ਸਿੱਖਿਆ ਕ੍ਰਾਂਤੀ ਨਾਲ ਸੂਬੇ ਦੇ ਸਮੁੱਚੇ ਸਰਕਾਰੀ ਸਕੂਲਾਂ 'ਚ ਮੁੜ ਤੋਂ ਰੌਣਕਾਂ ਪਰਤੀਆਂ: MLA ਚੱਢਾ
ਵਿਧਾਇਕ ਚੱਢਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨੂਰਪੁਰਬੇਦੀ ਤੇ ਰਾਏਪੁਰ ਚ ਵਿਕਾਸੀ ਕੰਮਾਂ ਦਾ ਕੀਤਾ ਉਦਘਾਟਨ
ਪ੍ਰਮੋਦ ਭਾਰਤੀ
ਨੂਰਪੁਰ ਬੇਦੀ 22 ਮਈ 2025- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਨਾਲ ਸੂਬੇ ਦੇ ਸਮੁੱਚੇ ਸਰਕਾਰੀ ਸਕੂਲਾਂ ਚ ਮੁੜ ਤੋਂ ਰੌਣਕਾਂ ਪਰਤ ਗਈਆਂ ਹਨ। ਇਨ੍ਹਾਂ ਸਕੂਲਾਂ ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਮਾਪਿਆਂ ਵੱਲੋਂ ਮੁੜ ਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖਲ ਕਰਵਾਉਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਤੇ ਪਹਿਲਾਂ ਨਾਲੋਂ ਸਰਕਾਰੀ ਸਕੂਲਾਂ ਚ ਬੱਚਿਆਂ ਦੀ ਗਿਣਤੀ ਚ ਰਿਕਾਰਡ ਤੋੜ ਵਾਧਾ ਹੋਇਆ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨੂਰਪੁਰਬੇਦੀ ਵਿਖੇ ਨਵੀਂ ਸਿੱਖਿਆ ਕ੍ਰਾਂਤੀ ਦੀ ਨੀਤੀ ਤਹਿਤ ਕਰਵਾਏ ਗਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਪੇਸ਼ ਕੀਤੇ।
ਉਹਨਾਂ ਨੇ ਕਿਹਾ ਕਿ ਇਸੇ ਕੜੀ ਦੇ ਤਹਿਤ ਹਲਕਾ ਰੂਪਨਗਰ ਦੇ ਸਮੁੱਚੇ ਸਰਕਾਰੀ ਸਕੂਲਾਂ ਦੀ ਨੁਹਾਰ ਵੀ ਲਗਾਤਾਰ ਬਦਲੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਸਾਡੇ ਇਹ ਆਪਣੇ ਸਕੂਲ ਵਿਕਾਸ ਅਤੇ ਪੜ੍ਹਾਈ ਦੇ ਪੱਧਰ ਤੋਂ ਸਭ ਤੋਂ ਮੋਹਰੀ ਸਕੂਲ ਬਣ ਜਾਣਗੇ।
ਇਸ ਮੌਕੇ ਉਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਨੂਰਪੁਰਬੇਦੀ 'ਚ 1,60000 ਹਜ਼ਾਰ ਦੀ ਰਾਸ਼ੀ ਨਾਲ ਕੀਤੀ ਗਈ ਚਾਰ ਦੀਵਾਰੀ, 2 ਲੱਖ ਦੀ ਰਾਸ਼ੀ ਨਾਲ ਆਧਨਿਕ ਕਲਾਸ ਰੂਮਾਂ ਦੀ ਕਾਇਆਕਲਪ, 2,50000 ਹਜ਼ਾਰ ਦੀ ਰਾਸ਼ੀ ਨਾਲ ਲਗਾਏ ਗਏ ਨਵੇਂ ਡਿਜੀਟਲ ਬਲੈਕ ਬੋਰਡ ਤੇ 3,38000 ਦੀ ਰਾਸ਼ੀ ਨਾਲ ਲਿਆਉਂਦੇ ਗਏ ਆਧੁਨਿਕ ਸਪੋਰਟਸ ਦੇ ਸਮਾਨ ਦੇ ਨਾਲ ਨਾਲ ਕੁੱਲ 9,49000 ਦੀ ਰਾਸ਼ੀ ਨਾਲ ਕਰਵਾਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਇਸ ਦੇ ਨਾਲ ਹੀ ਉਹਨਾਂ ਵੱਲੋਂ ਅੱਜ ਸਰਕਾਰੀ ਹਾਈ ਸਕੂਲ ਰਾਏਪੁਰ ਵਿਖੇ ਵੀ 11 ਲੱਖ ਦੀ ਰਾਸ਼ੀ ਨਾਲ ਬਣਾਈ ਗਈ ਆਧੁਨਿਕ ਸੰਯੁਕਤ ਵਿਗਿਆਨ ਪ੍ਰਯੋਗਸ਼ਾਲਾ, 50,000 ਦੀ ਰਾਸ਼ੀ ਨਾਲ ਕੀਤੀ ਗਈ ਮੁਰੰਮਤ ,1,65000 ਦੀ ਰਾਸ਼ੀ ਨਾਲ ਲਗਾਏ ਗਏ ਆਧੁਨਿਕ ਡਿਜੀਟਲ ਬਲੈਕ ਬੋਰਡਾਂ , 1,50000 ਹਜ਼ਾਰ ਦੀ ਰਾਸ਼ੀ ਨਾਲ ਕਰਵਾਏ ਗਏ ਨਵੇਂ ਵਿਕਾਸ ਕਾਰਜ ਦਾ ਉਦਘਾਟਨ ਕਰਨ ਦੇ ਨਾਲ ਨਾਲ, ਜਿੱਥੇ ਇਸ ਸਕੂਲ ਨੂੰ 7,50000 ਰੁਪਏ ਸਕੂਲ ਨੂੰ ਬੇਹਤਰੀਨ ਸਕੂਲ ਪੁਰਸਕਾਰ ਦੀ ਰਾਸ਼ੀ ਵੀ ਪ੍ਰਦਾਨ ਕੀਤੀ ਗਈ , ਉੱਥੇ ਹੀ ਕੁੱਲ 22 ਲੱਖ ਦੀ ਲਾਗਤ ਨਾਲ ਕਰਵਾਏ ਗਏ ਹੋਰ ਵੱਖ ਵੱਖ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਮੌਜੂਦ ਪਿੰਡ ਦੀ ਪੰਚਾਇਤ ਮੈਂਬਰਾਂ, ਪਤਵੰਤਿਆ ਤੇ ਅਧਿਆਪਕਾਂ ਨੇ ਵਿਧਾਇਕ ਚੱਢਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।
ਇਸ ਮੌਕੇ ਰਾਜ ਕੁਮਾਰ ਖੌਂਸਲਾ ਜਿਲ੍ਹਾ ਸਿੱਖਿਆ ਕੋਆਰਡੀਨੇਟਰ, ਪ੍ਰਿੰਸੀਪਲ ਸੋਨੀਆ, ਰਿਟਾਇਰ ਡੀ ਈ ਓ ਰਾਜ ਕੁਮਾਰ ਖੋਂਸਲਾ , ਪ੍ਰਿੰਸੀਪਲ ਲੋਕੇਸ਼ ਮੋਹਨ ਸ਼ਰਮਾ, ਵਪਾਰ ਮੰਡਲ ਪ੍ਰਧਾਨ ਰਿੰਕੂ ਚੱਢਾ, ਪ੍ਰੋਮਿਲਾ ਮੈਡਮ, ਆਜ਼ਾਦ ਸ਼ਰਮਾ, ਐਡਵੋਕੇਟ ਮਨੀਸ਼ ਪੁਰੀ,ਸਰਪੰਚ ਰਾਮ ਸਰੂਪ ਸੈਣੀ ਮਾਜਰਾ, ਆਸ਼ੂ ਹਰੀਸ਼, ਸਪੋਰਟਸ ਵਿੰਗ ਪ੍ਰਧਾਨ ਅਭੀ ਹੱਲਣ, ਰਾਣੂ ਜੱਟ, ਸਰਪੰਚ ਨਿਰਮਲਾ ਦੇਵੀ ਤੇ ਸਮੂਹ ਪੰਚਾਇਤ ਮੈਂਬਰ ਤੇ ਸਕੂਲ ਸਟਾਫ ਮੌਜੂਦ ਸਨ। ਇਸ ਮੌਕੇ ਪਤਵੰਤੇ, ਪੰਚਾਇਤ ਮੈਂਬਰ, ਸਕੂਲ ਸਟਾਫ ਮੈਂਬਰ ਤੇ ਵਿਦਿਆਰਥੀ ਹਾਜਿਰ ਸਨ।