੀਤੀ ਗਈ।ਇਸ ਕੌਂਸਲ ਲਈ ਇੱਕਤਰ ਹੋਈ ਸਵੇਰ ਦੀ ਸਭਾ ਲਈ ਛੋਟੇ ਬੱਚਿਆਂ ਵੱਲੋਂ " ਵੈਲੱਕਮ ਡਾਂਸ ਪੇਸ਼ ਕੀਤਾ ਗਿਆ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਕੌਂਸਲ ਦਾ ਮੁੱਖ ਉਦੇਸ਼ ਸਮਝਾਉਂਦੇ ਹੋਏ ਸਕੂਲ ਕੌਂਸਲ ਦੇ ਵਿਦਿਆਰਥੀਆਂ ਨੂੰ ਬੈਚ ਅਤੇ ਸ਼ੈਸ਼ ਪਹਿਨਾ ਕੇ ਅਲੱਗ-ਅਲੱਗ ਅਹੁਦਿਆਂ ਨਾਲ ਨਿਵਾਜਿਆ।ਗੁਰਵਿੰਦਰ ਸਿੰਘ ਜਮਾਤ ਬਾਰਵੀਂ ਲੋਟਸ ਨੂੰ ਹੈੱਡ ਬੁਆਏ, ਐਸ਼ਵੀਨ ਕੌਰ ਜਮਾਤ ਬਾਰਵ੍ਹੀਂ ਰੋਜ਼ਿਸ ਨੂੰ ਹੈੱਡ ਗਰਲ, ਸਹਿਜਪ੍ਰੀਤ ਸਿੰਘ ਬਾਰ੍ਹਵੀਂ ਰੋਜ਼ਿਸ ਨੂੰ ਸਪੋਰਟਸ ਹੈੱਡ , ਗੁਰਜੋਤ ਕੋਰ ਵਾਂਦਰ ਗਿਆਰਵੀਂ ਰੋਜ਼ਿਸ ਨੂੰ ਕਲਚਰਲ ਹੈੱਡ , ਪ੍ਰਿਆਂਸ਼ ਬਾਂਸਲ਼ ਗਿਆਰਵੀਂ ਰੋਜ਼ਿਸ ਨੂੰ ਡਿਸਸਿਪਲਿਨ ਹੈੱਡ ਦੇ ਅਹੁਦੇ ਨਾਲ ਨਿਵਾਜਿਆ ਗਿਆ।
ਇਸ ਤੋਂ ਇਲਾਵਾ ਬਲਿਊ ਹਾਊਸ ਦੀ ਵਿਦਿਆਰਥਣ ਹਰਕੀਰਤ ਕੌਰ ਜਮਾਤ ਨੌਵੀਂ ਨੂੰ ਹਾਊਸ ਕੈਪਟਨ, ਪ੍ਰਨੀਤ ਕੌਰ ਜਮਾਤ ਅੱਠਵੀਂ ਨੂੰ ਵਾਈਸ ਕੈਪਟਨ, ਸਹਿਜਦੀਪ ਸਿੰਘ ਜਮਾਤ ਨੌਵੀਂ ਡੈਫੋਡਿਲ ਨੂੰ ਸਪਰੋਟਸ ਕੈਪਟਨ, ਹਰਸੀਰਤ ਕੌਰ ਜਮਾਤ ਨੌਵੀਂ ਡੈਫੋਡਿਲ ਨੂੰ ਡਿਸਸਿਪਲਿਨ ਇੰਚਾਰਜ ਅਤੇ ਲਵਪ੍ਰੀਤ ਕੌਰ ਨੌਵੀਂ ਡੈਫੋਡਿਲ ਨੂੰ ਕਲਚਰ ਹੈੱਡ ਦੇ ਅਹੁਦੇ ਨਾਲ ਸਨਮਾਨਿਆ ਗਿਆ।ਗਰੀਨ ਹਾਊਸ ਦੀ ਵਿਦਿਆਰਥਣ ਖੁਸ਼ੀ ਗਰਗ ਜਮਾਤ ਨੌਂਵੀਂ ਸਨਫਲਾਵਰ ਨੂੰ ਹਾਊਸ ਕੈਪਟਨ, ਸਹਿਜ ਜਿੰਦਲ ਜਮਾਤ ਅੱਠਵੀਂ ਨੂੰ ਵਾਈਸ ਕੈਪਟਨ, ਯੁਵਰਾਜ ਸਿੰਘ ਜਮਾਤ ਨੌਵੀਂ ਲੋਟਸ ਨੂੰ ਸਪਰੋਟਸ ਕੈਪਟਨ, ਸਹਿਜਪ੍ਰੀਤ ਕੌਰ ਜਮਾਤ ਨੌਂਵੀਂ ਰੋਜ਼ਿਸ ਨੂੰ ਕਲਚਰਲ ਸੈਕਟਰੀ ਅਤੇ ਜਸਕੀਰਤ ਸਿੰਘ ਜਮਾਤ ਨੌਂਵੀਂ ਰੋਜ਼ਿਸ ਨੂੰ ਡਿਸਸਿਪਲਿਨ ਇੰਚਾਰਜ ਬਣਾਇਆ ਗਿਆ।
ਇਸੇ ਤਰ੍ਹਾਂ ਰੈੱਡ ਹਾਊਸ ਦੀ ਵਿਦਿਆਰਥਣ ਜਸਵੀਰ ਕੌਰ ਜਮਾਤ ਨੌਂਵੀਂ ਸਨਫਲਾਵਰ ਨੂੰ ਹਾਊਸ ਕੈਪਟਨ, ਮਨਰੀਤ ਕੌਰ ਜਮਾਤ ਅੱਠਵੀਂ ਸਨਫਲਾਵਰ ਨੂੰ ਵਾਈਸ ਕੈਪਟਨ, ਪਰਮਪ੍ਰੀਤ ਕੌਰ ਜਮਾਤ ਨੌਂਵੀਂ ਲੋਟਸ ਨੂੰ ਸਪਰੋਟਸ ਕੈਪਟਨ, ਹਰਕੋਮਲ ਨੌਂਵੀਂ ਸਨਫਲਾਵਰ ਨੂੰ ਕਲਚਰਲ ਸੈਕਟਰੀ ਅਤੇ ਲਵਜੀਤ ਸਿੰਘ ਨੌਂਵੀਂ ਨੂੰ ਡਿਸਸਿਪਲਿਨ ਇੰਚਾਰਜ ਦੇ ਅਹੁਦੇ ਨਾਲ ਸਨਮਾਨਿਆ ਗਿਆ। ਯੈਲੋ ਹਾਊਸ ਦੀ ਵਿਦਿਆਰਥਣ ਏਕਮਜੀਤ ਕੌਰ ਨੌਂਵੀਂ ਸਨਫਲਾਵਰ ਨੂੰ ਹਾਊਸ ਕੈਪਟਨ, ਸੀਰਤ ਸੂੰਧੂ ਜਮਾਤ ਅੱਠਵੀਂ ਸਨਫਲਾਵਰ ਨੂੰ ਵਾਈਸ ਕੈਪਟਨ, ਖੁਸਜੀਤ ਸਿੰਘ ਜਮਾਤ ਨੌਂਵੀਂ ਡੈਫੋਡਿਲ ਨੂੰ ਸਪਰੋਟਸ ਕੈਪਟਨ, ਮਹਿਕਪ੍ਰੀਤ ਕੌਰ ਜਮਾਤ ਨੌਂਵੀਂ ਰੋਜ਼ਸ ਨੂੰ ਕਲਚਰਲ ਸੈਕਟਰੀ ਅਤੇ ਸਿਮਰਜੀਤ ਸਿੰਘ ਜਮਾਤ ਨੌਂਵੀਂ ਰੋਜ਼ਸ ਨੂੰ ਡਿਸਸਿਪਲਿਨ ਇੰਚਾਰਜ ਦੇ ਅਹੁਦੇ ਨਾਲ ਨਿਵਾਜਿਆ ਗਿਆ।ਇਸੇ ਤਰ੍ਹਾਂ ਛਿੰਦਰਪਾਲ ਕੌਰ ਜਮਾਤ ਗਿਆਰਵੀਂ ਸਨਫਲਾਵਰ ਨੂੰ ਅੰਗਰੇਜੀ ਸਹਾਤਿਕ ਸਭਾ , ਰਾਜਵਿੰਦਰ ਸਿੰਘ ਜਮਾਤ ਦੱਸਵੀਂ ਡੈਫੋਡਿਲ ਨੂੰ ਪੰਜਾਬੀ ਸਹਾਤਿਕ ਸਭਾ ਅਤੇ ਹਰਨਿਰਮਤ ਕੌਰ ਜਮਾਤ ਅੱਠਵੀਂ ਰੋਜ਼ਿਸ ਨੂੰ ਹਿੰਦੀ ਸਹਾਤਿਕ ਸਭਾ ਦਾ ਪ੍ਰਤੀਨਿਧ ਚੁਣਿਆ ਗਿਆ।
ਇਸ ਮੌਕੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵੀ ਸਕੂਲ ਕੌਂਸਲ ਦੇ ਵਿਦਿਆਰਥੀਆਂ ਨੂੰ ਪ੍ਰਾਪਤ ਹੋਏ ਅਹੁਦਿਆਂ ਦੀ ਵਧਾਈ ਦਿੰਦੇ ਹੋਏ ਉਹਨਾਂ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਅਤੇ ਹੱਲਾਸ਼ੇਰੀ ਦਿੱਤੀ ਕਿ ਉਹ ਅੱਗੇ ਆ ਕੇ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਣ। ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਆਪਣੇ ਜੀਵਨ ਅੰਦਰ ਲੀਡਰਸ਼ਿਪ ਦੇ ਗੁਣ ਲਿਆਉਣ ਅਤੇ ਚੰਗੇ ਨਾਗਰਿਕ ਬਣਨ ਲਈ ਕਿਹਾ।ਇਸ ਸੁਹੰ ਚੁੱਕ ਸਮਾਗਮ ਦੇ ਅੰਤ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋ ਪੰਜਾਬ ਦਾ ਲੋਕ ਨਾਚ ਭੰਗੜਾ ਵੀ ਪੇਸ਼ ਕੀਤਾ ਗਿਆ। ਇਸ ਸਮੇਂ ਸਕੂਲ ਦੇ ਕੁਆਰਡੀਨੇਰਟਰਜ਼, ਐਕਟੀਵਿਟੀ ਇੰਚਾਰਜ਼ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ।
ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ: ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ) ਸ: ਗੁਰਮੀਤ ਸਿੰਘ ਗਿੱਲ(ਪ੍ਰਧਾਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ (ਜਨਰਲ ਸਕੱਤਰ), ਅਤੇ ਸਰਪੰਚ ਗੁਰਮੀਤ ਸਿੰਘ ਗਿੱਲ (ਵਿੱਤ ਸਕੱਤਰ) ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਉਨਾਂ ਦੀ ਹੌਸਲਾ ਅਫਜਾਈ ਕੀਤੀ।