US Breaking: ਟਰੰਪ ਦੇ ਕਰੀਬੀ ਦਾ ਗੋਲੀਆਂ ਮਾਰ ਕੇ ਕਤਲ!
ਗੁਰਿੰਦਰਜੀਤ ਨੀਟਾ ਮਾਛੀਕੇ
ਯੂਟਾਹ (ਅਮਰੀਕਾ) – ਪ੍ਰਸਿੱਧ “ਮੇਗਾ” ਐਕਟੀਵਿਸਟ ਅਤੇ “ਅਮੈਰਿਕਾ ਫ਼ਰਸਟ” ਰਾਜਨੀਤਿਕ ਆੰਦੋਲਨ ਦੇ ਪ੍ਰਭਾਵਸ਼ਾਲੀ ਚਿਹਰੇ ਚਾਰਲੀ ਕਰਕ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਸਹਿਯੋਗੀ ਦੀ ਯੂਟਾਹ ਕਾਊਂਟੀ ‘ਚ ਬੁੱਧਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਉਸ ਵੇਲੇ ਕੇਵਲ 31 ਸਾਲ ਦੇ ਸਨ।
ਇਹ ਘਟਨਾ ਯੂਟਾਹ ਵੈਲੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਵਾਪਰੀ, ਜਿੱਥੇ ਕਰਕ ਇੱਕ ਪ੍ਰੋਗਰਾਮ ਦੌਰਾਨ ਭਾਸ਼ਣ ਦੇ ਰਹੇ ਸਨ। ਜਾਣਕਾਰੀ ਮੁਤਾਬਕ, ਲਗਭਗ 20 ਮਿੰਟ ਬਾਅਦ ਇੱਕ ਹਮਲਾਵਰ ਨੇ ਗੋਲੀ ਚਲਾਈ ਜੋ ਉਨ੍ਹਾਂ ਦੀ ਗਰਦਨ ਵਿੱਚ ਲੱਗੀ। ਐਸੋਸੀਏਟਿਡ ਪ੍ਰੈੱਸ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਉਸ ਸਮੇਂ ਕਰਕ ਅਮਰੀਕਾ ਵਿੱਚ ਹੋ ਰਹੀਆਂ ਮਾਸ ਸ਼ੂਟਿੰਗਜ਼ ਬਾਰੇ ਗੱਲ ਕਰ ਰਹੇ ਸਨ।
ਚਾਰਲੀ ਕਰਕ ਨੇ ਸਿਰਫ਼ 18 ਸਾਲ ਦੀ ਉਮਰ ਵਿੱਚ ਆਪਣੇ ਮਾਪਿਆਂ ਦੇ ਗੈਰਾਜ ‘ਚੋਂ “ਟਰਨਿੰਗ ਪੌਇੰਟ ਯੂ.ਐੱਸ.ਏ.” ਦੀ ਸ਼ੁਰੂਆਤ ਕੀਤੀ ਸੀ। ਆਪਣੀ ਬੇਮਿਸਾਲ ਬੋਲਣ ਦੀ ਕਾਬਲੀਅਤ ਅਤੇ ਡੋਨਾਲਡ ਟਰੰਪ-ਸ਼ੈਲੀ ਰਾਜਨੀਤਿਕ ਵਿਚਾਰਧਾਰਾ ਲਈ ਜਜ਼ਬੇ ਨਾਲ, ਉਨ੍ਹਾਂ ਨੇ ਇਸਨੂੰ ਅਮਰੀਕਾ ਭਰ ਦੇ 1000 ਤੋਂ ਵੱਧ ਹਾਈ ਸਕੂਲ ਅਤੇ ਕਾਲਜ ਚੈਪਟਰਾਂ ਤੱਕ ਫੈਲਾਇਆ।
ਕਰਕ ਦੀ ਮੌਤ ਨਾਲ ਰਿਪਬਲਿਕਨ ਰਾਜਨੀਤੀ ਦੇ “ਅਮੈਰਿਕਾ ਫਰਸਟ” ਆੰਦੋਲਨ ਨੂੰ ਵੱਡਾ ਝਟਕਾ ਲੱਗਿਆ ਹੈ।