BREAKING: ਅਮਿਤ ਸ਼ਾਹ ਦੀ ਸਿਹਤ ਵਿਗੜੀ!
ਕਰਨਾਟਕ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਹਤ ਵਿਗੜੀ; ਪ੍ਰਹਿਲਾਦ ਜੋਸ਼ੀ ਨੇ ਕਿਹਾ- ਹੁਣ 'ਬਿਲਕੁਲ ਠੀਕ' ਹਨ
ਹੁਬਲੀ, 20 ਸਤੰਬਰ, 2026 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਰਨਾਟਕ ਦੌਰੇ ਦੌਰਾਨ ਫੂਡ ਪੋਇਜ਼ਨਿੰਗ (ਜ਼ਹਿਰਬਾਦ) ਕਾਰਨ ਅਚਾਨਕ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ। ਸੀਨੀਅਰ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਿਤ ਸ਼ਾਹ ਹੁਣ ਬਿਲਕੁਲ ਠੀਕ ਹਨ। ਫੂਡ ਪੋਇਜ਼ਨਿੰਗ ਕਾਰਨ ਉਲਟੀਆਂ ਆਉਣ ਕਰਕੇ ਉਨ੍ਹਾਂ ਨੂੰ ਕੁਝ ਕਮਜ਼ੋਰੀ ਜ਼ਰੂਰ ਮਹਿਸੂਸ ਹੋਈ ਸੀ, ਪਰ ਉਹ ਹੁਣ ਸਿਹਤਮੰਦ ਹਨ।
ਸਿਹਤ ਨਾਸਾਜ਼ ਹੋਣ ਕਾਰਨ ਅਮਿਤ ਸ਼ਾਹ ਦਿਨ ਵੇਲੇ ਹੁਬਲੀ ਵਿੱਚ ਕੇ.ਐੱਲ.ਈ. ਜਗਦਗੁਰੂ ਗੰਧਰ ਮਹਾਸਵਾਮੀਗਲੂ ਮੂਰੁਸਾਵੀਰਮਠ ਮੈਡੀਕਲ ਕਾਲਜ ਦੀ ਨਵੀਂ ਅਕਾਦਮਿਕ ਇਮਾਰਤ ਅਤੇ 1,200 ਬੈੱਡਾਂ ਵਾਲੇ ਕੇ.ਐੱਲ.ਈ. ਹਸਪਤਾਲ ਤੇ ਮੈਡੀਕਲ ਰਿਸਰਚ ਸੈਂਟਰ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ। ਡਾਕਟਰਾਂ ਦੀ ਸਲਾਹ 'ਤੇ ਉਹ ਹੋਟਲ ਵਿੱਚ ਹੀ ਠਹਿਰੇ ਰਹੇ। ਹਾਲਾਂਕਿ, ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਸ਼ਾਮ ਨੂੰ ਉਨ੍ਹਾਂ ਨੇ ਕੈਂਪਸ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਦਾ ਬੇਲਾਗਾਵੀ ਜ਼ਿਲ੍ਹੇ ਦੇ ਚਿਕੋਡੀ ਤਾਲੁਕਾ ਵਿੱਚ ਬੀਰੇਸ਼ਵਰ ਕੋਆਪ੍ਰੇਟਿਡ ਕ੍ਰੈਡਿਟ ਸੁਸਾਇਟੀ ਦੀ ਨਵੀਂ ਮੁੱਖ ਇਮਾਰਤ ਦਾ ਉਦਘਾਟਨੀ ਦੌਰਾ ਵੀ ਰੱਦ ਕਰਨਾ ਪਿਆ।
ਅਮਿਤ ਸ਼ਾਹ ਦੀ ਗੈਰ-ਮੌਜੂਦਗੀ ਵਿੱਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ, ਕਰਨਾਟਕ ਦੇ ਮੈਡੀਕਲ ਸਿੱਖਿਆ ਮੰਤਰੀ ਸ਼ਰਨ ਪ੍ਰਕਾਸ਼ ਪਾਟਿਲ, ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ, ਜਗਦੀਸ਼ ਸ਼ੈੱਟਾਰ ਅਤੇ ਸ਼੍ਰੀ ਜਗਦਗੁਰੂ ਮੂਰੁਸਾਵੀਰਮਠ ਦੇ ਸ਼੍ਰੀ ਗੁਰੁਸਿੱਧ ਰਾਜਯੋਗੀਂਦਰ ਸੁਆਮੀ ਨੇ ਹੁਬਲੀ 'ਚ ਕੇ.ਐੱਲ.ਈ. ਕੈਂਪਸ ਦਾ ਉਦਘਾਟਨ ਕੀਤਾ। ਕੇ.ਐੱਲ.ਈ. ਸੁਸਾਇਟੀ ਦੇ ਚੇਅਰਮੈਨ ਪ੍ਰਭਾਕਰ ਕੋਰੇ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਹੁਬਲੀ ਪਹੁੰਚੇ ਗ੍ਰਹਿ ਮੰਤਰੀ ਅਚਾਨਕ ਬੀਮਾਰ ਹੋਣ ਕਾਰਨ ਡਾਕਟਰੀ ਦੇਖਰੇਖ ਹੇਠ ਸਨ, ਪਰ ਹੁਣ ਉਨ੍ਹਾਂ ਦੀ ਸਥਿਤੀ ਆਮ ਹੈ।
- Download Babushahi App
-
-