ਸੁਖਬੀਰ ਸਿੰਘ ਬਾਦਲ ਨੇ ਪੰਜ ਪਿਆਰਿਆਂ ਦੇ ਨਾਂ ਵਾਲੇ ਹਸਪਤਾਲਾਂ ਦਾ ਨਾਂ ਬਦਲਣ ਦਾ ਕੀਤਾ ਵਿਰੋਧ, ਕਹੀ ਇਹ ਗੱਲ
ਚੰਡੀਗੜ੍ਹ, 27 ਜਨਵਰੀ, 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜ ਪਿਆਰਿਆਂ ਦੇ ਨਾਵਾਂ ਵਾਲੇ ਹਸਪਤਾਲਾਂ ਦਾ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਕਰਨ ਦਾ ਵਿਰੋਧ ਕੀਤਾ ਹੈ।
ਉਹਨਾਂ ਇਕ ਟਵੀਟ ਕਰ ਕੇ ਦਾਅਵਾ ਕੀਤਾ ਕਿ ਭਾਈ ਧਰਮ ਸਿੰਘ ਸੈਟੇਲਾਈਟ ਹਸਪਤਾਲ ਰਣਜੀਤ ਅਵੈਨਿਊ, ਭਾਈ ਦਯਾ ਸਿੰਘ ਸਟੈਲਾਈਟ ਹਸਪਤਾਲ ਮੁਸਤਫਾਬਾਦ, ਭਾਈ ਮੋਹਕਮ ਸਿੰਘ ਸੈਟੇਲਾਈਟ ਹਸਪਤਾਲ ਸਾਕੇਤਰੀ ਬਾਗ, ਭਾਈ ਹਿੰਮਤ ਸਿੰਘ ਸੈਟੇਲਾਈਟ ਹਸਪਤਾਲ ਕਾਲੇ ਘਨੂਪੁਰ ਅਤੇ ਭਾਈ ਸਾਹਿਬ ਸਿੰਘ ਸੈਟੇਲਾਈਟ ਹਸਪਤਾਲ ਫਤਿਹਪੁਰ ਦੇ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਇਹ ਹਸਪਤਾਲ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ 1999 ਵਿਚ 300 ਸਾਲਾ ਖਾਲਸਾ ਸਾਜਣਾ ਦਿਵਸ ਮੌਕੇ ਬਣਾਏ ਸਨ।
ਪੜ੍ਹੋ ਟਵੀਟ: