ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਿਹਨਤ ਸਦਕਾ ਖੱਟਿਆ ਨਾਮਣਾ
ਆਪਣੀ ਹੱਡ - ਭੰਨਵੀਂ ਮਿਹਨਤ ਦਾ ਦਿੱਤਾ ਸਬੂਤ...
ਰੋਹਿਤ ਗੁਪਤਾ
ਗੁਰਦਾਸਪੁਰ,15 ਮਈ
ਸੇਂਟ ਕਬੀਰ ਸਕੂਲ ਦੇ ਦਸਵੀਂ ਅਤੇ ਬਾਰਵੀਂ ਦੇ ਐਲਾਨੇ ਗਏ ਸ਼ਾਨਦਾਰ ਨਤੀਜੇ (2024-2025)ਨੇ ਉਸ ਨੂੰ ਜ਼ਿਲ੍ਹੇ ਭਰ ਵਿੱਚੋਂ ਮੋਹਰੀ ਸਕੂਲਾਂ ਵਿੱਚੋਂ ਇੱਕ ਬਣਾਇਆ ਹੈ। ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਸਕੂਲ ਪ੍ਰਿੰਸੀਪਲ ਐਸ.ਬੀ.ਨਾਯਰ ਅਤੇ ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਜੀ ਨੇ ਜਾਣਕਾਰੀ ਦਿੱਤੀ ਕਿ ਦਸਵੀਂ ਜਮਾਤ ਵਿੱਚੋਂ ਅੱਠ ਵਿਦਿਆਰਥੀਆਂ ਮੰਨਤਮੀਤ ਕੌਰ ,ਵਰਸ਼ਾ ਜਸ਼ਨਪ੍ਰੀਤ ਕੌਰ, ਜਸਮੀਤ ਕੌਰ ਨਾਗੀ, ਸਮਰੀਨ ਕੌਰ ਸੁਖਮਨਦੀਪ ਕੌਰ ,ਪਰਨੀਤ ਕੌਰ, ਪੰਕਜ ਸ਼ਰਮਾ ਨੇ ਪੰਜਾਬੀ ਵਿਸੇ਼ ਵਿੱਚੋਂ 100 ਅੰਕ, ਤਿੰਨ ਵਿਦਿਆਰਥੀਆਂ ਸਮਰੀਨ ਕੌਰ, ਯਕਸ਼ ਗੌਤਮ, ਸੁਖਮਨਦੀਪ ਕੌਰ ਨੇ ਆਈ.ਟੀ ਵਿੱਚੋਂ 100 ਤੇ ਸੁਖਮਨਦੀਪ ਕੌਰ ਨੇ ਸਾਇੰਸ ਵਿਸ਼ੇ ਵਿੱਚੋਂ 100 ਅੰਕ ਹਾਸਲ ਕਰਕੇ ਸਕੂਲ ਦਾ ਸਿਰ ਗਰਵ ਨਾਲ ਉੱਚਾ ਕੀਤਾ ਹੈ।
ਬਾਰਵੀਂ ਜਮਾਤ ਵਿੱਚੋਂ ਆਰਟਸ ਗਰੁੱਪ ਦੀ ਪੇਂਟਿੰਗ ਵਿਸ਼ੇ ਵਿੱਚੋਂ ਰਮਨਪ੍ਰੀਤ ਕੌਰ ਅਤੇ ਪੁਨੀਤ ਕੌਰ ਨੇ 100 ਅੰਕ , ਪੋਲੀਟੀਕਲ ਸਾਇੰਸ ਵਿੱਚੋਂ ਪੁਨੀਤ ਕੌਰ ਦੇ 100 ਅੰਕ, ਸਾਈਕੋਲੋਜੀ ਵਿੱਚੋਂ ਕੋਮਲਪ੍ਰੀਤ ਕੌਰ ਅਤੇ ਮਹਿਕਪ੍ਰੀਤ ਕੌਰ ਨੇ 97 ਅੰਕ, ਹਿਸਟਰੀ ਵਿੱਚੋਂ ਮਹਿਕਪ੍ਰੀਤ ਕੌਰ ਨੇ 97 ਅੰਕ, ਪੰਜਾਬੀ ਵਿੱਚੋਂ ਕੋਮਲਪ੍ਰੀਤ ਕੌਰ ਨੇ 96 ਅੰਕ ਪ੍ਰਾਪਤ ਕੀਤੇ ਹਨ। ਕਾਮਰਸ ਗਰੁੱਪ ਵਿੱਚੋਂ ਸਰੀਰਕ ਸਿੱਖਿਆ ਵਿਸ਼ੇ ਵਿੱਚ ਕਾਰਤਿਕ ਸ਼ਰਮਾ, ਸੁਪ੍ਰੀਤ ਚਾਹਲ ਤੇ ਪ੍ਰਭਜੋਤ ਕੌਰ ਨੇ 97 ਅੰਕ,ਬਿਜਨਸ ਸਟੱਡੀ ਵਿੱਚੋਂ ਗੁਰਸ਼ਾਨ ਸਿੰਘ ਨੇ 97 ਅੰਕ, ਅਕਾਊਂਟ ਵਿੱਚੋਂ ਗੁਰਸ਼ਾਨ ਸਿੰਘ 96 ਅੰਕ , ਇਕਨੋਮਿਕਸ ਵਿੱਚੋਂ ਵੀ ਗੁਰਸ਼ਾਨ ਸਿੰਘ 92 ਅੰਕ , ਕੰਪਿਊਟਰ ਸਾਇੰਸ ਵਿੱਚੋਂ ਪ੍ਰਿਤਪਾਲ ਸਿੰਘ 96 ਅੰਕ ਪ੍ਰਾਪਤ ਕੀਤੇ ਹਨ।
ਮੈਡੀਕਲ ਅਤੇ ਨਾਨ ਮੈਡੀਕਲ ਗਰੁੱਪ ਵਿੱਚ ਬਾਓਲੋਜੀ ਵਿੱਚੋਂ ਹਰਮਨਦੀਪ ਸਿੰਘ ਅਤੇ ਮਨਜਿੰਦਰ ਕੌਰ ਨੇ 91 ਅੰਕ, ਫਿਜਿਕਸ ਵਿੱਚੋਂ ਜਪਮਨਜੋਤ ਕੌਰ ਅਤੇ ਅੰਸ਼ਪ੍ਰੀਤ ਸਿੰਘ ਨੇ 90 ਅੰਕ, ਕੈਮਿਸਟਰੀ ਵਿੱਚੋਂ ਇਮਾਨਦੀਪ ਸਿੰਘ ਅਤੇ ਮਨਪ੍ਰੀਤ ਕੌਰ ਨੇ 95 ਅੰਕ ਅਤੇ ਗਣਿਤ ਵਿੱਚੋਂ ਅੰਸ਼ਪ੍ਰੀਤ ਸਿੰਘ ਨੇ 85 ਅੰਕ ਹਾਸਲ ਕਰਕੇ ਬਾਕੀ ਸਾਰੇ ਵਿਦਿਆਰਥੀਆਂ ਨੂੰ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਹੈ।
ਸਕੂਲ ਪਹੁੰਚਣ ਤੇ ਸਵੇਰ ਦੀ ਸਭਾ ਦੌਰਾਨ ਹੋਣਹਾਰ ਵਿਦਿਆਰਥੀਆਂ ਅਤੇ ਉਹਨਾਂ ਮਾਪਿਆਂ ਨੂੰ ਅਣਥੱਕ ਮਿਹਨਤ ਅਤੇ ਦ੍ਰਿੜ ਹੌਸਲੇ ਲਈ ਪ੍ਰਿੰਸੀਪਲ ਜੀ ਤੇ ਮੈਨੇਜਮੈਂਟ ਪ੍ਰਬੰਧਕ ਮੈਂਬਰਾਂ ਵੱਲੋਂ ਵਧਾਈ ਦਿੰਦਿਆਂ ਮੂੰਹ ਮਿੱਠਾ ਕਰਵਾਇਆ ਗਿਆ। ਇਸ ਦੇ ਨਾਲ ਹੀ ਜ਼ਿੰਦਗੀ ਵਿੱਚ ਹਮੇਸ਼ਾ ਸਹੀ ਫੈਸਲੇ ਲੈ ਕੇ ਦ੍ਰਿੜ ਨਿਸ਼ਚੇ ਨਾਲ ਅੱਗੇ ਵੱਧਦੇ ਰਹਿਣ ਦੀ ਪ੍ਰੇਰਨਾ ਵੀ ਦਿੱਤੀ। ਇਸ ਮੌਕੇ ਸਮੂਹ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।