ਸੇਂਟ ਕਬੀਰ ਪਬਲਿਕ ਸਕੂਲ ਦੇ ਦਸਵੀਂ ਦੇ ਬਾਕਮਾਲ ਨਤੀਜੇ ਨੇ ਚਮਕਾਇਆ ਸਕੂਲ ਦਾ ਨਾਂ
ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਪ੍ਰਿੰਸੀਪਲ ਐੱਸ.ਬੀ.ਨਾਯਰ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ..
-ਸੇਂਟ ਕਬੀਰ ਪਬਲਿਕ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ..
ਰੋਹਿਤ ਗੁਪਤਾ
ਗੁਰਦਾਸਪੁਰ 15 ਮਈ
ਗੁਰਦਾਸਪੁਰ ਦਾ ਸ਼ਾਨਦਾਰ ਨਤੀਜਾ ਜ਼ਿਲ੍ਹੇ ਭਰ ਦੇ ਮੋਹਰੀ ਸਕੂਲਾਂ ਵਿੱਚੋਂ ਇੱਕ ਬਣਿਆ ਹੈ।ਇਸ ਬੇਮਿਸਾਲ ਤੇ ਵਧੀਆ ਨਤੀਜੇ ਦੀ ਖੁਸ਼ੀ ਪ੍ਰਗਟ ਕਰਦਿਆਂ ਪ੍ਰਿੰਸੀਪਲ ਐੱਸ.ਬੀ.ਨਾਯਰ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਨੇ ਦੱਸਿਆ ਕਿ
ਇਸ ਸਾਲ ਕੁੱਲ 220 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ। ਜਿਸ ਵਿੱਚੋਂ ਸੁਖਮਨਦੀਪ ਕੌਰ ਸਪੁੱਤਰੀ ਰਣਜੀਤ ਸਿੰਘ , ਵਾਸੀ ਸੂਚ ਨੇ 99.2 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਸਮਰੀਨ ਕੌਰ ਸਪੁੱਤਰੀ ਹਰਪਾਲ ਸਿੰਘ, ਕੋਟ ਜੋਗਰਾਜ ਨੇ 98.8 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ ਅਤੇ ਪਰਨੀਤ ਕੌਰ ਸਪੁੱਤਰੀ ਅਵਤਾਰ ਸਿੰਘ , ਮਾੜੇ ਨੇ 97.8 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕਰ ਕੇ ਪੂਰੇ ਇਲਾਕੇ ਵਿਚ ਵਾਹ-ਵਾਹ ਖੱਟੀ ਹੈ।
ਇਸ ਤੋਂ ਇਲਾਵਾ ਯਕਸ਼ ਗੌਤਮ 97.2, ਗੁਰਮਨ ਸਿੰਘ ਸੈਣੀ 96.6, ਭੂਮਿਕਾ 96, ਮਨਕੀਰਤ ਸਿੰਘ 93.4 ,ਅੰਮ੍ਰਿਤਪਾਲ ਸਿੰਘ 93.4 ,ਬਲਪ੍ਰੀਤ ਸਿੰਘ 93.4 ,ਅਰਸ਼ਦੀਪ ਕੌਰ 93, ਅਵਨੀਤ ਕੌਰ 92.8, ਮਨਪ੍ਰੀਤ ਕੌਰ 92.6, ਜਸਮੀਤ ਕੌਰ ਨਾਗੀ 92.4, ਅੰਸਿ਼ਕਾ ਠਾਕੁਰ 91.6, ਮਨਰੋਜ਼ 91.6, ਜਸ਼ਨਪ੍ਰੀਤ ਕੌਰ 91.4, ਸਹਿਜਪ੍ਰੀਤ ਕੌਰ 91.4 ,ਵਰੁਣ ਸ਼ਰਮਾ 90.8, ਕਸ਼ਿਸ਼ ਠਾਕੁਰ 90.6 ,ਸ਼ਿਵਾਲਿਕਾ 90.6, ਮਨਜਿੰਦਰਜੋਤ ਕੌਰ 90.4, ਪਰਮਪ੍ਰੀਤ ਸਿੰਘ 90.4 ਅਤੇ ਅਰਸ਼ਪ੍ਰੀਤ ਸਿੰਘ ਨੇ 92.2 ਫੀਸਦੀ ਅੰਕ ਲੈ ਕੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ।
ਇਹਨਾਂ ਵਿਦਿਆਰਥੀਆਂ ਵਿੱਚੋਂ 23 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ, 50 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਤੇ ਬਾਕੀ ਸਾਰਿਆਂ ਨੇ ਫਸਟ ਡਵੀਜ਼ਨ ਲੈ ਕੇ ਸਕੂਲ ਦਾ ਸਿਰ ਗਰਵ ਨਾਲ ਉੱਚਾ ਕੀਤਾ ਹੈ।
ਇਸ ਤੋਂ ਇਲਾਵਾ ਸਕੂਲ ਦੇ 8 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਵਿਚੋਂ 100 ਅੰਕ,1 ਵਿਦਿਆਰਥੀ ਨੇ ਵਿਗਿਆਨ ਵਿੱਚੋਂ 100 ਅੰਕ, 3 ਵਿਦਿਆਰਥੀਆਂ ਨੇ ਕੰਪਿਊਟਰ ਵਿੱਚੋਂ 100 ਅੰਕ ਹਾਸਲ ਕਰਕੇ ਬਾਕੀ ਵਿਦਿਆਰਥੀਆਂ ਲਈ ਮੀਲ ਪੱਥਰ ਸਾਬਤ ਕੀਤਾ ਹੈ।
ਇਸ ਸ਼ਾਨਦਾਰ ਨਤੀਜੇ ਲਈ ਸਾਰੇ ਵਿਦਿਆਰਥੀਆਂ ਨੇ ਦੱਸਿਆ ਕਿ ਪੇਂਡੂ ਅਤੇ ਪੱਛੜੇ ਇਲਾਕੇ ਵਿੱਚ ਰਹਿਣ ਦੇ ਬਾਵਜੂਦ ਅਧਿਆਪਕਾਂ ਦੇ ਮਾਰਗ ਦਰਸ਼ਕ ਰਾਹੀਂ ਇਹ ਮੁਕਾਮ ਹਾਸਲ ਕੀਤਾ ਹੈ। ਉਹਨਾਂ ਦੀ ਇਸ ਸਫਲਤਾ ਲਈ ਸਕੂਲ , ਸਟਾਫ਼ ਮੈਂਬਰਾਂ ਤੇ ਮਾਤਾ- ਪਿਤਾ ਦਾ ਖਾਸ ਯੋਗਦਾਨ ਹੈ।
ਸਕੂਲ ਪਹੁੰਚਣ ਤੇ ਪ੍ਰਿੰਸੀਪਲ ਐੱਸ.ਬੀ.ਨਾਯਰ ਤੇ ਮੈਨੇਜਮੈਂਟ ਮੈਂਬਰਾਂ ਵੱਲੋਂ ਅੱਵਲ ਆਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਤੋਂ ਇਲਾਵਾ ਸਟਾਫ਼ ਮੈਂਬਰਾਂ ਤੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਪ੍ਰਸੰਸਾ ਕੀਤੀ ਗਈ ਤੇ ਅੱਗੇ ਤੋਂ ਹੋਰ ਮਿਹਨਤ ਕਰ ਕੇ ਸਿੱਖਿਆ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਮੈਡਮ ਕਰਮਜੀਤ ਕੌਰ, ਮੈਡਮ ਕਿਰਨ ਬਾਲਾ, ਵਿਸ਼ਾਲ ਸਿੰਘ, ਪੂਜਾ ਸਿੰਘ ਹਰਪ੍ਰੀਤ ਕੌਰ, ਅਮਿਤ ਸਿੰਘ, ਮੈਡਮ ਰਜਨੀ, ਵਿਸ਼ਾਲ ਸਿੰਘ, ਸੁਰਿੰਦਰ ਸਿੰਘ, ਪੀ.ਐਸ ਚਾਹਲ, ਮੋਨਿਕਾ ਸੈਣੀ, ਗੁਲਾਬ ਸਿੰਘ, ਸੀਮਾ ਕਾਲੀਆ, ਟੇਨ ਸਿੰਘ, ਅਮਨਦੀਪ ਕੌਰ ਤੇ ਸਟਾਫ਼ ਮੈਂਬਰ ਹਾਜ਼ਰ ਸਨ।