Flood Update: ਭਾਖੜਾ ਡੈਮ ਤੋਂ ਛੱਡਿਆ ਵਾਧੂ ਪਾਣੀ!
ਚੰਡੀਗੜ੍ਹ, 11 ਸਤੰਬਰ 2025- ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਣ ਦਾ ਬੀਬੀਐਮਬੀ ਵੱਲੋਂ ਫ਼ੈਸਲਾ ਲਿਆ ਗਿਆ ਹੈ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਸਾਢੇ 11 ਵਜੇ 5000 ਕਿਊਸਿਕ ਪਾਣੀ ਭਾਖੜਾ ਡੈਮ ਤੋਂ ਵਧਾ ਰਹੇ ਹਾਂ, ਮਤਲਬ ਕਿ ਅੱਗੇ ਰਿਲੀਜ਼ ਵਾਧੂ ਪਾਣੀ ਕਰ ਰਹੇ ਹਾਂ।
ਬੈਂਸ ਨੇ ਕਿਹਾ ਕਿ ਮੌਸਮ ਵਿਭਾਗ ਨੇ 12, 13 ਅਤੇ 14 ਸਤੰਬਰ ਨੂੰ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਇਸੇ ਦੇ ਮੱਦੇਨਜ਼ਰ ਅਸੀਂ ਭਾਖੜਾ ਡੈਮ ਤੋਂ 5000 ਕਿਊਸਿਕ ਪਾਣੀ ਵਧਾ ਰਹੇ ਹਾਂ। ਉਨ੍ਹਾਂ ਕਿਹਾ ਕਿ, ਸਾਡੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਸਾਡੇ ਇਕੱਲੇ ਜਿਲ੍ਹੇ ਦੇ ਅੰਦਰ ਹੀ 50 ਪ੍ਰਤੀਸ਼ਤ ਗਿਰਦਾਵਰੀਆਂ ਦਾ ਕੰਮ ਮੁਕੰਮਲ ਹੋ ਗਿਆ ਹੈ।