ਅਨੋਖਾ ਮਾਮਲਾ: ਸਰਕਾਰੀ ਬੱਸ ਸਟਾਪ ਅਤੇ ਬੈਂਚ ਵੀ ਹੋ ਗਏ ਗਾਇਬ! ਈਓ ਨੇ ਕਿਹਾ- ਮੈਂ ਕਰਵਾਉਂਦਾ ਪਤਾ
ਲੱਖਾਂ ਰੁਪਏ ਦੀ ਕੀਮਤ ਵਾਲਾ ਸਰਕਾਰੀ ਬੱਸ ਸਟਾਪ ਅਤੇ ਵਿੱਚ ਬੈਠਣ ਵਾਲੇ ਬੈ'ਚ ਹੋਏ ਗਾਇਬ
ਬੱਸ ਸਟਾਪ ਦੀ ਥਾਂ ਉੱਤੇ ਲੱਗੀ ਕਿਸੇ ਦੀ ਨਿੱਜੀ ਆਰਜੀ ਦੁਕਾਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 15 ਮਈ 2025 - ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਸ਼ੋ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਪਵਿੱਤਰ ਸ਼ਹਿਰ ਦਾ ਦਰਜਾ ਤਾਂ ਮਿਲ ਗਿਆ ਹੈ । ਸਮਾਰਟ ਸਿਟੀ ਤਾਂ ਬਣਾ ਦਿੱਤਾ ਗਿਆ, ਪਰ ਨਾਂ ਦਾ ਹੀ ਸਮਾਰਟ ਸਿਟੀ ਹੈ। ਇਸ ਦੇ ਹਾਲਾਤ ਬਦ ਤੋਂ ਬਿਹਤਰ ਹੋ ਰਹੇ ਹਨ। ਪੂਰੇ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਵਾਲੇ ਨਗਰ ਕੌਂਸਲ ਖੁਦ ਬਿਮਾਰ ਪਈ ਲੱਗਦੀ ਹੈ।
ਜੇ ਗੱਲ ਕੀਤੀ ਜਾਵੇ ਇੱਥੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਸਹੂਲਤ ਲਈ ਬੱਸ ਅੱਡੇ ਦੇ ਬਾਹਰ ਇੱਕ ਬੱਸ ਸਟਾਪ ਬਹੁਤ ਹੀ ਵਧੀਆ ਸਟੇਨ ਲੈਸ ਸਟੀਲ ਦਾ ਬਣਿਆ ਹੋਇਆ ਸੀ ਜਿਸ ਵਿੱਚ ਸਵਾਰੀਆਂ ਵਾਸਤੇ ਬੈਠਣ ਲਈ ਬੈਂਚ ਵੀ ਲੱਗੇ ਹੋਏ ਹਨ। ਜਿਸ ਨੂੰ ਪਿਛਲੇ ਸਾਲ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਢਾਅ ਦੇਂਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਵਿਚ ਲੱਗੇ ਬੈਂਚ ਵੀ ਗ਼ੈਬ ਹੋ ਗਏ ਸਨ। ਉਸ ਤੋਂ ਥੋੜੇ ਸਮੇਂ ਬਾਅਦ ਪੂਰੇ ਦਾ ਪੂਰਾ ਬੱਸ ਬੱਸ ਸਟਾਫ ਜੋ ਸਟੀਲ ਦਾ ਬਣਿਆ ਹੋਇਆ ਸੀ ਉਹ ਗਾਇਬ ਹੋ ਗਿਆ ਸੀ। ਦੱਸਣਯੋਗ ਹੈ ਇੱਥੇ ਕਰੀਬ ਲੱਖਾਂ ਰੁਪਏ ਦੀ ਲਾਗਤ ਨਾਲ ਬਣਿਆ ਸਰਕਾਰੀ ਬੱਸ ਸਟਾਪ ਗਾਇਬ ਹੋ ਗਿਆ ਹੈ। ਉਸ ਜਗ੍ਹਾ ਤੇ ਇੱਕ ਨਿੱਜੀ ਆਰਜੀ ਦੁਕਾਨ ਲੱਗ ਗਈ ਹੈ ਜੋ ਆਦਮੀ ਆਪਣਾ ਕਾਰੋਬਾਰ ਕਰਦਾ ਬਸ ਸਟਾਫ ਦੀ ਜਗਹਾ ਉੱਤੇ ਪਤਾ ਨਹੀਂ ਕਿਸ ਦੀ ਮਿਲੀ ਭੁਗਤ ਨਾਲ ਕਰਦਾ ਹੈ ਜਾਂ ਨਗਰ ਕੌਂਸਲ ਨੇ ਕਥਿਕ ਤੌਰ ਤੇ ਖੁਦ ਹੀ ਉਸ ਦੁਕਾਨ ਨੂੰ ਲਗਾਇਆ ਹੋਵੇ ਕਿਸੇ ਦੀ ਫਰਮਾਇਸ਼ ਉੱਤੇ।
ਇੱਥੇ ਦੱਸਣਯੋਗ ਹੈ ਕਿ ਇਸ ਦੇ ਪਿਛਲੇ ਪਾਸੇ ਇੱਕ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸਰਕਾਰ ਵੱਲੋਂ ਫੁਆਰਾ ਪਾਰਕ ਬਣਾਇਆ ਗਿਆ ਸੀ ਜਿਸ ਦੀ ਹਾਲਤ ਤਰਸਯੋਗ ਹੈ। ਦੱਸਣਯੋਗ ਹੈ ਕਿ ਜਿਸ ਜਗ੍ਹਾ ਤੇ ਇਹ ਬੱਸ ਸਟਾਪ ਬਣਾਇਆ ਸੀ ਇਸ ਥਾ ਤੇ ਪਹਿਲਾਂ ਪੁਰਾਤਨ ਪੁਲ ਵਾਲੀ ਥਾਂ ਸੀ ਜੋ ਖੰਡਰ ਬਣੀ ਹੋਈ ਸੀ। ਇੱਥੇ ਆਸ ਪਾਸ ਖੜ੍ਹੇ ਲੋਕਾਂ ਦਾ ਕਥਿਤ ਤੌਰ ਤੇ ਕਹਿਣਾ ਹੈ ਕਿ ਇੰਝ ਲੱਗਦਾ ਹੈ ਕਿ ਕੋਈ ਇਸ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਇਸ ਲਈ ਬੱਸ ਸਟਾਪ ਨੂੰ ਢਾਇਆ ਗਿਆ ਹੈ ਅਤੇ ਜਲਦ ਹੀ ਇੱਥੇ ਕਿਸੇ ਦਾ ਕਬਜ਼ਾ ਹੋਵੇਗਾ। ਪਹਿਲਾਂ ਇੱਥੇ ਇੱਕ ਨਿੱਜੀ ਦੁਕਾਨ ਆਰਜੀ ਤੌਰ ਤੇ ਲਵਾ ਦਿੱਤੀ ਗਈ ਹੈ ਹੌਲੀ ਹੌਲੀ ਇਸ ਨੂੰ ਪੱਕਾ ਕਰਵਾ ਦਿੱਤਾ ਜਾਵੇਗਾ ਕਥਿਕ ਤੌਰ ਤੇ ਲੋਕਾਂ ਦਾ ਇਹ ਕਹਿਣਾ ਹੈ। ਇਸੇ ਤਰ੍ਹਾਂ ਪੂਰੇ ਸ਼ਹਿਰ ਦੀ ਸੁੰਦਰਤਾ ਖਰਾਬ ਹੋਈ ਪਈ ਹੈ। ਸੀਵਰੇਜ ਪਾਉਣ ਕਰਕੇ ਥਾਂ ਥਾਂ ਤੋਂ ਸ਼ਹਿਰ ਪੁੱਟਿਆ ਹੋਇਆ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਹਰ ਰੋਜ਼ ਇੱਥੇ ਨਤਮਸਤਕ ਹੋਣ ਆਉਂਦੀਆਂ ਹਨ ਪਰ ਸ਼ਹਿਰ ਦੇ ਹਾਲਾਤ ਬਦ ਤੋਂ ਬੇਹਤਰ ਹੋਏ ਪਏ ਹਨ।
ਕੀ ਕਹਿੰਦੇ ਹਨ ਕਾਰਜ ਸਾਧਕ ਅਫ਼ਸਰ
ਇਸ ਸਬੰਧੀ ਜਦੋਂ ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ ਬਿਲਗਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਜਗ੍ਹਾ ਪੀਡਬਲਿਯੂ ਦੀ ਹੈ। ਮੈਂ ਉਹਨਾਂ ਨਾਲ ਗੱਲਬਾਤ ਕਰਦਾਂ।