ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਵਲੋਂ ਵੱਖ ਵੱਖ ਸਕੂਲਾਂ ਦਾ ਕੀਤਾ ਅਚਨਚੇਤ ਨਿਰੀਖਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ 26 ਜੁਲਾਈ 2025 - ਜਿਲ੍ਹਾ ਸਿੱਖਿਆ ਅਫਸਰ(ਸੈ.ਸਿ/ਐਲੀ.ਸਿ) ਅਨੀਤਾ ਸ਼ਰਮਾ ਵਲੋਂਵੱਖ ਵੱਖ ਸਕੂਲ਼ਾਂ ਦਾ ਕੀਤਾ ਅਚਨਚੇਤ ਨਿਰੀਖਣ ਕੀਤਾ।ਉਹਨਾਂ ਸਰਕਾਰੀ ਪਾ੍ਰਇਮਰੀ ਅਤੇ ਸੈਕੰਡਰੀ ਸਕੂਲ ਮਾਹਿਲ ਗਹਿਲਾਂ,ਸਰਕਾਰੀ ਪ੍ਰਾਇਮਰੀ ਸਕੂਲ ਗੋਸਲਾਂ, ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਅਤੇ ਐਸ.ਓ.ਸੀ ਨਵਾਂਸਹਿਰ ਦਾ ਅਚਨਚੇਤ ਨਿਰੀਖਣ ਕੀਤਾ।ਇਸ ਮੌਕੇ ਉਹਨਾਂ ਸਿੱਖਿਆ ਵਿਭਾਗ ਦੇ ਵੱਖ ਵੱਖ ਪ੍ਰਜੈਕਟਾਂ ਦੀ ਵਿਸ਼ੇਸ ਤੌਰ ਤੇ ਚੈਕਿੰਗ ਕੀਤੀ।ਇਸ ਮੌਕੇ ਚੈਕਿੰਗ ਦੌਰਾਨ ਉਹਨਾਂ ਬੱਚਿਆ ਦੀ ਰੈਡੰਮ ਟੈਸਟਿੰਗ ਕੀਤੀ ਅਤੇ ਸਕੂਲ ਵਿੱਚ ਪਾ੍ਰਜੈਕਟ ਦੇ ਕੰਮ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ/ਅੇਲੀ.ਸਿ) ਅਨੀਤਾ ਸ਼ਰਮਾ ਵਲੋਂ ਸਕੂਲ ਮੁੱਖੀਆ ਨੂੰ ਗ੍ਰਾਂਟਾ ਅਤੇ ਵੱਖ ਵੱਖ ਫੰਡਾਂ ਦੇ ਸਟਾਕ ਰਜਿਸਟਰ ਲਗਾਉਣ ਦੀ ਹਦਾਇਤ ਕੀਤੀ ,ਸਕੂਲ ਮੁੱਖੀਆ ਨੂੰ ਸਕੂਲ ਦੀ ਸਫਾਈ ਵੱਲ ਵਿਸ਼ੇਸ ਧਿਆਨ ਦੇਣ ਲਈ ਅਤੇ ਬੱਚਿਆ ਨੂੰ ਲਾਇਬਰੇਰੀ ਦੀਆ ਕਿਤਾਬਾਂ ਲਗਾਤਾਰ ਬੱਚਿਆ ਨੂੰ ਜਾਰੀ ਕਰਨ ਲਈ ਕਿਹਾ ਤਾਂ ਜੋ ਬੱਚਿਆ ਵਿੱਚ ਪੜ੍ਹਨ ਦੀ ਆਦਤ ਪੈਦਾ ਕੀਤੀ ਜਾ ਸਕੇ।
ਉਹਨਾਂ ਇਸ ਮੌਕੇ ਸਕੂਲ ਮੁੱਖੀਆ ਨੂੰ ਕਿਹਾ ਵਿਭਾਗ ਵਲੋਂ ਰੋਜਾਨਾ ਜੋ ਵਰਡ ਆਫ ਦੀ ਡੇ ਆ ਰਿਹਾ ਹੈ ਉਸ ਬਾਰੇ ਬੱਚਿਆ ਨੂੰ ਰੋਜਾਨਾ ਦੱਸਿਆ ਜਾਵੇ।ਉਹਨਾਂ ਸਕੂਲ ਮੁੱਖੀਆ ਅਤੇ ਅਧਿਆਪਕਾਂ ਨੂੰ ਸਕੂਲ਼ ਦੀ ਵਧੀਆ ਦਿੱਖ ਬਣਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਲਈ ਕਿਹਾ।ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਵਲੋਂ ਮਿਡ ਡੇ ਮੀਲ ਦੀ ਚੈਕਿੰਗ ਕੀਤੀ ਅਤੇ ਸਕੂਲ ਦੀ ਸਫਾਈ ਵੱਲ ਵਿਸ਼ੇਸ ਧਿਆਨ ਦੇਣ ਲਈ ਕਿਹਾ।
ਇਸ ਮੌਕੇ ਉਹਨਾਂ ਬੱਚਿਆ ਨੂੰ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਸਿੱਖਿਆ ਬਿਨਾਂ ਮਨੁੱਖ ਅਧੂਰਾ ਹੈ ਤੇ ਸਿੱਖਿਆ ਅਜਿਹੀ ਜਾਇਦਾਦ ਹੈ ਜਿਸ ਨੂੰ ਕੋਈ ਵੰਡ ਨਹੀਂ ਸਕਦਾ ਇਸ ਲਈ ਇਸ ਸਿੱਖਿਆ ਰੂਪੀ ਜਾਇਦਾਦ ਨੂੰ ਵੱਧ ਤੋਂ ਵੱਧ ਵਧਾਉਣਾ ਚਾਹੀਦਾ ਹੈ। ਇਸ ਮੌਕੇ,ਉਹਨਾਂ ਨਾਲ ਵਰਿੰਦਰ ਕੁਮਾਰ ਡਾਈਟ ਪ੍ਰਿੰਸੀਪਲ, ਦਵਿੰਦਰ ਕੌਰ ਜਿਲ੍ਹਾ ਖੇਡ ਕੋਆਰਡੀਨੇਟਰ,ਸਤਨਾਮ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜਰ,ਬਲਦੀਸ਼ ਕੁਮਾਰ ਜਿਲ੍ਹਾ ਗਾਈਡੈਂਸ ਕੋਆਰਡੀਨੇਟਰ ਵੀ ਸਨ।